ਪੁਣੇ, 19 ਅਗਸਤ (ਪੀ. ਟੀ)- ਆਤਮ ਸੰਤੋਸ਼ ਦੇ ਪ੍ਰਤੀ ਕਾਰਜਕਰਤਾਵਾਂ ਨੂੰ ਸਤਰਕ ਕਰਦੇ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਮਹਾਰਾਸ਼ਟਰ ‘ਚ ਆਗਾਮੀ ਵਿਧਾਨ ਸਭਾ ਚੋਣਾਂ ‘ਚ ਜਿੱਤ ਲਈ ਕੇਵਲ ਮੋਦੀ ਲਹਿਰ ਦੇ ਭਰੋਸੇ ਨਾ ਰਹਿਣ। ਗਡਕਰੀ ਨੇ ਕਿਹਾ ਕਿ ਇਹ ਅਸਲੀਅਤ ਹੈ ਕਿ ਦੇਸ਼ ‘ਚ ਮੋਦੀ ਲਹਿਰ ਹੈ ਪਰ ਉਨ੍ਹਾਂ ਨੇ ਪਾਰਟੀ ਕਾਰਜਕਰਤਾਵਾਂ ਨੂੰ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਜਮੀਨੀ ਪੱਧਰ ‘ਤੇ ਜਨਤਾ ਨਾਲ ਜੁੜਣ ਨੂੰ ਕਿਹਾ। ਕੇਂਦਰੀ ਟਰਾਂਸਪੋਰਟ ਮੰਤਰੀ ਨੇ ਬੀਤੇ ਰਾਤ ਇਕ ਪਾਰਟੀ ਦੀ ਰੈਲੀ ‘ਚ ਕਿਹਾ ਕਿ ਮੋਦੀ ਲਹਿਰ ਅਤੇ ਅਗਵਾਈ ਲਈ ਭਰੋਸੇ ‘ਚ ਰਹਿਣ ਪਰ ਕੇਵਲ ਇਸੇ ਆਧਾਰ ‘ਤੇ ਰਾਜ ਦੀਆਂ ਚੋਣਾਂ ‘ਚ ਸੱਤਾ ‘ਚ ਆਉਣ ਦਾ ਸੁਪਨਾ ਨਾ ਦੇਖਣ। ਵੋਟਰਾਂ ਦਾ ਵਿਸ਼ਵਾਸ ਜਿੱਤਣ ਲਈ ਜਮੀਨੀ ਪੱਧਰ ‘ਤੇ ਜਾ ਕੇ ਕੰਮ ਕਰਨ।
ਕੇਵਲ ਮੋਦੀ ਲਹਿਰ ਦੇ ਭਰੋਸੇ ਨਾ ਬੈਠੋ- ਗਡਕਰੀ



