Skip to content
Independent perspectives. Global stories.
BREAKING

ਪੰਜਾਬ ਵਿੱਚ ਲੋਕਾਂ ’ਤੇ ਫਿਰ ਬੋਝ ਬਿਜਲੀ ਦਰਾਂ ’ਚ 2.74 ਫੀਸਦੀ ਵਾਧਾ

Share this story

ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਲਈ ਵੀ ਬਿਜਲੀ ਹੋਈ ਮਹਿੰਗੀ

Page-1-copy_03 ਚੰਡੀਗੜ੍ਹ, 22 ਅਗਸਤ (ਪੀ. ਟੀ)- ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ ਬਿਜਲੀ ਦੀਆਂ ਦਰ੍ਹਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਬਿਜਲੀ ਖਪਤਕਾਰਾਂ ਨੂੰ ਆਉਣ ਵਾਲਾ ਨਵਾਂ ਬਿਲ ਹਲਕਾ ਜਿਹਾ ਕਰੰਟ ਮਾਰੇਗਾ। ਅੱਜ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਲਿਮਟਡ ਵਲੋਂ 2014 15 ਲਈ ਨਵੀਆਂ ਬਿਜਲੀ ਦਰਾਂ ਦਾ ਐਲਾਨ ਕਰਦਿਆਂ ਇਨ੍ਹਾਂ ’ਚ 2.74 ਫੀਸਦੀ ਦਾ ਔਸਤਨ ਵਾਧਾ ਕਰ ਦਿਤਾ ਹੈ, ਜੋ 1 ਅਪ੍ਰੈਲ 2014 ਤੋਂ ਲਾਗੂ ਹੋਣਗੀਆਂ। ਕੁੱਲ ਮਿਲਾਕੇ ਇਹ ਇਹ ਨਵੀਆਂ ਦਰਾਂ ਖਪਤਕਾਰਾਂ ਦੀ ਜੇਬ ’ਤੇ ਪ੍ਰਤੀ ਯੂਨਿਟ 10 ਤੋਂ 12 ਪੈਸੇ ਵਾਧੂ ਬੋਝ ਪਾਉਣਗੀਆਂ। ਅਪ੍ਰੈਲ ਤੋਂ ਹੁਣ ਤਕ ਦਾ ਬਕਾਇਆ ਕਮਿਸ਼ਨ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੇ ਅਗਲੇ ਬਿਲਾਂ ’ਚ ਲਾ ਕੇ ਕਿਸ਼ਤਾਂ ਦੇ ਰੂਪ ’ਚ ਵਸੂਲ ਕਰੇਗਾ। ਅੱਜ ਕਮਿਸ਼ਨ ਦੀ ਚੇਅਰਪਰਸਨ ਰੋਮਿਲਾ ਦੂਬੇ ਨੇ ਇਥੇ

ਇਕ ਪ੍ਰੈਸ ਕਾਨਫਰੰਸ ਕਰਕੇ ਨਵੀਆਂ ਦਰਾਂ ਦਾ ਐਲਾਨ ਕੀਤਾ ਹੈ। ਇਸ ਨਾਲ ਕੁਝ ਖਪਤਕਾਰਾਂ ਤੇ ਵਾਧੂ ਬੋਝ ਪਵੇਗਾ ਜਦਕਿ ਕੁਝ ਕੁ ਰਾਹਤ ਵੀ ਦਿਤੀ ਗਈ ਹੈ। ਕਮਿਸ਼ਨ ਨੇ ਲਘੂ ਉਦਯੋਗ ਦੀਆਂ ਦਰਾਂ ਤਾਂ ਵਧਾ ਦਿਤੀਆਂ ਹਨ ਪਰ ਮੀਡੀਅਮ ਤੇ ਲਾਰਜ ਸਕੇਲ ਇੰਡਸਟਰੀ ਨੂੰ ਰਾਹਤ ਦਿਤੀ ਗਈ ਹੈ। 100 ਕਿਲੋਵਾਟ ਤਕ ਦੇ ਲੋਡ ਚ ਘਰੇਲੂ ਖਪਤਕਾਰਾਂ ਤੇ 100 ਯੂਨਿਟ ਵਰਤਣ ਤਕ ਕੋਈ ਵਾਧਾ ਨਹੀਂ ਕੀਤਾ ਗਿਆ ਹੈ। 101 ਤੋਂ 300 ਯੂਨਿਟ ਤਕ ਦੇ 602 ਨੂੰ 12 ਫੀਸਦੀ ਵਧਾਕੇ ਹੁਣ 614 ਪੈਸੇ ਪ੍ਰਤੀ ਯੂਨਿਟ ਜਦਕਿ 300 ਯੂਨਿਟ ਤੋਂ ਉਪਰ ਦੀ ਖਪਤ ਤੇ ਵੀ ਲੋਕਾਂ ਨੂੰ 12 ਪੈਸੇ ਵਾਧੂ ਭਾਵ 656 ਪੈਸੇ ਪ੍ਰਤੀ ਯੂਨਿਟ ਕਰ ਦਿਤਾ ਗਿਆ ਹੈ। 100 ਕਿਲੋਵਾਟ ਤਕ ਦੀ ਰੇਂਜ ਦੇ ਘਰੇਲੂ ਖਪਤਕਾਰਾਂ ਜੋ 100 ਯੂਨਿਟ ਤਕ ਵਰਤਦੇ ਸਨ ਨੂੰ ਕੁਝ ਰਾਹਤ ਦਿਤੀ ਗਈ ਹੈ। ਹੁਣ ਇਨ?ਾਂ ਨੂੰ 456 ਦੀ ਥਾਂ 420 ਪੈਸੇ ਪ੍ਰਤੀ ਯੂਨਿਟ, 101 ਤੋ ਯੂਨਿਟ ਵਰਤਣ ਵਾਲਿਆਂ ਨੂੰ ਵੀ ਰਾਹਤ ਦਿੰਦਿਆਂ 602 ਪੈਸੇ ਪ੍ਰਤੀ ਯੂਨਿਟ ਦੀ ਥਾਂ ਹੁਣ 565 ਪੈਸੇ ਪ੍ਰਤੀ ਯੂਨਿਟ, ਤੇ 300 ਯੂਨਿਟ ਤੋਂ ਵਧ ਵਰਤਣ ਵਾਲਿਆਂ ਨੂੰ ਹੁਣ 644 ਪੈਸੇ ਪ੍ਰਤੀ ਯੂਨਿਟ ਦੀ ਥਾਂ ਹੁਣ 604 ਪੈਸੇ ਅਦਾ ਕਰਨੇ ਪੈਣਗੇ।
ਖੇਤੀ ਖਪਤਕਾਰਾਂ ਨੂੰ ਹੁਣ ਪ੍ਰਤੀ ਯੂਨਿਟਡ 31 ਪੈਸੇ ਵਾਧੂ ਦੇਣੇ ਪੈਣਗੇ। ਸਮਾਲ ਇੰਡਸਟਰੀ ਦੇ ਖਪਤਕਾਰਾਂ ਨੂੰ ਹੁਣ 11 ਪੈਸੇ ਪ੍ਰਤੀ ਯੂਨਿਟ ਵੱਧ ਅਦਾ ਕਰਨੇ ਪੈਣਗੇ ਜਦਕਿ ਵੱਡੇ ਉਦਯੋਗ ਜਗਤ ਨੂੰ ਰਾਹਤ ਦਿਤੀ ਗਈ ਹੈ। ਵੱਡੇ ਉਦਯੋਗਪਤੀਆਂ ਨੂੰ ਹੁਣ ਪਹਿਲੀਆਂ ਦਰਾਂ ਨਾਲੋਂ ਬਿਜਲੀ 19 ਪੈਸੇ ਪ੍ਰਤੀ ਯੂਨਿਟ ਸਸਤੀ ਮਿਲੇਗੀ ਜਦਕਿ ਮੀਡੀਅਮ ਦਰਜੇ ਦੀ ਇੰਡਸਟਰੀ ਨੂੰ ਵੀ ਰਾਹਤ ਦਿਤੀ ਗਈ ਹੈ। ਇਸ ਵਰਗ ਦੀ ਇੰਡਸਟਰੀ ਨੂੰ ਹੁਣ ਪ੍ਰਤੀ ਯੂਨਿਟ 39 ਪੈਸੇ ਘੱਟ ਅਦਾ ਕਰਨੇ ਪੈਣਗੇ। ਰੈਗੂਲੇਟਰੀ ਕਮਿਸ਼ਨ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਦੁਰਗਿਆਣਾ ਮੰਦਰ ਨੂੰ ਭਾਵੇਂ ਪਹਿਲਾਂ ਦੀ ਤਰ?ਾਂ ਹੀ 2000 ਯੂਨਿਟਡ ਤਕ ਬਿਜਲੀ ਮੁਫਤ ਹੀ ਰੱਖੀ ਹੈ ਪਰ ਇਸ ਤੋਂ ਵੱਧ ਖਪਤ ਹੋਣ ਤੇ 520 ਪੈਸੇ ਪ੍ਰਤੀ ਯੂਨਿਟ ਦੀ ਥਾਂ ਹੁਣ 532 ਪੈਸੇ ਪ੍ਰਤੀ ਯੂਨਿਟ ਅਦਾ ਕਰਨੇ ਪੈਣਗੇ।

WRITTEN BY