ਚੰਡੀਗੜ੍ਹ, 22 ਅਗਸਤ (ਨਾਗਪਾਲ)- ਭਾਜਪਾ ਦੇ ਦਫਤਰ ਸੈਕਟਰ 33 ਚੰਡੀਗੜ੍ਹ ਵਿਖੇ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰੀਜੀਜੂ ਨੇ ਭਾਜਪਾ ਵਰਕਰਾਂ ਅਤੇ ਸ਼ਹਿਰ ਵਾਸੀਆਂ ਦੀ ਮੁਸ਼ਕਲਾਂ ਸੁਣੀਆਂ ਸ਼ਹਿਰ ਦੀਆਂ ਯੂਨੀਅਨਾਂ ਤੇ ਇੰਡਸਟਰੀ ਵਾਸੀਆਂ ਵੱਲੋਂ ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰਨ ਰੀਜੀਜੂ ਨੇ ਲੋਕਾਂ ਦੇ ਨੇਤਾਵਾਂ ਦੀ ਗੱਲ ਸੁਣਦੇ ਇਸ ਬਾਰੇ ਕਾਨੂੰਨੀ ਰਾਏ ਲੈ ਕੇ ਮਸਲੇ ਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਹਨਾਂ ਦੇ ਨਾਲ ਸਾਂਸਦ ਕਿਰਨ ਖੈਰ, ਭਾਜਪਾ ਨੇਤਾ ਆਰਤੀ ਮੈਹਰਾ, ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ, ਸਾਬਕਾ ਸਾਂਸਦ ਸੱਤ ਪਾਲ ਜੈਨ ਅਤੇ ਭਾਜਪਾ ਚੰਡੀਗੜ੍ਹ ਦੇ ਪ੍ਰਧਾਨ ਸੰਜੇ ਟੰਡਨ ਵੀ ਹਾਜ਼ਿਰ ਸਨ। ਚੰਡੀਗੜ੍ਹ ਇਲੈਕਟ੍ਰਾਨਿਕ ਮੀਡੀਆ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਹਰਮਿੰਦਰ ਸਿੰਘ ਨਾਗਪਾਲ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਸਵਾਲ ਕੀਤਾ ਕਿ ਚੰਡੀਗੜ੍ਹ ਦੇ ਡਾਇਰੈਕਟਰ ਪਬਲਿਕ ਰਿਲੇਸ਼ਨ ਐਮ ਐਮ ਸੱਭਰਵਾਲ ਨੇ ਸਾਰੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਦੇ
ਕੈਮਰਾਮੈਨਜ਼ ਦੀ ਚੰਡੀਗੜ੍ਹ ਦੇ ਸਰਕਾਰੀ ਦਫਤਰਾਂ ਵਿੱਚ ਐਂਟਰੀ ਬੰਦ ਕੀਤੀ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਸਾਰੇ ਪੱਤਰਕਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਸਬੰਧੀ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਪੱਤਰਕਾਰਾਂ ਦਾ ਮਸਲਾ ਹੱਲ ਕਰਵਾਇਆ ਜਾਵੇਗਾ। ਕਿਸੇ ਵੀ ਪੱਤਰਕਾਰ ਨੂੰ ਕਿਸੇ ਵੀ ਸਰਕਾਰੀ ਦਫਤਰ ਵਿੱਚ ਆਪਣੇ ਕੰਮਕਾਜ ’ਤੇ ਜਾਣ ਤੇ ਰੋਕ ਨਹੀਂ ਲਗੇਗੀ। ਇਸ ਮੌਕੇ ਭਾਜਪਾ ਦੇ ਯੂਵਾ ਨੇਤਾ ਵੀ ਹਾਜ਼ਿਰ ਸਨ।ਇਸ ਦੌਰਾਨ ਪੀ ਜੀ ਗੌਰਮਿੰਟ ਕਾਲਜ ਫਾਰ ਗਰਲਜ਼ ਸੈਕਟਟਰ 42 ਚੰਡੀਗੜ੍ਹ ਵਿਚ 200 ਕਿਲੋਵਾਟ ਦਾ ਸੋਲਰ ਸਿਸਟਮ ਦਾ ਉਦਘਾਟਨ ਕੇਂਦਰੀ ਸਟੇਟ ਮੰਤਰੀ ਕਿਰਨ ਰੀਜੀਜੂ ਨੇ ਕੀਤਾ। ਇਸ ਮੌਕੇ ਚੰਡੀਗੜ੍ਹ ਦੀ ਸਾਂਸਦ ਕਿਰਨ ਖੇਰ, ਫਾਇਨਾਂਸ ਸੈਕਟਰੀ ਸਰਬਜੀਤ ਸਿੰਘ, ਚੀਫ ਇੰਜੀਨੀਅਰ ਐਸ ਕੇ ਚੱਢਾ ਕਮਿਸ਼ਨਰ ਵੀ ਪੀ ਸਿੰਘ, ਐਸ ਐਸ ਪੀ ਸੁਖਚੈਨ ਸਿੰਘ, ਡੀ ਸੀ ਮੁਹੰਮਦ ਸ਼ਾਇਨ ਅਤੇ ਕਾਲਜ ਦੀ ਪਿੰ੍ਰਸੀਪਲ ਮਨੀ ਬੇਦੀ ਹਾਜ਼ਰ ਸੀ। ਕੇਂਦਰੀ ਸਟੇਟ ਗ੍ਰਹਿ ਮੰਤਰੀ ਕਿਰਨ ਰੀਜੀਜੂ ਨੇ ਕਾਲਜ ਦੇ ਨਵੇਂ ਬਣੇ ਸੱਬਰਸ ਆਡੀਟੋਰੀਅਮ ਦਾ ਵੀ ਉਦਘਾਟਨ ਕੀਤਾ। ਕਾਲਜ ਦੇ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਕਾਲਜ ਦੀਆਂ ਵਿਦਿਆਰਥਾਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਸੰਬੰਧੀ ਕੇਂਦਰੀ ਸਟੇਟ ਗ੍ਰਹਿ ਮੰਤਰੀ ਕਿਰਨ ਰੀਜੀਜੂ, ਕਾਲਜ ਦੀ ਪਿੰ੍ਰਸੀਪਲ ਮਨੀ ਬੇਦੀ, ਡਾ. ਜਯੋਤੀ ਸੇਠ ਅਤੇ ਨਾਈਜੇਰੀਅਨ ਲੜਕੀ ਇਜੋਮਾ ਨੇ ਪੰਜਾਬੀ ਹਿੰਦੀ ਵਿਚ ਆਪਣੀ ਕਲਾਕਾਰੀ ਨਾਲ ਸਭ ਦਾ ਦਿਲ ਮੋਹ ਲਿਆ।



