ਨਵੀਂ ਦਿੱਲੀ, 30 ਅਗਸਤ (ਮਨਪ੍ਰੀਤ ਸਿੰਘ ਖਾਲਸਾ)- ਦਿੱਲੀ ਵਿਚ ਇਕ ਵਾਰੀ ਫਿਰ ਸਰਕਾਰ ਬਨਾਉਣ ਦੀਆਂ ਕੋਸ਼ੀਸ਼ਾ ਤੇਜ ਹੋ ਗਈਆਂ ਹਨ । ਸੁਤਰਾਂ ਦੇ ਅਨੁਸਾਰ ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਨ ਦੀ ਉਮੀਦ ਹੈ । ਇਸ ਦੇ ਲਈ ਯੁਪੀ ਵਿਚ ਅਜਮਾਇਆ ਗਿਆ ਫਾਰਮੁਲਾ ਸੀਕ੍ਰੇਟ ਬੈਲਟ ਵੋਟਿੰਗ ਅਜਮਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ । ਜਿਕਰਯੋਗ ਹੈ ਕਿ ਇਸ ਫਾਰਮੁਲੇ ਅੰਦਰ ਕੋਈ ਵੀ ਵਿਧਾਇਕ ਕਿਸੇ ਵੀ ਪੱਖ ਵਿਚ ਵੋਟਿੰਗ ਕਰ ਸਕੇਗਾ । ਇਸ ਨਾਲ ਨਾ ਤੇ ਉਹਦੀ ਪਹਿਚਾਨ ਦਾ ਪਤਾ ਲਗੇਗਾ ਤੇ ਨਾ ਹੀ ਪਾਰਟੀ ਦਾ ਕਨੂੰਨ ਟੁੱਟਣ ਦਾ ਡਰ ਰਹੇਗਾ । ਇਸ ਫਾਰਮੁਲੇ ਵਿਚ ਦਲਬਦਲ ਕਾਨੂੰਨ ਵੀ ਲਾਗੁ ਨਹੀ ਹੋ ਸਕੇਗਾ । ਸੁਤਰਾਂ ਦੇ ਮੁਤਾਬਿਕ ਕਾਂਗਰੇਸ ਅਤੇ ਆਪ ਦੇ ਕਈ ਵਿਧਾਇਕ ਇਸ ਫਾਰਮੁਲੇ ਲਈ ਤਿਆਰ ਹਨ । ਇਸ ਦੋਰਾਨ ਭਾਜਪਾ ਦੇ ਨੇਤਾ ਸਤੀਸ਼ ਉਪਾਧਿਆਏ ਮੁਤਾਬਿਕ ਜੇਕਰ ਉਨ੍ਹਾਂ ਦੀ ਪਾਰਟੀ ਨੂੰ ਰਾਜਪਾਲ ਸਰਕਾਰ
ਬਨਾਉਣ ਲਈ ਬੁਲਾਦੇਂ ਹਨ ਤੇ ਭਾਜਪਾ ਦਿੱਲੀ ਵਿਚ ਸਰਕਾਰ ਬਨਾਉਣ ਤੋਂ ਪਿੱਛੇ ਨਹੀ ਹਟੇਗੀ । ਧਿਆਨਦੇਣ ਯੋਗ ਹੈ ਕਿ ਐਨਸੀਟੀ ਦੀ ਧਾਰਾ 9 ਦੇ ਅਧੀਨ ਵੀ ਸਰਕਾਰ ਬਣਾਈ ਜਾ ਸਕਦੀ ਹੈ । ਵਿਧਾਨ ਸਭਾ ਦੇ ਪ੍ਰਧਾਨ ਐਮ ਐਸ ਧੀਰ ਦੇ ਕਹਿਣ ਮੁਤਾਬਿਕ ਕਿ ਵਿਧਾਨਸਭਾ ਅਜੇ ਭੰਗ ਹੈ ਤੇ ਰਾਜਪਾਲ ਵਲੋਂ ਕਿਸੇ ਵੀ ਵੱਡੀ ਪਾਰਟੀ ਨੂੰ ਸਰਕਾਰ ਬਨਾਉਣ ਲਈ ਬੁਲਾਏ ਜਾਣ ਤੇ ਹੀ ਸਰਕਾਰ ਬਣਨ ਦੀ ਉਮੀਦ ਹੋ ਸਕਦੀ ਹੈ । ਸੀਕ੍ਰੇਟ ਬੈਲਟ ਵੋਟਿੰਗ ਦਾ ਫਾਰਮੁਲਾ ਯੁਪੀ ਵਿਚ ਅਜਮਾਇਆ ਜਾ ਚੁਕਿਆ ਹੈ ਜਿਸ ਵਿਚ ਕਲਿਆਣ ਸਿੰਘ ਅਤੇ ਜਗਦੰਬਿਕਾ ਪਾਲ ਵਾਸਤੇ ਸੀਕ੍ਰੇਟ ਬੈਲਟ ਵੋਟਿੰਗ ਹੋਈ ਸੀ ਤੇ ਇਸ ਵਿਚ ਕਲਿਆਣ ਸਿੰਘ ਜਿੱਤੇ ਸਨ । ਯੁਪੀ ਵਿਚ ਸੀਕ੍ਰੇਟ ਬੈਲਟ ਵੋਟਿੰਗ ਸੁਪਰੀਮ ਕੋਰਟ ਵਲੋਂ ਦਿੱਤੇ ਨਿਰਦੇਸ਼ ਅਨੁਸਾਰ ਹੋਈ ਸੀ ।