Skip to content
Independent perspectives. Global stories.
BREAKING

ਤਲਵੰਡੀ ਸਾਬੋ ਅਤੇ ਪਟਿਆਲਾ ਜ਼ਿਮਨੀ ਚੋਣ ਦੀਆਂ ਵੋਟਾ ਦੀ ਗਿਣਤੀ ਅੱਜ, ਸਮੁੱਚੇ ਪ੍ਰਬੰਧ ਮੁਕੰਮਲ,ਸੁਰੱਖਿਆ ਦੇ ਸਖਤ ਇੰਤਜਾਮ

Share this story

ਨਤੀਜਿਆਂ ਨੂੰ ਲੈ ਕੇ ਅਟਕਲਾਂ ਜਾਰੀ-ਆਪ ਕਰ ਸਕਦੀ ਹੈ ਹੇਰ-ਫੇਰ

Page-1_06 ਪਟਿਆਲਾ/ਤਲਵੰਡੀ ਸਾਬੋ 24 ਅਗਸਤ, (ਰਣਜੀਤ ਸਿੰਘ ਰਾਜੂ, ਰਾਜੀ ਹਬੀਬ)- ਵਿਧਾਨ ਸਭਾ ਹਲਕਾ ਪਟਿਆਲਾ ਅਤੇ ਤਲਵੰਡੀ ਸਾਬੋ ਦੀ 21 ਅਗਸਤ ਨੂੰ ਹੋਈ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਲਈ ਤਿਆਰੀਆਂ ਪੂਰੀ ਤਰ੍ਹਾਂ ਮੁਕੰਮਲ ਕਰ ਲਈਆਂ ਗਈਆਂ ਹਨ ਇਹਨਾਂ ਚੋਣਾਂ ਦਾ ਨਤੀਜਾ ਅੱਜ ਸੋਮਵਾਰ 25 ਅਗਸਤ ਨੂੰ ਐਲਾਨਿਆ ਜਾਵੇਗਾ। ਜਿਸ ਲਈ ਵੋਟਾਂ ਦੀ ਗਿਣਤੀ ਸ਼੍ਰੀ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਕੀਤੀ ਜਾਵੇਗੀ। ਸਕੱਤਰ ਸਿੰਘ ਬੱਲ ਰਿਟਰਨਿੰਗ ਅਫਸਰ ਕਮ ਐਮ.ਡੀ.ਐਮ ਤਲਵੰਡੀ ਸਾਬੋ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਦਾ ਕੰਮ 8 ਵਜੇ ਸਵੇਰੇ ਸ਼ੁਰੂ ਹੋ ਜਾਵੇਗਾ ਜਿਸ ਲਈ ਸ਼੍ਰੀ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਦੇ ਹਾਲ ਵਿੱਚ 14

ਟੇਬਲ ਲਗਾਏ ਹਨ ਜਿੰਨਾ ਤੇ ਕੁੱਲ 13 ਰਾਉੂਂਡਾਂ ਵਿੱਚ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।ਹਰੇਕ ਟੇਬਲ ਦੇ ਨਾਲ ਸੱਤੇ ਉਮੀਦਵਾਰਾਂ ਦੇ ਇੱਕ ਇੱਕ ਕਾਉੂਂਟਿੰਗ ਏਜੰਟ ਵੀ ਮੌਜੂਦ ਹੋਣਗੇ ਜਿੰਨਾ ਦੇ ਬੈਠਣ ਲਈ ਕੁਰਸੀਆਂ ਦਾ ਇੰਤਜਾਮ ਵੀ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਇੱਕ ਟੇਬਲ ਤੇ ਇੱਕ ਕਾਉੂਂਟਿੰਗ ਸੁਪਰਵਾਈਜਰ,ਮਾਈਕਰੋ ਓਬਜਰਬਰ,ਕਾਉੂਂਟਿੰਗ ਸਹਾਇਕ ਅਤੇ ਇੱਕ ਸੇਵਾਦਾਰ ਮੋਜੂਦ ਹੋਵੇਗਾ।ਉਨ੍ਹਾ ਦੱਸਿਆ ਕਿ ਸਕੂਲ ਅੰਦਰ ਇੱਕ ਮੀਡੀਆ ਸੈਂਟਰ ਅਤੇ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ ਵਿੱਚ ਵੋਟਾਂ ਦੇ ਹਰ ਗੇੜ ਦੀ ਗਿਣਤੀ ਦੇ ਨਤੀਜਿਆਂ ਦੀ ਜਾਣਕਾਰੀ ਦਿੱਤੀ ਜਾਵੇਗੀ।ਰਿਟਰਨਿੰਗ ਅਫਸਰ ਨੇ ਦੱਸਿਆ ਕਿ ਗੇਟ ਤੇ ਤੈਨਾਤ ਪੁਲਸ ਕਰਮਚਾਰੀਆਂ ਨੂੰ ਅੰਦਰ ਸਿਰਫ ਵੋਟਾਂ ਦੀ ਗਿਣਤੀ ਨਾਲ ਸਬੰਧਤ ਸ਼ਨਾਖਤੀ ਕਾਰਡ ਧਾਰਕ ਵਿਅਕਤੀਆਂ ਨੂੰ ਹੀ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।ਉਹਨਾਂ ਦੱਸਿਆ ਕਿ ਅੰਦਰ ਪਾਣੀ ਅਤੇ ਆਰਜੀ ਬਾਥਰੂਮਾਂ ਦਾ ਪ੍ਰਬੰਧ ਵੀ ਕੀਤੇ ਗਏ ਹਨ। ਉਧਰ ਦੂਜੇ ਪਾਸੇ ਵੋਟਾਂ ਦੀ ਗਿਣਤੀ ਦੇ ਮੱਦੇਨਜਰ ਪੁਲਸ ਨੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹਨ ਮਲਕੀਤ ਸਿੰਘ ਡੀ.ਐਸ.ਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਬਾਹਰ ਅਤੇ ਅੰਦਰ ਪੁਲਸ ਦੀਆਂ ਵੱਖੋ ਵੱਖ ਟੁਕੜੀਆਂ ਤੈਨਾਤ ਕੀਤੀਆਂ ਗਈਆਂ ਹਨ।ਉਹਨਾਂ ਨੇ ਦੱਸਿਆ ਕਿ ਬਠਿੰਡਾ ਤੋਂ ਆਉਣ ਵਾਲੀ ਪਾਰਕਿੰਗ ਦਾ ਪ੍ਰਬੰਧ ਬਠਿੰਡਾ ਰੋਡ ਤੇ ਗਰਦੁਆਰਾ ਮਹੱਲਸਰ ਸਾਹਿਬ ਨੇੜੇ ਅਤੇ ਰਾਮਾਂ ਰੋੜ ਦੀ ਪਾਰਕਿੰਗ ਦਾ ਮਾਤਾ ਸਾਹਿਬ ਕੌਰ ਗਰਲਜ ਕਾਲਜ ਨੇੜੇ ਅਤੇ ਸ਼ਹਿਰ ਦੇ ਵਾਹਨਾ ਲਈ ਪਾਰਕਿੰਗ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ।

WRITTEN BY