June 6, 2026 8:45 am

ਦੂਸਰੇ ਪੜਾਅ ਦੇ ਮੁਕੰਮਲ ਹੋਣ ਤੋਂ ਬਾਅਦ ਵਿਰਾਸਤ-ਏ-ਖਾਲਸਾ ਸਚਮੁੱਚ ਦੁਨੀਆਂ ਦਾ ਅਜੂਬਾ ਹੋਵੇਗਾ : ਢੀਂਡਸਾ

Page-3_35 ਸ਼੍ਰੀ ਅਨੰਦਪੁਰ ਸਾਹਿਬ, 30 ਅਗਸਤ (ਦਵਿੰਦਰਪਾਲ ਸਿੰਘ)- ਪੰਜਾਬ ਸਰਕਾਰ ਵੱਲੋਂ ਆਨੰਦਪੁਰ ਸਾਹਿਬ ਵਿਖੇ ਬਣਾਏ ਗਏ ਵਿਰਾਸਤ ਏ ਖਾਲਸਾ ਦੇ ਦੂਸਰੇ ਭਾਗ ਦੇ ਮੁਕੰਮਲ ਹੋਣ ਤੋਂ ਬਾਅਦ ਇਹ ਸਚਮੁੱਚ ਹੀ ਦੁਨੀਆਂ ਭਰ ਦੇ ਅਜੂਬਿਆਂ ਵਿੱਚ ਸ਼ਾਮਿਲ ਹੋ ਜਾਵੇਗਾ। ਇਹ ਪ੍ਰਗਟਾਵਾ ਅੱਜ ਪੰਜਾਬ ਦੇ ਵਿਤ ਮੰਤਰੀ ਪ੍ਰਮਿੰਦਰ ਸਿੰਘ ਢੀਂਡਸਾ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆਪਣੀ ਨਿੱਜੀ ਫੇਰੀ ਦੌਰਾਨ ਗ਼ੈਰ ਰਸਮੀ ਗੱਲਬਾਤ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਵਿਰਾਸਤ ਏ ਖਾਲਸਾ ਨੂੰ ਹੁਣ ਤੱਕ 48 ਲੱਖ ਤੋਂ ਵੱਧ ਸੈਲਾਨੀ ਵੇਖ ਚੁੱਕੇ ਹਨ। ਜਦਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੁਪਨੇ ਅਨੁਸਾਰ ਇਹ ਮਹਾਨ ਪ੍ਰੋਜੈਕਟ ਅੱਜ ਦੁਨੀਆਂ ਭਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾ ਚੁੱਕਾ ਹੈ ਅਤੇ ਜਲਦੀ ਹੀ ਇਸਦੇ ਦੂਸਰੇ ਭਾਗ ਦਾ ਕੰਮ

ਵੀ ਮੁਕੰਮਲ ਕਰ ਲਿਆ ਜਾਵੇਗਾ।ਉਨ੍ਹਾ ਦੱਸਿਆ ਕਿ ਇਥੇ ਹੁਣ ਦੂਸਰੇ ਪੜਾਅ ਦਾ ਕੰਮ ਸ਼ੁਰੂ  ਹੋ ਗਿਆ ਹੈ ਜਿਸਤੇ 50 ਕਰੋੜ ਰੁਪਏ ਦਾ ਖਰਚ ਆਵੇਗਾ ਤੇ ਇਸ ਕੰਮ ਲਈ ਫੰਡਾਂ ਦੀ ਕੋਈ ਘਾਟ ਨਹੀ ਆਊਣ ਦਿਤੀ ਜਾਵੇਗੀ। ਉਨ੍ਹਾਂ ਅੱਜ ਅੱਜ ਪੰਜਾਬ ਵਿਚ ਕੋਈ ਵੀ ਵਿਤੀ ਸੰਕਟ ਨਹੀ ਹੈ ਤੇ ਸੂਬਾ ਤਰੱਕੀਆਂ ਦੀ ਬੁਲੰਦੀਆਂ ਨੂੰ ਛੂਹ ਰਿਹਾ ਹੇੈ।  ਤਖਤ ਸ਼੍ਰੀ ਕੇਸਗੜ੍ਹ ਸਾਹਿਬ ਆਪਣੇ ਪਰਿਵਾਰ ਸਮੇਤ ਮੱਥਾ ਟੇਕਣ ਪੁੱਜੇ ਵਿਤ ਮੰਤਰੀ ਨੇ ਕਿਹਾ ਕਿ ਅੱਠਵੇਂ ਅਜੂਬੇ ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਵਿਰਾਸਤ ਏ ਖਾਲਸਾ ਵਿਖੇ ਮੁੱਖ ਮੰਤਰੀ ਦੀਆਂ ਹਿਦਾਇਤਾਂ ਤੇ ਇਥੇ ਮੁਫਤ ਸੇਵਾ ਜਾਰੀ ਰਹੇਗੀ ਤੇ ਟਿਕਟ ਨਹੀ ਲਗਾਈ ਜਾਵੇਗੀ। ਵਿਤੀ ਸੰਕਟ ਬਾਰੇ ਪੁੱਛਣ ਤੇ ਊਨਾਂ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਪੰਜਾਬ ਸਿਰ ਕਰਜਾ 7 ਹਜਾਰ ਕਰੋੜ ਸੀ ਜਿਸ ਚੋਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ 2 ਹਜਾਰ ਕਰੋੜ ਰੁਪਏ ਦਾ ਘਾਟਾ ਘਟਾ ਦਿਤਾ ਹੈ ਤੇ ਹੁਣ ਜਲਦ ਹੀ 2 ਹਜਾਰ ਕਰੋੜ ਹੋਰ ਉਤਾਰੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਹੁਣ ਕੇਂਦਰ ਵਿਚ ਵੀ ਗਠਜੋੜ ਦੀ ਸਰਕਾਰ ਹੇੈ ਜਿਥੋ ਸਾਨੂੰ ਸਾਡੇ ਹੱਕ ਮਿਲਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਕੇਂਦਰ ਦੇ ਵਿਤ ਮੰਤਰੀ ਅਰੁਣ ਜੇਤਲੀ ਨੂੰ ਵੀ ਮਿਲੇ ਹਨ ਤੇ ਅਸੀਂ ਆਪਣੀਆਂ ਲੋੜਾਂ ਬਾਰੇ ਵੀ ਦੱਸਿਆ ਹੈ। ਉਨ੍ਹਾਂ ਸਾਨੂੰ ਵਿਸ਼ਵਾਸ਼ ਦੁਆਇਆ ਹੈ ਕਿ ਪੰਜਾਬ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਕਾਂਗਰਸੀ ਆਗੁੂਆਂ ਵਲੋਂ ਪੰਜਾਬ ਵਿਚ ਵਿਤੀ ਸੰਕਟ ਬਾਰੇ ਕੀਤੀ ਜਾ ਰਹੀ ਬਿਆਨਬਾਜੀ ਦੀ ਸਖਤ ਅਲੋਚਨਾ ਕਰਦਿਆਂ ਵਿਤ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਸਮੇਂ ਪੰਜਾਬ ਸਿਰ ਕਰਜੇ ਦੀ ਰੇਸ਼ੋ 45 ਪ੍ਰਤੀਸ਼ਤ ਸੀ ਜੋ ਹੁਣ 31 ਪ੍ਰਤੀਸ਼ਤ ਰਹਿ ਗਈ ਹੈ। ਉਨ੍ਹਾ ਕਾਂਗਰਸੀ ਆਗੂਆਂ ਨੂੰ ਚੁਣੋਤੀ ਦਿਤੀ ਕਿ ਪੰਜਾਬ ਦੀ ਵਿਤੀ ਹਾਲਤ ਬਾਰੇ ਜਦੋ ਮਰਜੀ ਤੇ ਜਿੱਥੇ ਮਰਜੀ ਬਹਿਸ ਕਰ ਲੈਣ। ਇਸ ਤੋਂ ਪਹਿਲਾਂ ਢੀਂਡਸਾ ਨੇ ਪਰਿਵਾਰ ਸਮੇਤ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਮੱਥਾ ਟੇਕਿਆ ਤੇ ਕੀਰਤਨ ਸਰਵਣ ਕੀਤਾ। ਤਖਤ ਸਾਹਿਬ ਦੇ ਮੈਨੇਜਰ ਸੁਖਵਿੰਦਰ ਸਿੰਘ ਗਰੇਵਾਲ ਨੇ ਉਨ੍ਹਾਂ ਨੂੂੰ ਸਿਰੋਪਾਉ ਤੇ ਤਖਤ ਸਾਹਿਬ ਦੀ ਤਸਵੀਰ ਭੇਟ ਕਰਕੇ ਸਨਮਾਨਿਤ ਕੀਤਾ। ਇਸਤੋਂ ਬਾਅਦ ਉਨ੍ਹਾਂ ਵਿਰਾਸਤ ਏ ਖਾਲਸਾ ਵਿਖੇ ਚੱਲ ਰਹੇ ਦੂਸਰੇ ਭਾਗ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਤਸੱਲੀ ਪ੍ਰਗਟਾਉਂਦੇ ਹੋਏ ਕਿਹਾ ਕਿ ਪਹਿਲੇ ਭਾਗ ਦੇ ਰੱਖ ਰਖਾਵ ਦਾ ਕੰਮ ਜਿੰਨੇ ਬਾਖੂਬੀ ਢੰਗ ਨਾਲ ਸਮੱਚੇ ਸਟਾਫ ਵੱਲੋਂ ਚਲਾਇਆ ਜਾ ਰਿਹਾ ਹੈ, ਇਸਲਈ ਉਹ ਸਾਰੇ ਵਧਾਈ ਦੇ ਪਾਤਰ ਹਨ। ਇਸ ਮੋਕੇ ਸਕੱਤਰ ਜਗੀਰ ਸਿੰਘ, ਐਸ. ਡੀ. ਐਮ. ਅਮਰਜੀਤ ਬੈਂਸ, ਤਹਿਸੀਲਦਾਰ ਸੁਰਿੰਦਰਪਾਲ ਸਿੰਘ, ਹਰਦੇਵ ਸਿੰਘ ਹੈਪੀ, ਸੰਦੀਪ ਸਿੰਘ ਕਲੌਤਾ ਆਦਿ ਹਾਜਰ ਸਨ।

Send this to a friend