Skip to content
Independent perspectives. Global stories.
BREAKING

ਡਾ. ਬਰਜਿੰਦਰ ਸਿੰਘ ‘ਹਮਦਰਦ’ ਪੰਜਾਬੀਅਤ ਦੇ ਅਲੰਬਰਦਾਰ

Share this story

ਅੱਜ ਜਨਮ ਦਿਨ ’ਤੇ ਵਿਸ਼ੇਸ਼

Page-1_03 ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ‘ਹਮਦਰਦ’ ਇੱਕ ਨਵੇਕਲੀ ਸਖਸ਼ੀਅਤ ਦੇ ਮਾਲਕ ਹਨ। ਇਹ ਉਨ੍ਹਾਂ ਦੀ ਸਖ਼ਸ਼ੀਅਤ ਦਾ ਹੀ ਕਮਾਲ ਹੈ ਕਿ ਕੋਈ ਵੀ ਨਿਰਾਸ਼ ਅਤੇ ਦੁੱਖਾਂ ਵਿੱਚ ਘਿਰਿਆ ਬੰਦਾ ਉਨ੍ਹਾਂ ਕੋਲ ਜਾ ਕੇ ਆਪਣੇ ਆਪ ਨੂੰ ਬਹੁਤ ਹਲਕਾ ਫੁਲਕਾ ਅਤੇ ਸਭ ਕੁਝ ਕਰਨ ਦੇ ਸਮਰੱਥ ਹੋਇਆ ਮਹਿਸੂਸ ਕਰਦਾ ਹੈ। ਮੇਰੀ ਡਾ. ਬਰਜਿੰਦਰ ਸਿੰਘ ਹੋਰਾਂ ਨਾਲ ਜਾਣ-ਪਛਾਣ ਪੰਜਾਬ ਦੇ ਸਾਬਕਾ ਖੇਤੀ ਮੰਤਰੀ ਅਤੇ ਸਹਿਕਾਰਤਾ ਖੇਤਰ ਦੀ ਉੱਘੀ ਸਖਸ਼ੀਅਤ ਸਵਰਗਵਾਸੀ ਸ੍ਰ. ਦਿਲਬਾਗ ਸਿੰਘ ਨਵਾਂਸ਼ਹਿਰ ਰਾਹੀਂ ਹੋਈ। ਸ੍ਰ. ਦਿਲਬਾਗ ਸਿੰਘ ਉਸ ਸਮੇਂ ‘ਅਜੀਤ’ ਚਲਾ ਰਹੇ ਟਰੱਸਟ ਦੇ ਚੇਅਰਮੈਨ ਸਨ। ਉਹ ਅਕਸਰ ਹੀ ਡਾ. ਬਰਜਿੰਦਰ ਸਿੰਘ ਹੋਰਾਂ ਨੂੰ ਮਿਲਣ ਜਾਇਆ ਕਰਦੇ ਸਨ। ਮੈਂ ਉਹਨਾਂ ਦਿਨਾਂ ਵਿੱਚ ਸਹਿਕਾਰਤਾ

ਵਿਭਾਗ ਦੇ ਡਿਪਟੀ ਰਜਿਸਟਰਾਰ ਵਜੋਂ ਜ¦ਧਰ ਵਿਖੇ ਤਾਇਨਾਤ ਸਾਂ। ਇਸ ਖੇਤਰ ਦੀਆਂ ਸਮੂਹ ਸਹਿਕਾਰੀ ਬੈਂਕਾਂ ਦੀਆਂ ਸਰਗਰਮੀਆਂ ਦੀ ਨਜ਼ਰਸਾਨੀ ਮੇਰੇ ਅਧਿਕਾਰ ਹੇਠ ਸੀ। ਨਵਾਂਸ਼ਹਿਰ ਉਦੋਂ ਜ਼ਿਲ੍ਹਾ ਜ¦ਧਰ ਦਾ ਹੀ ਇੱਕ ਹਿੱਸਾ ਸੀ। ਸ੍ਰ. ਦਿਲਬਾਗ ਸਿੰਘ ਨਵਾਂਸ਼ਹਿਰ ਦੇ ਸਹਿਕਾਰੀ ਅਦਾਰਿਆਂ ਦੀ ਜ਼ਿੰਦਜਾਨ ਸਨ। ਸਹਿਕਾਰੀ ਲਹਿਰ ਨਾਲ ਜੁੜੇ ਹੋਣ ਕਾਰਨ ਉਨ੍ਹਾਂ ਦਾ ਅਕਸਰ ਹੀ ਮੇਰੇ ਨਾਲ ਸੰਪਰਕ ਰਹਿੰਦਾ ਸੀ। ਉਹ ਜ¦ਧਰ ਵਿਖੇ ਡਾ. ਬਰਜਿੰਦਰ ਸਿੰਘ ਨੂੰ ਮਿਲਣ ਵੇਲੇ ਮੈਨੂੰ ਵੀ ‘ਅਜੀਤ’ ਅਖਬਾਰ ਵਿੱਚ ਨਾਲ ਲੈ ਜਾਂਦੇ ਸਨ। ਉਨ੍ਹਾਂ ਦੀ ਸੰਗਤ ਦੌਰਾਨ ਹੀ ਮੈਨੂੰ ਸ. ਬਰਜਿੰਦਰ ਸਿੰਘ ਦੀਆਂ ਖੂਬੀਆਂ ਨੇੜਿਉਂ ਦੇਖਣ ਦਾ ਮੌਕਾ ਮਿਲਿਆ। ਸ੍ਰ. ਦਿਲਬਾਗ ਸਿੰਘ ਕਿਉਂਕਿ ਕਾਂਗਰਸ ਪਾਰਟੀ ਨਾਲ ਸਬੰਧਿਤ ਸਨ ਇਸ ਲਈ ਉਹ ਅਕਸਰ ਹੀ ਸ. ਬਰਜਿੰਦਰ ਸਿੰਘ ਹੋਰਾਂ ਨੂੰ ਕਿਹਾ ਕਰਦੇ ਸਨ ਕਿ ਤੂੰ ਸਾਡੇ ਖਿਲਾਫ਼ ਬਹੁਤ ਲਿਖਦਾ ਹੈ। ਇਹ ਸੁਣਕੇ ਸ. ਬਰਜਿੰਦਰ ਸਿੰਘ ਖੁੱਲ੍ਹਾ ਡੁੱਲ੍ਹਾ ਹਾਸਾ ਹੱਸ ਛੱਡਦੇ ਸਨ। ਉਹਨਾਂ ਦੇ ਹਾਸੇ ਨਾਲ ਸ. ਦਿਲਬਾਗ ਸਿੰਘ ਵਲੋਂ ਕੀਤੀ ਗਈ ਟਿੱਪਣੀ ਦੀ ਕੁੜੱਤਣ ਅਚਾਨਕ ਹੀ ਕਿਧਰੇ ਉੱਡ-ਪੁੱਡ ਜਾਂਦੀ ਸੀ। ਸ. ਬਰਜਿੰਦਰ ਸਿੰਘ ਦੀ ਇਹ ਸਭ ਤੋਂ ਵੱਡੀ ਦਲੇਰੀ ਅਤੇ ਨਿਰਪੱਖਤਾ ਉਸ ਸਮੇਂ ਤੋਂ ਮੈਂ ਦੇਖੀ ਕਿ ਉਹਨਾਂ ਨੇ ਕਾਂਗਰਸ ਅਤੇ ਅਕਾਲੀ ਦਲ ਜਾਂ ਹੋਰ ਕਿਸੇ ਵੀ ਸਿਆਸੀ ਪਾਰਟੀ ਜਿਸਨੇ ਪੰਜਾਬ ਦੇ ਹਿੱਤਾਂ ਦੇ ਉਲਟ ਜਾਣ ਦੀ ਕੋਸ਼ਿਸ਼ ਕੀਤੀ, ਉਸਨੂੰ ਸਮੇਂ ਸਿਰ ਸੁਚੇਤ ਕਰਕੇ ਪੰਜਾਬੀਅਤ ਦੀ ਭਲਾਈ ਦੇ ਰਸਤੇ ਉੱਪਰ ਤੋਰਨ ਲਈ ਪ੍ਰੇਰਿਆ। ਇਨ੍ਹਾਂ ਮੁਲਾਕਾਤਾਂ ਦੌਰਾਨ ਉਹ ਮੇਰੇ ਨਾਲ ਵੀ ਕਾਫੀ ਖੁੱਲ ਗਏ ਅਤੇ ਅਕਸਰ ਕਈ ਮਾਮਲਿਆਂ ’ਤੇ ਮੇਰੇ ਨਾਲ ਖੁੱਲ੍ਹੀਆਂ ਗੱਲਾਂ ਕਰਨ ਲਗੇ। ਪੰਜਾਬ ਦੀ ਸਹਿਕਾਰਤਾ ਲਹਿਰ ਨੂੰ ਪੱਕੇ ਪੈਰੀ ਕਰਨ ਵਿੱਚ ਮੇਰੇ ਵੱਲੋਂ ਜੋ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ, ਉਨ੍ਹਾਂ ਪਿੱਛੇ ਬਰਜਿੰਦਰ ਵੱਲੋਂ ਦਿੱਤੀ ਸਲਾਹ ਬੇਹੱਦ ਸਹਾਈ ਹੋਈ। ਉਨ੍ਹਾਂ ਦੀ ਸਲਾਹ ਕਾਰਨ ਹੀ ਮੈਂਨੂੰ ਇਸ ਖੇਤਰ ਵਿੱਚ ਵੱਡੀਆਂ ਸਫਲਤਾਵਾਂ ਹਾਸਲ ਹੋਈਆ। ਜਦੋਂ ਜ¦ਧਰ ਸ਼ਹਿਰ ਵਿੱਚ ਸਮੇਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਸਿਟੀਜਨ ਅਰਬਨ ਕੋ-ਆਪੇਰਟਿਵ ਬੈਂਕ ਸ਼ੁਰੂ ਕੀਤਾ ਗਿਆ ਤਾਂ ਉਸ ਵਿੱਚ ਵੀ ਸ. ਬਰਜਿੰਦਰ ਸਿੰਘ ਹੁਰਾਂ ਦੀ ਪ੍ਰਮੁੱਖ ਭੂਮਿਕਾ ਰਹੀ। ਉਨ੍ਹਾਂ ਦੀਆਂ ਨਿੱਗਰ ਸਲਾਹਾਂ ਨੇ ਇਸ ਬੈਂਕ ਨੂੰ ਨਵੀਂ ਦਿਸ਼ਾ ਦਿੱਤੀ। ਬੈਂਕ ਦੇ ਬਾਨੀ ਚੇਅਰਮੈਨ ਸ੍ਰੀ ਵਿਜੈ ਸੇਠੀ ਹੋਰਾਂ ਦੀ ਅਚਾਨਕ ਮੌਤ ਪਿੱਛੋਂ ਉਨ੍ਹਾਂ ਨੇ ਬੈਂਕ ਦੇ ਸਮੂਹ ਡਾਇਰੈਕਟਰਾਂ ਦੀ ਸਹਿਮਤੀ ਬਣਾ ਕੇ ਮੈਨੂੰ ਬੈਂਕ ਦੇ ਅਗਲੇ ਚੇਅਰਮੈਨ ਵਜੋਂ ਡਿਉੂਟੀ ਸੰਭਾਲਣ ਦੀ ਜਿੰਮੇਵਾਰੀ ਦਿੱਤੀ। ਉਸ ਸਮੇਂ ਤੋਂ ਬਾਅਦ ਉਨ੍ਹਾਂ ਦਾ ਬੈਂਕ ਨਾਲ ਲਗਾਓ ਹੋਰ ਵੀ ਵੱਧ ਗਿਆ। ਉਨ੍ਹਾਂ ਦੇ ਬੈਂਕ ਅਤੇ ਮੇਰੇ ਨਾਲ ਇਕ ਪ੍ਰੀਵਾਰ ਵਾਲੇ ਸੰਬੰਧ ਮਜ਼ਬੂਤ ਹੋ ਗਏ। ਬੈਂਕ ਦਾ ਕੋਈ ਵੀ ਸਾਲਾਨਾ ਸਮਾਗਮ ਹੋਵੇ ਜਾਂ ਕੋਈ ਹੋਰ ਮੌਕਾ, ਉਹ ਦੂਸਰੇ ਰੁਝੇਵੇ ੂੰ ਛੱਡ ਕੇ ਹਾਜ਼ਰ ਹੁੰਦੇ ਹਨ। ਬੈਂਕ ਨੂੰ ਕੋਈ ਵੀ ਸੰਕਟ ਹੋਵੇ ਉਸ ਦੇ ਹੱਲ ਲਈ ਉਨ੍ਹਾਂ ਨੇ ਹਮੇਸ਼ਾ ਯੋਗ ਸਲਾਹ ਅਤੇ ਮੱਦਦ ਦੇ ਕੇ ਇਸ ਨੂੰ ਵਿਕਾਸ ਦੇ ਨਵੇਂ ਰਾਹ ’ਤੇ ਤੋਰਿਆਂ।
ਆਪਣੀ ਸਰਕਾਰੀ ਸੇਵਾ ਅਤੇ ਸਿਟੀਜ਼ਨ ਬੈਂਕ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਵਜੋਂ ਜਿੰਮੇਵਾਰੀ ਨਿਭਾਉਂਦਿਆਂ ਅਣਗਿਣਤ ਲੋਕਾਂ ਨਾਲ ਵਾਹ ਪਿਆ, ਪ੍ਰੰਤੂ ਬਰਜਿੰਦਰ ਵਰਗਾ ਕੋਈ ਵੀ ਹੋਰ ਇਨਸਾਨ ਨਹੀਂ ਮਿਲਿਆ। ਉਨ੍ਹਾਂ ਦੀ ਸਮਾਜਿਕ ਵਡਿਆਈ ਦੀ ਉੱਚਾਈ ਅਤੇ ਵਿਵਹਾਰ ਦੀ ਨਿਰਮਾਣਤਾ ਮੈਂ ਉਨ੍ਹਾਂ ਦੀਆਂ ਬੇਟੀਆਂ ਦੇ ਵਿਆਹ ਸਮਾਗਮਾਂ ਦੌਰਾਨ ਦੇਖੀ। ਵਿਆਹ ਸਮਾਗਮਾਂ ਮੌਕੇ ਚਾਰ ਪੰਜ ਸੂਬਿਆਂ ਦੇ ਮੁੱਖ ਮੰਤਰੀਆਂ ਅਤੇ ਹੋਰ ਵੱਡੇ ਨੇਤਾਵਾਂ ਨੇ ਹਾਜ਼ਰੀ ਭਰੀ, ਪ੍ਰੰਤੂ ਇਹ ਬਰਜਿੰਦਰ ਸਿੰਘ ਦੀ ਵੱਡੀ ਸਿਫਤ ਦੇਖੀ ਕਿ ਉਨ੍ਹਾਂ ਨੇ ਜਿਸ ਸਤਿਕਾਰ ਨਾਲ ਮੁੱਖ ਮੰਤਰੀਆਂ ਦਾ ਸਵਾਗਤ ਕੀਤਾ ਉਹੋ ਜਿਹਾ ਸਤਿਕਾਰ ਅਤੇ ਮਾਣ ਇਜ਼ਤ ਉਨ੍ਹਾਂ ਹੋਰ ਆਏ ਸਾਰੇ ਵੱਡੇ ਅਤੇ ਛੋਟੇ ਮਹਿਮਾਨਾਂ ਨੂੰ ਵੀ ਦਿੱਤਾ।
ਸ. ਬਰਜਿੰਦਰ ਸਿੰਘ ਹੁਰਾਂ ਵਿੱਚ ਤਿਆਗ ਦੀ ਵੀ ਬਹੁਤ ਵੱਡੀ ਭਾਵਨਾ ਹੈ। ਅੱਜ ਕੱਲ੍ਹ ਆਮ ਸਿਆਸੀ ਲੋਕ ਕੁਰਸੀਆਂ ਮਗਰ ਭੱਜੇ ਫਿਰਦੇ ਹਨ ਸ. ਬਰਜਿੰਦਰ ਸਿੰਘ ਨੇ ਰਾਜ ਸਭਾ ਮੈਂਬਰ ਬਣ ਕੇ ਵੱਡੇ ਸਿਆਸੀ ਲਾਭ ਲੈਣ ਦੀ ਥਾਂ ਸਮਾਜ ਸੇਵਾ ਨੂੰ ਹੀ ਪਹਿਲ ਦਿੱਤੀ। ਉਨ੍ਹਾਂ ਨੇ ਰਾਜ ਸਭਾ ਦੀ ਮੈਂਬਰੀ ਛੱਡ ਕੇ ਅਖਬਾਰ ਰਾਹੀਂ ਪੰਜਾਬੀਆਂ ਦੀ ਸੇਵਾ ਨੂੰ ਹੀ ਤਰਜ਼ੀਹ ਦਿੱਤੀ। ਮੈਂ ਬਰਜਿੰਦਰ ਨੂੰ ਬਹੁਤ ਨੇੜਿਓ ਦੇਖਦਿਆਂ ਮਹਿਸੂਸ ਕੀਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਸੰਕਟ ਸਮੇਂ ਆਪਣਾ ਸੰਤੁਲਨ ਨਹੀਂ ਗਵਾਉਂਦੇ। ਹਰ ਸਮੇਂ ਹੌਸਲੇ ਵਿੱਚ ਰਹਿੰਦਿਆ ਮੁਸੀਬਤਾਂ ਨੂੰ ਹੱਸਦੇ ਹੋਏ ਸਿਰ ਤੋਂ ¦ਘਾ ਛੱਡਦੇ ਹਨ। ਵੱਡੀ ਤੋਂ ਵੱਡੀ ਮੁਸ਼ਕਿਲ ਵੇਲੇ ਵੀ ਉਹ ਅਸੂਲਾਂ ਨਾਲ ਸਮਝੌਤਾ ਨਹੀਂ ਕਰਦੇ। ਖੁਸ਼ੀ ਅਤੇ ਗਮੀ ਵਿੱਚ ਸੰਤੁਲਨ ਬਣਾ ਕੇ ਚੱਲਣ ਦੀ ਨੀਤੀ ਨੇ ਉਨ੍ਹਾਂ ਨੂੰ ਹਮੇਸ਼ਾ ਚੜ²੍ਹਦੀ ਕਲਾ ਵਿੱਚ ਰੱਖਿਆ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਸੂਚੀ ਬਹੁਤ ¦ਬੀ ਹੈ। ਇਹ ਸਭ ਕੁਝ ਉਨ੍ਹਾਂ ਨੇ ਬਹੁਤ ਸੰਘਰਸ਼ ਕਰਕੇ ਪ੍ਰਾਪਤ ਕੀਤਾ ਹੈ। ਉਹ ਜਿੰਨੇ ਵਧੀਆ ਇਨਸਾਨ ਹਨ, ਉਨੇ ਹੀ ਵਧੀਆ ਸੰਪਾਦਕ ਅਤੇ ਗਾਇਕ ਵੀ ਹਨ। ਉਨ੍ਹਾਂ ਨਾਲ ਜੋ ਵੀ ਵਿਅਕਤੀ ਇਕ ਵਾਰ ਬੈਠ ਜਾਂਦਾ ਹੈ, ਉਨ੍ਹਾਂ ਦਾ ਹੀ ਹੋ ਕੇ ਰਹਿ ਜਾਂਦਾ ਹੈ। ਬਰਜਿੰਦਰ ਦੀ ਇਹ ਖਾਸੀਅਤ ਹੈ ਕਿ ਉਹ ਜਿਸ ਨੂੰ ਵੀ ਇਕ ਵਾਰ ਆਪਣਾ ਬਣਾ ਲੈਂਦੇ ਹਨ, ਸਦਾ ਉਸ ਨਾਲ ਆਪਣਾ-ਪਣ ਬਣਾ ਕੇ ਰੱਖਦੇ ਹਨ।
ਪ੍ਰੀਵਾਰਕ ਜਿੰਦਗੀ ਵਿੱਚ ਵੀ ਸ. ਬਰਜਿੰਦਰ ਸਿੰਘ ਹਮਦਰਦ ਹੁਰੀਂ ਸਫਲ ਇਨਸਾਨ ਹਨ। ਉਨ੍ਹਾਂ ਨੇ ਆਪਣੀਆਂ ਬੇਟੀਆਂ ਨੂੰ ਪੁੱਤਰਾਂ ਵਾਂਗ ਪਾਲਿਆ ਅਤੇ ਪੜ੍ਹਾਇਆ ਹੈ। ਦੋਸਤਾਂ ਮਿੱਤਰਾਂ ਵਿੱਚ ਬੈਠਿਆਂ ਉਨ੍ਹਾਂ ਕਦੇ ਵੀ ਇਹ ਝੋਰਾ ਪ੍ਰਗਟ ਨਹੀਂ ਕੀਤਾ ਕਿ ਪੁੱਤਰ ਨਾ ਹੋਣ ਕਾਰਨ ਉਨ੍ਹਾਂ ਦੀ ਜਿੰਦਗੀ ਵਿੱਚ ਕਿਸੇ ਤਰ੍ਹਾਂ ਦੀ ਖੁਸ਼ੀ ਦੀ ਥਾਂ ਖਾਲੀ ਹੈ। ਸ. ਬਰਜਿੰਦਰ ਸਿੰਘ ਹੁਰਾਂ ਨੇ ਆਪਣੀਆਂ ਬੇਟੀਆਂ ਨੂੰ ਪੁੱਤਰਾਂ ਨਾਲੋਂ ਵਧੇਰੇ ਸ਼ਕਤੀਸ਼ਾਲੀ ਬਣਾਇਆ ਹੈ। ਸਮਾਜ ਨੂੰ ਪੁੂਰੀ ਤਰ੍ਹਾਂ ਤੰਦਰੁਸਤ ਰੱਖਣ ਦੀ ¦ਬੀ ਲੜਾਈ ਲੜਦਿਆਂ ਸ. ਬਰਜਿੰਦਰ ਸਿੰਘ ਹੋਰਾਂ ਨੇ ਆਪਣੀ ਸਿਹਤ ਨੂੰ ਵੀ ਪੂਰੀ ਤਰ੍ਹਾਂ ਫਿਟ ਰੱਖਣ ਵਿੱਚ ਪੂਰੀ ਚੌਕਸੀ ਬਣਾਈ ਰੱਖੀ ਹੈ। ਨਿੱਤ ਨੇਮ ਨਾਲ ਕਸਰਤ ਅਤੇ ਹਾਸੇ ਦੀ ਖੁਰਾਕ ਉਨ੍ਹਾਂ ਦੀ ਤੰਦਰੁਸਤੀ ਦਾ ਵੱਡਾ ਰਾਜ਼ ਹੈ। ਮੈਂ ਪ੍ਰਮਾਤਮਾ ਅੱਗੇ ਹਮੇਸ਼ਾ ਅਰਦਾਸ ਕਰਦਾ ਹਾਂ ਕਿ ਸ. ਬਰਜਿੰਦਰ ਸਿੰਘ ਤਰੱਕੀ ਦੀਆਂ ਹੋਰ ਵੀ ਉਚੀਆਂ ਬੁ¦ਦੀਆਂ ਨੂੰ ਛੋਹਣ। ਉਨ੍ਹਾਂ ਦੀ ਤਰੱਕੀ ਸਮੁੱਚੇ ਸਮਾਜ ਦੀ ਤਰੱਕੀ ਹੈ ਅਤੇ ਸਮੁੱਚੇ ਸਮਾਜ ਦੀ ਤਰੱਕੀ ਵਿੱਚ ਸਾਡੀ ਸਹਿਕਾਰਤਾ ਦੀ ਖੁਸ਼ਹਾਲੀ ਹੈ।

WRITTEN BY