ਚੰਡੀਗੜ•, 29 ਅਗਸਤ (ਨਾਗਪਾਲ)– ਹਰਿਆਣਾ ਸਕੂਲ ਅਧਿਆਪਕ ਚੋਣ ਬੋਰਡ ਨੇ ਸੂਬੇ ਵਿਚ ਪੀਜੀਟੀ ਅਧਿਆਪਕਾਂ ਦੇ ਲਈ 7036 ਅਸਾਮੀਆਂ ਦੇ ਲਈ ਬਿਨੈ ਪੱਤਰ ਮੰਗੇ ਹਨ। ਇਨ•ਾਂ ਅਸਾਮੀਆਂ ਦੇ ਲਈ ਬਿਨੈ ਪੱਤਰ ਆਨ ਲਾਈਨ 26 ਸਤੰਬਰ ਸ਼ਾਮ 5 ਵਜੇ ਤੱਕ ਭਰੇ ਜਾ ਸਕਦੇ ਹਨ ਅਤੇ ਫੀਸ ਜਮ•ਾਂ ਕਰਵਾਉਣ ਦੀ ਆਖਰੀ ਮਿਤੀ 30 ਸਤੰਬਰ 4 ਵਜੇ ਤੱਕ ਹੈ। ਪੀਜੀਟੀ ਅਧਿਆਪਕਾਂ ਦੇ ਵੱਖ ਵੱਖ ਵਿਸ਼ਿਆਂ ਦੀਆਂ ਅਸਾਮੀਆਂ ਮੇਵਾਤ ਜ਼ਿਲ•ੇ ਨੂੰ ਛੱਡਕੇ ਪੂਰਾ ਹਰਿਆਣਾ ਦੇ ਲਈ ਪੀਜੀਟੀ ਅਧਿਆਪਕ ਗਣਿਤ ਦੇ ਲਈ 1283 ਅਸਾਮੀਆਂ, ਰਸਾਇਣ ਦੇ ਲਈ 424, ਭੌਤਿਕੀ ਦੇ ਲਈ 642, ਜੀਵ ਵਿਗਿਆਨ ਦੇ ਲਈ 52, ਭੂਗੋਲ ਦੇ ਲਈ 229, ਮਨੋਵਿਗਿਆਨ ਦੇ ਲਈ 40, ਸਮਾਜ ਸ਼ਾਸਤਰ ਦੇ ਲਈ 133, ਗ੍ਰਹਿ ਵਿਗਿਆਨ ਦੇ ਲਈ 187, ਪੰਜਾਬੀ ਦੇ ਲਈ 117, ਸੰਸਕ੍ਰਿਤ ਦੇ ਲਈ 398, ਉਰਦੂ ਦੇ ਲਈ 6, ਅੰਗਰੇਜ਼ੀ ਦੇ ਲਈ 442, ਹਿੰਦੀ ਦੇ ਲਈ 281, ਰਾਜਨੀਤਕ ਵਿਗਿਆਨ ਦੇ ਲਈ 413,
ਅਰਥ ਸ਼ਾਸਤਰ ਦੇ ਲਈ 336, ਕਾਮਰਸ ਦੇ ਲਈ 220, ਇਤਿਹਾਸ ਦੇ ਲਈ 371 ਅਸਾਮੀਆਂ, ਕੰਪਿਊਟਰ ਸਾਇੰਸ ਦੀਆਂ 446 ਅਸਾਮੀਆਂ, ਮਿਊਜ਼ਿਕ ਦੀਆਂ 85 ਅਸਾਮੀਆਂ ਅਤੇ ਫਾਈਨ ਆਰਟਸ ਦੀਆਂ 715 ਅਸਾਮੀਆਂ ਦੇ ਲਈ ਬਿਨੈ ਪੱਤਰ ਮੰਗੇ ਗਏ ਹਨ। ਮੇਵਾਤ ਜ਼ਿਲ•ੇ ਦੇ ਲਈ ਪੀਜੀਟੀ ਅਧਿਆਪਕਾਂ ਦੀਆਂ ਵੱਖ ਵੱਖ ਵਿਸ਼ਿਆਂ ਦੀਆਂ ਅਸਾਮੀਆਂ ਵਿਚ ਗਣਿਤ ਦੀਆਂ 53, ਰਸਾਇਣ ਦੀਆਂ 27, ਭੌਤਿਕ ਦੀਆਂ 20, ਜੀਵ ਵਿਗਿਆਨ ਦੀਆਂ 7, ਭੂਗੌਲ ਦੀਆਂ 10, ਮਨੋਵਿਗਿਆਨ ਦੀਆਂ 3, ਸਮਾਜ ਸ਼ਾਸਤਰ ਦੇ 3, ਗ੍ਰਹਿ ਵਿਗਿਆਨ ਦੀਆਂ 5, ਪੰਜਾਬੀ ਦੀ ਇਕ, ਸੰਸਕ੍ਰਿਤ ਦੇ 7, ਉਰਦੂ ਦੀਆਂ 16, ਅੰਗਰੇਜ਼ੀ ਦੀਆਂ 11, ਹਿੰਦੀ ਦੀਆਂ 3, ਰਾਜਨੀਤਿਕ ਵਿਗਿਆਨ ਦੀਆਂ 12, ਅਰਥ ਸ਼ਾਸਤਰ ਦੀਆਂ 5, ਕਾਮਰਸ ਦੀਆਂ 4 ਅਤੇ ਇਤਿਹਾਸ ਦੀਆਂ 4 ਅਸਾਮੀਆਂ, ਕੰਪਿਊਟਰ ਸਾਇਸ ਦੀਆਂ 5, ਮਿਊਜ਼ਿਕ ਦੀਆਂ 3 ਅਤੇ ਫਾਈਨ ਆਰਟਸ ਦੀਆਂ 17 ਅਸਾਮੀਆਂ ਦੇ ਲਈ ਬਿਨੈ ਪੱਤਰ ਮੰਗੇ ਗਏ ਹਨ। ਉਮੀਦਵਾਰ ਦੀ ਉਮਰ 18 ਤੋਂ 42 ਸਾਲ ਹੋਣੀ ਚਾਹੀਦੀ ਹੈ ਅਤੇ ਸਮੇਂ-ਸਮੇਂ ’ਤੇ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਉਮਰ ਵਿਚ ਛੋਟ ਹੋਵੇਗੀ। ਜ਼ਿਆਦਾ ਜਾਣਕਾਰੀ ਦੇ ਲਈ ਵੈਬਸਾਈਟ ’ਤੇ ਜਾ ਕੇ ਲਈ ਜਾਕੇ ਲਈ ਜਾ ਸਕਦੀ ਹੈ ਅਤੇ ਕਿਸੇ ਵੀ ਹੋਰ ਸਪੱਸ਼ਟੀਕਰਨ ਦੇ ਲਈ ਹਰਿਆਣਾ ਅਧਿਆਪਕ ਚੋਣ ਬੋਰਡ ਦੇ ਸਕੱਤਰ ਦੇ ਟੈਲੀਫੋਨ ਨੰਬਰ 0172-2585130 ’ਤੇ ਸੰਪਰਕ ਕੀਤਾ ਜਾ ਸਕਦਾ ਹੈ।