Skip to content
Independent perspectives. Global stories.
BREAKING

ਜਨਤਾ ਦੇ ਸਹਿਯੋਗ ਨਾਲ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਜਾਵੇਗਾ : ਪ੍ਰਧਾਨ ਮੰਤਰੀ

Share this story

ਭ੍ਰਿਸ਼ਟਾਚਾਰ ਨੂੰ ਦੱਸਿਆ ਕੈਂਸਰ ਤੋਂ ਵੀ ਖਤਰਨਾਕ

Page-1_09 ਚੰਡੀਗੜ੍ਹ, 19 ਅਗਸਤ (ਨਾਗਪਾਲ)- ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਵਰਗੀ ਬਿਮਾਰੀ ਕੈਂਸਰ ਤੋਂ ਵੀ ਜ਼ਿਆਦਾ ਖਤਰਨਾਕ ਹੈ, ਜਿਸ ਨੇ ਰਾਸ਼ਟਰ ਦੇ ਜੀਵਨ ਨੂੰ ਤਬਾਹ ਕਰਕੇ ਰੱਖਿਆ ਹੈ, ਪ੍ਰੰਤੂ ਹੁਣ ਦੇਸ਼ ਅਰਸੇ ਤੋਂ ਸਹਿਣ ਕਰ ਰਿਹਾ ਇਨ੍ਹਾਂ ਬਿਮਾਰੀਆਂ ਨੂੰ ਝੱਲਣ ਦੇ ਲਈ ਤਿਆਰ ਨਹੀਂ ਹੈ। ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ।ਪ੍ਰਧਾਨ ਮੰਤਰੀ ਅੱਜ ਕੈਥਲ ਜ਼ਿਲ੍ਹੇ ਵਿਚ ਰਾਸ਼ਟਰੀ ਰਾਜਮਾਰਗ-152 ਦੇ 166 ਕਿਲੋਮੀਟਰ ¦ਬੇ ਭਾਗ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਕੰਮ ਦਾ ਨੀਂਹ ਪੱਥਰ ਰਿਮੋਟ ਰਾਹੀਂ ਰੱਖਣ ਤੋਂ ਬਾਅਦ ਹਾਜ਼ਰ ਜਨ ਸਮੂਹ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਹਾਲ ਹੀ ਵਿਚ ਆਜ਼ਾਦੀ ਦਿਵਸ ’ਤੇ ਆਪਣੇ ਭਾਸ਼ਣ ਵਿਚ ਭ੍ਰਿਸ਼ਟਾਚਾਰ ਦਾ

ਜ਼ਿਕਰ ਨਾ ਕੀਤੇ ਜਾਣ ’ਤੇ ਕਿਹਾ ਕਿ ਮੈਂ ਕਿਹਾ ਸੀ ਕਿ ਕੋਈ ਵੀ ਕੰਮ ਹੋਵੇ, ਤਾਂ ਪੁਛਦੇ ਹੋ ਕਿ ਮੇਰਾ ਕੀ, ਅਗਰ ਉਨ੍ਹਾਂ ਦਾ ਕੁਝ ਨਹੀਂ ਤਾਂ, ਹੱਥ ਉਪਰ ਕਰ ਦਿੰਦੇ ਹਨ ਕਿ ਮੁਝੈ ਕੀ। ਇਸ ਬਿਮਾਰੀ (ਭ੍ਰਿਸ਼ਟਾਚਾਰ) ਨੇ ਦੇਸ਼ ਨੂੰ ਤਬਾਹ ਕਰ ਰੱਖਿਆ ਹੈ। ਉਨ੍ਹਾਂ ਜਨਸਮੂਹ ਤੋਂ ਹੱਥ ਚੁੱਕਣ ਦੀ ਅਪੀਲ ਕੀਤੀ ਕਿ ਜੇਕਰ ਆਪ ਮੈਨੂੰ ਸਮਰਥਨ ਦੇਓ ਤਾਂ ਮੈਂ ਕਠੋਰ ਕਦਮ ਚੁੱਕਾ, ਇਸ ’ਤੇ ਜਨ ਸਮੂਹ ਨੇ ਆਪਣੀ ਹਾਮੀ ਭਰੀ। ਉਨ੍ਹਾਂ ਕਿਹਾ ਕਿ ਮੈਂ ਚੋਣਾਂ ਦੇ ਦਿਨਾਂ ਵਿਚ ਇਥੇ ਆਇਆ ਸੀ, ਮੈਂ ਕਿਹਾ ਸੀ ਕਿ ਹਰਿਆਣਾ ਦਾ ਮੇਰੇ ’ਤੇ ਵਿਸ਼ੇਸ਼ ਅਧਿਕਾਰ ਹੈ ਅਤੇ ਅੱਜ ਮੈਂ ਪ੍ਰਧਾਨ ਸੇਵਕ ਦੇ ਤੌਰ ’ਤੇ ਦੁਬਾਰਾ ਇਹ ਕਹਿੰਦਾ ਹਾਂ ਕਿ ਹਰਿਆਣੇ ਦਾ ਮੇਰੇ ’ਤੇ ਵਿਸ਼ੇਸ਼ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਦੇਸ਼ ਦੇ ਅੰਨ ਭੰਡਾਰ ਭਰਦਾ ਹੈ, ਪ੍ਰੰਤੂ ਫਿਰ ਵੀ ਉਸਦੀ ਜੇਬ ਖਾਲੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੀ ਯੋਜਨਾ ਤਿਆਰ ਕਰ ਰਹੇ ਹਾਂ ਕਿ ਦੇਸ਼ ਵਿਚ ਅੰਨ ਦਾ ਭੰਡਾਰ ਵੀ ਭਰੇ ਅਤੇ ਕਿਸਾਨ ਦੀ ਜੇਬ ਵੀ ਭਰੇ। ਉਨ੍ਹਾਂ ਕਿਹਾ ਕਿ ਹਰਿਆਣਾ ਦਾ ਕਿਸਾਨ ਭਾਰਤ ਦੇ ਨਾਗਰਿਕਾਂ ਦਾ ਪੇਟ ਭਰਨ ਵਿਚ ਪਿੱਛੇ ਨਹੀਂ ਹੈ ਅਤੇ ਦੇਸ਼ ਦੇ ਨਾਗਰਿਕਾਂ ਦਾ ਪੇਟ ਭਰਨ ਵਿਚ ਹਰਿਆਣਾ ਦੇ ਕਿਸਾਨਾਂ ਦਾ ਵਿਸ਼ੇਸ਼ ਯੋਗਦਾਨ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੇ ਕਿਸਾਨਾਂ ਨੂੰ ਨਮਨ ਕਰਦੇ ਹਨ ਅਤੇ ਵਿਕਾਸ ਨੂੰ ਜਨ ਜਨ ਤੱਕ ਪਹੁੰਚਾਉਣ ਅਤੇ ਹਰਿਆਣਾ ਦੇ ਭਾਗ ਨੂੰ ਬਦਲਣ ਅਤੇ ਹਰਿਆਣਾ ਨੂੰ ਮੋਹਰੀ ਰਾਜਾਂ ਵਿਚ ਥਾਂ ਬਣਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸ਼ੁਰੂ ਕਰਕੇ ਦੂਰ ਦੂਰ ਦੇ ਇਲਾਕਿਆਂ ਨੂੰ ਦੇਸ਼ ਨਾਲ ਜੋੜਨ ਦਾ ਕੰਮ ਕੀਤਾ ਉਸੇ ਤਰ੍ਹਾਂ ਉਨ੍ਹਾਂ ਦੀ ਕੇਂਦਰ ਸਰਕਾਰ ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਲਾਗੂ ਕਰੇਗੀ ਤਾਂ ਕਿ ਪਿੰਡ-ਪਿੰਡ ਵਿਚ ਸਿੰਚਾਈ ਦਾ ਪਾਣੀ ਪ੍ਰਾਪਤ ਹੋਵੇ। ਉਨ੍ਹਾਂ ਕਿਹਾ ਕਿ ਕਿਸਾਨ ਮਿੱਟੀ ’ਚੋਂ ਸੋਨਾ ਪੈਦਾ ਕਰ ਸਕਦਾ ਹੈ ਅਤੇ ਦੇਸ਼ ਦਾ ਭਾਗ (ਕਿਸਮਤ) ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਦੇਸ਼ ਦੇ ਵਿਕਾਸ ਅਤੇ ਨਿਰਮਾਣ ਦੇ ਲਈ ਆਧੁਨਿਕਤਾ, ਖੇਤੀਬਾੜੀ ਆਧੁਨਿਕਤਾ ਦੇ ਨਾਲ ਨਾਲ ਪਸ਼ੂ ਪਾਲਣ ਵੀ ਕਿਸਾਨ ਕਰਨ, ਕਿਉਂਕਿ ਜਦੋਂ ਕਦੇ ਕਿਸੇ ਇਕ ਸਾਲ ਵਿਚ ਖੇਤੀਬਾੜੀ ਘੱਟ ਹੋਵੇ ਤਾਂ ਉਹ ਆਪਣਾ ਪਸ਼ੂਪਾਲਣ ਤੋਂ ਇਕ ਸਾਲ ਆਰਾਮ ਨਾਲ ਗੁਜਾਰਾ ਕਰ ਸਕਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਜੋ ਦੇਸ਼ ਆਧਾਰਭੂਤ ਸੰਰਚਨਾ ਅਤੇ ਆਧੁਨਿਕ ਆਧਾਰਭੂਤ ਸੰਰਚਨਾ ਨੂੰ ਮਹੱਤਵ ਦੇਵੇਗਾ ਜਿਵੇਂ ਕਿ ਰਾਸਤੇ, ਏਅਰਪੋਰਟ ਅਤੇ ਰੇਲਵੇ ਆਦਿ ਨੂੰ ਛੇਤੀ ਵਿਕਸਿਤ ਕਰੇਗਾ, ਉਹੀ ਵਿਕਾਸ ਕਰੇਗਾ। ਇਸਦੇ ਲਈ ਉਨ੍ਹਾਂ ਹਰਿਆਣਾ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਹਰਿਆਣਾ ਇਕ ਅਜਿਹਾ ਉਦਾਹਰਣ ਹੈ, ਹਰਿਆਣਾ ਵਿਚ ਰਾਸ਼ਟਰੀ ਰਾਜਮਾਰਗ ਨੰਬਰ 1 ਪੂਰੇ ਹਰਿਆਣਾ ਤੋਂ ਹੋ ਕੇ ਜਾਂਦਾ ਹੈ, ਤਾਂ ਉਸਦੇ ਦੋਵੋਂ ਪਾਸੇ ਤੇਜੀ ਨਾਲ ਵਿਕਾਸ ਹੋਇਆ ਹੈ, ਪ੍ਰੰਤੂ ਜਦੋਂ ਅਸੀਂ ਹਰਿਆਣਾ ਵਿਚ ਅੰਦਰਲੇ ਪਾਸੇ ਜਾਂਦਾ ਹਾਂ ਤਾਂ ਵਿਕਾਸ ਦੀ ਕਮੀ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਸਤਿਆਂ ਦਾ ਨਿਰਮਾਣ ਹੋਵੇਗਾ ਤਾਂ ਵਿਕਾਸ ਨੂੰ ਗਤੀ ਮਿਲੇਗੀ। ਉਨ੍ਹਾਂ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਧਮਣੀਆਂ ਖੂਨ ਦਾ ਸੰਚਾਰ ਕਰਦੀਆਂ ਹਨ ਅਤੇ ਜੀਵਨ ਗਤੀ ਕਰਦਾ ਹੈ ਇਸੇ ਤਰ੍ਹਾਂ ਰਾਸਤੇ ਵੀ ਰਾਸ਼ਟਰ ਦੇ ਜੀਵਨ ਦੇ ਨਿਰਮਾਣ ਅਤੇ ਵਿਕਾਸ ਵਿਚ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਹਰਿਆਣਾ ਦੀ ਧਰਤੀ ’ਤੇ ਆਉਣ ਦਾ ਸੁਭਾਗ ਮਿਲਿਆ ਹੈ ਅਤੇ ਪ੍ਰਧਾਨ ਮੰਤਰੀ ਬਣਨ ਦੇ ਉਪਰੰਤ ਉਨ੍ਹਾਂ ਦਾ ਹਰਿਆਣਾ ਵਿਚ ਇਹ ਪਹਿਲਾ ਸਰਕਾਰੀ ਪ੍ਰੋਗਰਾਮ ਹੈ।
ਇਸ ਤੋਂ ਪਹਿਲਾਂ ਕੇਂਦਰੀ ਸੜਕ ਪਰਿਵਾਹਨ, ਰਾਜਮਾਰਗ ਅਤੇ ਜਹਾਜਰਾਨੀ ਮੰਤਰੀ ਨਿਤਿਨ ਗਡਕਰੀ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿਚ ਕੇਂਦਰ ਸਰਕਾਰ ਆਧਾਰਭੂਤ ਸੰਰਚਨਾ ਅਤੇ ਰੋਡ ਨੈਟਵਰਕ ਨੂੰ ਸਰਵਉਚ ਪਹਿਲ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿਚ ਆਉਣ ਵਾਲੇ ਸਮੇਂ ਵਿਚ 10 ਹਜ਼ਾਰ ਕਰੋੜ ਰੁਪਏ ਦੀਆਂ ਅੱਠ ਪਰਿਯੋਜਨਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਕੇਂਦਰੀ ਸੜਕ ਪਰਿਵਾਹਨ, ਰਾਜਮਾਰਗ ਅਤੇ ਜਹਾਜਰਾਨੀ ਰਾਜਮੰਤਰੀ ਕ੍ਰਿਸ਼ਨ ਪਾਲ ਗੁਜਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਭੂਮੀ ਅਧਿਗ੍ਰਹਿਣ ’ਤੇ ਵਧੀ ਹੋਈ ਦਰਾਂ ’ਤੇ ਮੁਆਵਜਾ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਹਿੱਤਾਂ ’ਤੇ ਕਿਸੇ ਵੀ ਤਰ੍ਹਾਂ ਦੀ ਆਂਚ ਨਹੀਂ ਦਿੱਤੀ ਜਾਵੇਗੀ। ਇਸ ਮੌਕੇ ’ਤੇ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਜਨ ਸਮੂਹ ਨੂੰ ਸੰਬੋਧਨ ਕੀਤਾ ਅਤੇ ਮੰਗਾਂ ਪ੍ਰਧਾਨ ਮੰਤਰੀ ਦੇ ਸਾਹਮਣੇ ਰੱਖੀਆਂ। ਇਸ ਮੌਕੇ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋ¦ਕੀ, ਕੇਂਦਰੀ ਰਾਜ ਮੰਤਰੀ ਰਾਵ ਇੰਦਰਜੀਤ ਸਿੰਘ, ਹਰਿਆਣਾ ਦੇ ਲੋਕ ਨਿਰਮਾਣ ਮੰਤਰੀ ਰਣਦੀਪ ਸਿੰਘ ਸੁਰਜੇਵਾਲਾ, ਲੋਕ ਸਭਾ ਮੈਂਬਰ ਰਾਜ ਕੁਮਾਰ ਸੈਣੀ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਵਿਸ਼ਵਾਸ ਦਿੱਤਾ ਕਿ ਕੇਂਦਰ ਸਰਕਾਰ ਹਰਿਆਣਾ ਦੀਆਂ ਉਨ੍ਹਾਂ ਸਾਰੀਆਂ ਪਰਿਯੋਜਨਾਵਾਂ ਨੂੰ ਛੇਤੀ ਪੂਰਾ ਕਰਵਾਉਣ ਦੇ ਹਰ ਸੰਭਵ ਯਤਨ ਕਰੇਗੀ ਜੋ ਪਿਛਲੇ ਕੁਝ ਸਾਲਾਂ ਤੋਂ ਅੱਧ ਵਿਚ ਲਟਕੇ ਹਨ। ਪ੍ਰਧਾਨ ਮੰਤਰੀ ਅੱਜ ਕੈਥਲ ਵਿਚ ਰਾਜਸਥਾਨ ਸੀਮਾ ਤੱਕ ਜਾਣ ਵਾਲੇ 166 ਕਿਲੋਮੀਟਰ ¦ਬੇ ਕੈਥਲ-ਨਰਵਾਨਾ-ਬਰਵਾਲਾ-ਹਿਸਾਰ-ਸਿਵਾਨੀ ਰਾਸ਼ਟਰੀ ਰਾਜਮਾਰਗ ਨੂੰ ਚਹੁੰ ਮਾਰਗ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਣ ਦੇ ਬਾਅਦ ਬੋਲ ਰਹੇ ਸਨ। ਇਸ ਕੰਮ ’ਤੇ 1393 ਕਰੋੜ ਰੁਪਏ ਦੀ ਲਾਗਤ ਆਵੇਗੀ।
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਇਸ ਪ੍ਰੋਜੈਕਟ ਦੇ ਲਈ 6 ਮਈ, 2014 ਨੂੰ ਕੰਸ਼ੇਸਨਰ ਨਿਯੁਕਤ ਕੀਤਾ ਗਿਆ ਸੀ।

WRITTEN BY