ਨਵੀਂ ਦਿੱਲੀ 26 ਅਗਸਤ (ਪੀ. ਟੀ)- ਹਾਈਕੋਰਟ ਨੇ 19 ਸਾਲਾ ਲੜਕੀ ਨੂੰ ਅਗਵਾ ਕਰਕੇ ਉਸ ਨਾਲ ਸਮੂਹਿਕ ਜਬਰ ਜਨਾਹ ਕਰਨ ਪਿੱਛੋਂ ਹੱਤਿਆ ਕਰ ਦੇਣ ਦੇ ਇਕ ਮਾਮਲੇ ਵਿਚ 3 ਨੌਜਵਾਨਾਂ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ ਗਈ ਮੌਤ ਦੀ ਸਜਾ ਬਹਾਲ ਰੱਖੀ ਹੈ। ਅਦਾਲਤ ਨੇ ਕਿਹਾ ਹੈ ਕਿ ਇਹ ਮਾਮਲਾ ਵਿਸ਼ੇਸ਼ ਤੋਂ ਵਿਸ਼ੇਸ਼ ਸ਼੍ਰੇਣੀ ਵਿਚ ਆਉਂਦਾ ਹੈ। ਜਸਟਿਸ ਪ੍ਰਦੀਪ ਨੰਦਰਜੋਗ ਤੇ ਮੁਕਤਾ ਗੁਪਤਾ ‘ਤੇ ਆਧਾਰਤ ਬੈਂਚ ਨੇ 3 ਦੋਸ਼ੀਆਂ ਰਾਹੁਲ (27), ਰਵੀ (23) ਤੇ ਵਿਨੋਦ (23) ਵੱਲੋਂ ਹੇਠਲੀ ਅਦਾਲਤ ਦੁਆਰਾ ਦਿੱਤੀ ਮੌਤ ਦੀ ਸਜ਼ਾ ਵਿਰੁੱਧ ਕੀਤੀ ਅਪੀਲ ਰੱਦ ਕਰ ਦਿੱਤੀ।



