ਚੰਡੀਗੜ੍ਹ, 27 ਅਗਸਤ (ਪੀ. ਟੀ)- ਪੰਜਾਬ ਸੂਰਜੀ ਉਰਜਾ ਪਲਾਂਟਾਂ ਦੀ ਸਥਾਪਨਾ ਲਈ ਨੈਟ ਮੀਟਰਿੰਗ ਨੀਤੀ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਅੱਜ ਇਥੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਾਲ ਅਤੇ ਨਵਿਆਉਣਯੋਗ ਉਰਜਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਇਹ ਨਿਵੇਕਲੀ ਨੈਟ ਮੀਟਰਿੰਗ ਨੀਤੀ ਪੰਜਾਬ ਰਾਜ ਬਿਜਲੀ ਨਿਗਮ ਲਿਮੀਟਡ ਦੇ ਸਮੂਹ ਘਰੇਲੂ, ਸੰਸਥਾਗਤ, ਸਨਅਤੀ ਅਤੇ ਵਪਾਰਕ ਖਪਤਕਾਰਾਂ ਉਪਰ ਲਾਗੂ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਨਵੀਂ ਅਤੇ ਨਵਿਆਉਣਯੋਗ ਉਰਜਾ ਵਿਭਾਗ ਅਤੇ ਪੰਜਾਬ ਉਰਜਾ ਵਿਕਾਸ ਏਜੰਸੀ ਵਲੋਂ ਤਿਆਰ ਕੀਤੀ ਗਈ ਇਸ ਨੀਤੀ ਤਹਿਤ ਪੰਜਾਬ ਰਾਜ ਬਿਜਲੀ ਨਿਗਮ ਦੇ ਸਮੂਹ ਖਪਤਕਾਰ ਆਪਣੇ ਘਰਾਂ, ਸੰਸਥਾਵਾਂ, ਸਨਅਤੀ ਇਕਾਈਆਂ ਅਤੇ ਹੋਰ ਖਾਲੀ ਪਈਆਂ ਜਗ੍ਹਾਵਾਂ ’ਤੇ 1 ਤੋਂ 1000 ਕਿਲੋਵਾਟ ਦੇ
ਸੂਰਜੀ ਉਰਜਾ ਪਲਾਂਟ ਲਾ ਸਕਣਗੇ ਪ੍ਰੰਤੂ ਇਹ ਮੰਜੂਰ ਸੁਦਾ ਲੋਡ ਦੇ 80 ਫੀਸਦੀ ਤੱਕ ਹੀ ਹੋ ਸਕਣਗੇ। ਉਨ੍ਹਾਂ ਦੱਸਿਆ ਕਿ ਸੂਰਜੀ ਉਰਜਾ ਪਲਾਂਟਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਗਰਿਡ ਤੱਕ ਲਿਜਾਣ ਜਾਂ ਵਾਪਸ ਲੈਣ ਲਈ ਮੌਜੂਦਾ ਬਿਜਲੀ ਦੀ ਲਾਈਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਇਸ ਮੰਤਵ ਲਈ ਬਿਜਲੀ ਨਿਗਮ ਵਲੋਂ ਲਾਏ ਜਾਣ ਵਾਲੇ ਦੁਵੱਲੇ ਦਿਸ਼ਾਈ ਮੀਟਰਾਂ ਦੀ ਵਰਤੋਂ ਹੋਵੇਗੀ।
ਬਿਜਲੀ ਦੇ ਬਿਲਾਂ ਅਤੇ ਸੂਰਜੀ ਉਰਜਾ ਪਲਾਂਟਾਂ ਰਾਹੀਂ ਪੈਦਾ ਹੋਣ ਵਾਲੀ ਬਿਜਲੀ ਜੋ ਗਰਿਡ ਨੂੰ ਸਪਲਾਈ ਹੋਈ ਹੋਵੇਗੀ ਦੇ ਬਿਲਾਂ ਦਾ ਆਪਸੀ ਨਿਪਟਾਰਾ ਸਮਾਂ 1 ਸਾਲ ਹੋਵੇਗਾ। ਸ. ਮਜੀਠੀਆ ਨੇ ਦੱਸਿਆ ਕਿ ਰਾਜ ਸਰਕਾਰ ਵਲੋਂ ਅਗਲੇ ਇੱਕ ਸਾਲ ਦੌਰਾਨ 100 ਮੈਗਾਵਾਟ ਨੈਟ ਮੀਟਰਿੰਗ ਨੀਤੀ ਤਹਿਤ ਲਿਆਉਣ ਦਾ ਟੀਚਾ ਮਿਥਿਆ ਗਿਆ ਹੈ ਜੋ ਰਾਜ ਸਰਕਾਰ ਨੂੰ ਪੀਕ ਲੋਡ ਸਮੇਂ ਬਿਜਲੀ ਦੀ ਸਪਲਾਈ ਸਬੰਧੀ ਸਹਾਈ ਹੋਵੇਗੀ। ਉਨ੍ਹਾਂ ਦੱਸਿਆ ਕਿ ਬਿਜਲੀ ਨਿਗਮ ਅਤੇ ਪੇਡਾ ਵਲੋਂ ਸਾਂਝੇ ਤੌਰ ’ਤੇ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ ਅਤੇ ਖਪਤਕਾਰਾਂ ਨੂੰ ਜਾਗਰੁਕ ਅਤੇ ਉਤਸ਼ਾਹਤ ਕਰਨ ਲਈ ਇੱਕ ਵਿਸ਼ੇਸ਼ ਪ੍ਰਚਾਰ ਮੁਹਿੰਮ ਆਰੰਭੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਲਾ ਆਦਿ ਬਾਲਣ ਦੇ ਤੇਜ਼ੀ ਨਾਲ ਘੱਟ ਰਹੇ ਭੰਡਾਰਾਂ ਅਤੇ ਕੋਲਾ ਖਾਣਾਂ ਦੀ ਵੰਡ ਸਬੰਧੀ ਕਾਨੂੰਨੀ ਪੇਚੀਦਗੀਆਂ ਨੂੰ ਦੇਖਦਿਆਂ ਸੂਰਜੀ ਉਰਜਾ ਦੀ ਵਰਤੋਂ ਨੂੰ ਉਤਸਾਹਤ ਕਰਨਾ ਲਾਜ਼ਮੀ ਬਣ ਗਿਆ ਹੈ। ਇਸ ਜਿਥੇ ਇੱਕ ਵਾਤਾਵਰਣ ਪੱਖੀ, ਸਾਫ ਸੁਥਰਾ ਅਤੇ ਨਵੀਆਉਣਯੋਗ ਉਰਜਾ ਸ਼੍ਰੋਤ ਹੈ ਉਥੇ ¦ਬੇ ਸਮੇਂ ਦੌਰਾਨ ਇਹ ਤਕਨਾਲੋਜੀ ਹੋਰ ਵਿਕਸਤ ਹੋਣ ਨਾਲ ਸਸਤੀ ਵੀ ਹੋਵੇਗੀ।
ਸ. ਮਜੀਠੀਆ ਨੇ ਦੱਸਿਆ ਕਿ 500 ਕਿਲੋਵਾਟ ਤੱਕ ਦੇ ਸੂਰਜੀ ਉਰਜਾ ਦੇ ਪਲਾਂਟਾਂ ਲਈ ਪੇਡਾ ਵਲੋਂ 30 ਫੀਸਦੀ ਪੁੰਜੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਹ ਯੋਗ ਬਿਨੈਕਾਰਾਂ ਨੂੰ ਸਲਾਨਾ ਦਰ ’ਤੇ ਉਪਲਭੱਧ ਫੰਡਾਂ ਤੇ ਨਿਰਭਰ ਹੋਵੇਗੀ। ਸ. ਮਜੀਠੀਆ ਨੇ ਅੱਗੇ ਦੱਸਿਆ ਕਿ 250 ਮੈਗਾਵਾਟ ਦੀ ਸਾਂਝੀ ਸਮਰਥਾ ਅਤੇ 2500 ਕਰੋੜ ਰੁਪਏ ਦੇ ਨਿਵੇਸ਼ ਵਾਲੇ 30 ਸੂਰਜੀ ਉਰਜਾ ਪ੍ਰਾਜੈਕਟ ਜਨਵਰੀ 2015 ਤੱਕ ਸ਼ੁਰੂ ਹੋ ਜਾਣਗੇ ਅਤੇ ਸਬੰਧਤ ਬਿਜਲੀ ਗਰਿਡਾਂ ਨਾਲ ਜੋੜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੰਸਥਾਵਾਂ ਅਤੇ ਸਨਅਤੀ ਇਕਾਈਆਂ ਵਿਚ ਵਿਕੇਂਦਰਤ ਸੂਰਜੀ ਉਰਜਾ ਪਲਾਂਟ ਸਥਾਪਤ ਕੀਤੇ ਜਾਣਗੇ। ਫੀ ਹੱਦ ਤੱਕ ਘੱਟ ਕਰਨ ਵਿਚ ਸਹਾਈ ਹੋਵੇਗੀ।



