ਸੂਬੇ ਦੇ ਚੋਮੁਖੀ ਵਿਕਾਸ ’ਚ ਲੋਕਾਂ ਤੇ ਤਕਨੀਕੀ ਸੰਸਥਾਵਾਂ ਦੀ ਸ਼ਮੂਲਿਅਤ ਨੂੰ ਯਕੀਨੀ ਬਣਾਉਣ ਦੀ ਕਵਾਇਦ
ਚੰਡੀਗੜ੍ਹ, 20 ਅਗਸਤ (ਪੀ. ਟੀ)- ਪੰਜਾਬ ਦੇ ਮੁ¤ਖ ਮੰਤਰੀ ਅਤੇ ਉ¤ਪ ਮੁ¤ਖ ਮੰਤਰੀ ਦੇ ਆਦਰਸ਼ਾਂ ਦੀ ਪ੍ਰੋੜਤਾ ਕਰਦੇ ਹੋਏ ਅਤੇ ਉਨ੍ਹਾਂ ਵਲੋਂ ਬੀਤੇ ਦਿਨੀ ਡਿਪਟੀ ਕਮਿਸ਼ਨਰਾਂ ਅਤੇ ਉ¤ਚ ਅਧਿਕਾਰੀਆਂ ਦੀ ਮੀਟਿੰਗ ਵਿਚ ਦਿ¤ਤਿਆ ਹਦਾਇਤਾਂ ਦੇ ਸ¤ਨਮੁਖ ਪੰਜਾਬ ਸਰਕਾਰ ਵਲੋਂ ਸੂਬੇ ਦੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਤਕਨੀਕੀ-ਸਮਾਜਿਕ ਆਡਿਟ ਕਰਵਾਉਣ ਦੀ ਤਿਆਰੀਆਂ ਸ਼ੁਰੂ ਕਰ ਦਿ¤ਤੀਆਂ ਹਨ। ਇਸ ਸਮੁ¤ਚੀ ਪ੍ਰਕ੍ਰਿਆ ਦਾ ਮਕਸਦ ਪ੍ਰਸ਼ਾਸਨ ਵਿ¤ਚ ਵ¤ਧ ਪਾਰਦਰਸ਼ਿਤਾ ਲਿਆ ਕੇ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਨੂੰ ਲਾਗੂ ਕਰਨ ’ਚ ਆਮ ਲੋਕਾਂ ਦਾ ਸ਼ਮੂਲਿਅਤ ਯਕੀਨੀ ਬਣਾਉਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਸਿਆ ਕਿ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਤਕਨੀਕੀ ਸਮਾਜਿਕ ਆਡਿਟ ਵਿਸ਼ੇ ’ਤੇ ਮੀਟਿੰਗ ਦੀ ਪ੍ਰਧਾਨਗੀ ਮੁ¤ਖ ਸਕ¤ਤਰ ਪੰਜਾਬ ਸਰਕਾਰ ਸ੍ਰੀ ਸਰਵੇਸ਼ ਕੋਸ਼ਲ ਨੇ ਕੀਤੀ। ਮੀਟਿੰਗ ’ਚ ਪ੍ਰਸ਼ਾਸ਼ਕੀ ਸਕ¤ਤਰਾਂ ਤੋਂ ਇਲਾਵਾ ਹੋਰਨਾ ਵਿਭਾਗਾਂ ਦੇ ਚੀਫ ਇੰਜੀਨਿਅਰ ਅਤੇ ਸੀਨੀਅਰ ਅਧਿਕਾਰੀ ਸ਼ਾਮਲ ਸਨ। ਮੀਟਿੰਗ ’ਚ ਇਹ ਲੋੜ ਮਹਿਸੂਸ ਕੀਤੀ ਗਈ ਕਿ ਅਜਿਹੇ ਵਿਭਾਗ ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਪੀ ਆਈ ਡੀ ਬੀ, ਸਿੰਚਾਈ ਵਿਭਾਗ, ਸਥਾਨਕ ਸਰਕਾਰਾਂ ਵਿਭਾਗ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਪੰਜਾਬ ਮੰਡੀ ਬੋਰਡ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਤਕਨੀਕੀ –ਸਮਾਜਿਕ ਆਡਿਟ ਕਰਵਾਇਆ ਜਾਵੇ। ਮੀਟਿੰਗ ’ਚ ਇਹ ਸੁਝਾਅ ਵੀ ਦਿ¤ਤਾ ਗਿਆ ਕਿ ਅਜਿਹੇ ਕਾਰਜ ਲਈ ਉ¤ਘੀਆਂ ਇੰਜੀਨਿਅਰਿੰਗ ਸੰਸਥਾਵਾਂ ਨੂੰ ਵੀ ਆਡਿਟ ਦੇ ਕਾਰਜ ਵਿਚ ਸ਼ਾਮਲ ਕੀਤਾ ਜਾਵੇ। ਇਹ ਦਸਿਆ ਗਿਆ ਕਿ 6 ਪ੍ਰਮੁ¤ਖ ਇੰਜੀਨਿਅਰਿੰਗ ਸੰਸਥਾਵਾਂ ਜਿਵੇਂ ਕਿ ਪੰਜਾਬ ਇੰਜੀਨਿਅਰਿੰਗ ਕਾਲਜ (ਪੈਕ), ਥਾਪਰ ਯੂਨੀਵਰਸਿਟੀ, ਅਤੇ ਕਈ ਹੋਰਨਾਂ ਵਲੋਂ ਪੰਜਾਬ ਦੇ ਚਲ ਰਹੇ ਅਤੇ ਭਵਿ¤ਖ ਮੁ¤ਖੀ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਤਕਨੀਕੀ ਸਮਾਜਕ ਆਡਿਟ ਕਰਨ ਲਈ ਆਪਣੀ ਸਹਿਮਤੀ ਦਿ¤ਤੀ ਗਈ ਹੈ। ਮੀਟਿੰਗ ਵਿਚ ਇਹ ਸਿਫਾਰਸ਼ ਵੀ ਕੀਤੀ ਗਈ ਕਿ ਇਨ੍ਹਾਂ ਤਕਨੀਕੀ ਸੰਸ਼ਥਾਵਾਂ ਨੂੰ ਸਮਾਜਿਕ ਆਡਿਟ ਕਰਨ ਲਈ ਅਤੇ ਇਸ ਕਾਰਜ ਲਈ ਇਨ੍ਹਾਂ ਦੀ ਕੈਪਸਿਟੀ ਬਿਲਡਿੰਗ ਕਰਨ ਲਈ ਕਿਸੇ ਵੀ ਬੁਨਿਆਦੀ ਢਾਂਚਾ ਪ੍ਰੋਜੈਕਟ ਦੀ ਕੁਲ ਲਾਗਤ ਦਾ 0.5 ਫੀਸਦੀ ਫੰਡ ਇਨ੍ਹਾਂ ਸੰਸਥਾਵਾਂ ਲਈ ਰਾਖਵਾਂ ਰਖਿਆ ਜਾਵੇ। ਇਹ ਵਿਚਾਰ ਵੀ ਕੀਤਾ ਗਿਆ ਕਿ 50 ਕਰੋੜ ਤੋਂ ਵ¤ਧ ਲਾਗਤ ਵਾਲੇ ਪ੍ਰੋਜੈਕਟਾਂ ਲਈ ਉ¤ਘੀਆਂ ਸਰਕਾਰੀ ਸੰਸਥਾਵਾਂ ਜਿਵੇਂ ਕਿ ਇੰਜੀਨਿਅਰਜ਼ ਇੰਡੀਆ ਲਿ. (ਈ ਆਈ ਐਲ), ਭਾਰਤ ਸਰਕਾਰ ਦੇ ਤਕਨੀਕੀ ਮਾਹਿਰਾਂ ਦੀ ਸਲਾਹ, ਪ੍ਰੋਜੈਕਟ ਮੈਨੇਜਮੈਂਟ ਕੰਸਲਟੈਂਟ ਦੇ ਤੌਰ ’ਤੇ ਲਈ ਜਾਵੇ। ਮੁ¤ਖ ਮੰਤਰੀ ਅਤੇ ਉ¤ਪ ਮੁ¤ਖ ਮੰਤਰੀ ਵਲੋਂ ਇਸ ਸਬੰਧ ’ਚ ਦਰਸਾਏ ਗਏ ਆਦਰਸ਼ਾਂ ਦੀ ਜਾਣਕਾਰੀ ਅਫਸਰਾਂ ਨੂੰ ਦਿੰਦੇ ਹੋਏ ਮੁ¤ਖ ਸਕ¤ਤਰ ਨੇ ਕਿਹਾ ਕਿ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਸਮਾਜਿਕ,ਤਕਨੀਕੀ ਆਡਿਟ ਕੀਤੇ ਜਾਣ ਨਾਲ ਇਨ੍ਹਾਂ ਪ੍ਰੋਜੈਕਟਾਂ ਦੀ ਆਮ ਲੋਕਾਂ ਲਈ ਉਪਯੋਗਿਤਾ ਨੂੰ ਜਾਂਚਿਆ ਜਾ ਸਕੇਗਾ।



