Skip to content
Independent perspectives. Global stories.
BREAKING

ਪੀ.ਡਬਲਿਊ.ਡੀ ਵਲੋਂ ਖੰਡਰਾਂ ਦੀ ਅੰਦਾਜਨ ਰਿਪੋਰਟ ਕਮਿਸਨ ਅੱਗੇ ਪੇਸ਼, ਅਗਲੀ ਸੁਣਵਈ 11 ਸਤੰਬਰ ਨੂੰ

Share this story

Page-1_31  ਹਿਸਾਰ, 20 ਅਗਸਤ (ਪੀ. ਟੀ)- ਨਵੰਬਰ 1984 ਨੂੰ ਹੋਦ ਚਿੱਲੜ ਵਿੱਚ ਕਤਲ ਕੀਤੇ 32 ਸਿੱਖਾਂ ਦੇ ਕੇਸ ਦੀ ਹਿਸਾਰ ਵਿਖੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਸੁਣਵਾਈ ਸੀ । ਅੱਜ ਦੀ ਸੁਣਵਾਈ ਵਿੱਚ ਪੀ. ਡਬਲਿਊ. ਡੀ ਦੇ ਐਸ. ਡੀ. ਓ. ਦਰਸਨ ਕੁਮਾਰ ਨੇ ਮਹਿਕਮੇ ਵਲੋਂ ਤਿਆਰ ਕੀਤੀ ਰਿਪੋਰਟ ਪੇਸ਼ ਕੀਤੀ । ਉਹਨਾਂ ਜੱਜ ਸਾਹਿਬ ਨੂੰ ਦੱਸਿਆ ਕਿ ਉਹਨਾਂ ਆਪਣੀ ਰਿਪੋਰਟ ਨੂੰ 07.09.13 ਦੇ ਸਰਕਾਰੀ ਰੇਟ ਅਨੁਸਾਰ ਤਿਆਰ ਕੀਤਾ ਹੈ । ਪੀੜਤ ਧਿਰ ਦੇ ਵਕੀਲ ਰਣਜੀਤ ਯਾਦਵ ਨੇ ਇਤਰਾਜ ਕਰਦਿਆਂ ਕਿਹਾ , ਕਿ ਇਹ ਰਿਪੋਰਟ ਇੰਜੀਨੀਅਰ ਸ੍ਰੀ. ਏ. ਕੇ. ਕਟਰੀਆਂ ਵਲੋਂ ਤਿਆਰ ਕੀਤਾ ਹੈ ਕੀ ਉਹਨਾਂ ਪਿੰਡ ਦਾ ਦੌਰਾ ਕੀਤਾ ਹੈ। ਉਹਨਾ ਕਿਹਾ ਕਿ ਉਹ ਪਿੰਡ ਨਹੀਂ ਗਏ, ਉਹਨਾਂ ਮਹਿਕਮੇ ਵਲੋਂ ਖਿੱਚੀਆਂ ਫੋਟੋਆਂ ਦੇ ਅਧਾਰ ਤੇ

ਹੀ ਰਿਪੋਰਟ ਨੂੰ ਤਿਆਰ ਕੀਤਾ ਹੈ । ਇਸ ਨੂੰ ਪੀੜਤ ਧਿਰ ਦੇ ਵਕੀਲਾਂ ਨੇ ਜੱਜ ਸਾਹਿਬ ਨੂੰ ਨੋਟ ਕਰਵਾਇਆ । ਜੱਜ ਸਾਹਿਬ ਨੇ ਸਾਰੀਆਂ ਧਿਰਾਂ ਨੂੰ ਧਿਆਨ ਪੂਰਵਕ ਸੁਣ ਡੀ.ਸੀ. ਰੇਵਾੜੀ ਰਾਹੀ ਸਾਬਕਾ ਸਰਪੰਚ ਧਨਪਤ ਸਿੰਘ ਅਤੇ ਨੰਬਰਦਾਰ ਨਾਨਕਚੰਦ ਨੂੰ ਨੋਟਿਸ ਕੱਢਦਿਆਂ ਅਗਲੀ ਪੇਸ਼ੀ 11 ਸਤੰਬਰ ਨੂੰ ਪੇਸ਼ ਹੋਣ ਦਾ ਹੁਕਮ ਸੁਣਾਇਆ । ਇਸ ਤੇ ਪ੍ਰਤੀਕ੍ਰਮ ਕਰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂਆਂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸਨ ਸਿੰਘ ਘੋਲੀਆ ਨੇ ਕਿਹਾ ਕਿ ਹਰਿਆਣਾ ਦੀ ਹੁੱਡਾ ਸਰਕਾਰ ਵਲੋਂ ਕੇਸ ਨੂੰ ਲਮਕਾਇਆ ਜਾ ਰਿਹਾ ਹੈ ਤੇ ਹਵੇਲੀਆਂ ਦੀਆਂ ਨਿਗੁਣੀਆਂ ਕੀਮਤਾ ਲਗਾ ਕੇ 30 ਸਾਲ਼ਾਂ ਤੋਂ ਇੰਨਸਾਫ ਲਈ ਭਟਕਦੇ ਪੀੜਤਾ ਨਾਲ਼ ਕੋਝਾ ਮਜਾਕ ਕੀਤਾ ਜਾ ਰਿਹਾ ਹੈ । ਸਿੱਖ ਕੌਮ ਤੇ ਪੀੜਤ ਪਰਿਵਾਰ ਇਸ ਨੂੰ ਬਰਦਾਸਤ ਨਹੀਂ ਕਰਨਗੇ । ਇਸ ਮੌਕੇ ਸ੍ਰੋਮਣੀ ਕਮੇਟੀ ਅੰਮ੍ਰਿਤਸਰ ਦੇ ਨੁਮਾਇਦੇ ਭਾਈ ਵਰਿਆਮ ਸਿੰਘ ,ਪੀੜਤ ਪ੍ਰੇਮ ਸਿੰਘ , ਹਰਭਜਨ ਸਿੰਘ, ਸੰਜੀਵ ਸਿੰਘ ਹਰਿਆਣਾ ਅਤੇ ਹਰਜਿੰਦਰ ਸਿੰਘ ਆਦਿ ਹਾਜਿਰ ਸਨ ।॥॥॥

WRITTEN BY