Skip to content
Independent perspectives. Global stories.
BREAKING

ਪੈਰਿਸ ’ਚ ਸਾਉਦੀ ਅਰਬ ਦੇ ਰਾਜਕੁਮਾਰ ਦੇ ਕਾਫ਼ਲੇ ਤੋਂ 2 ਕਰੋੜ ਲੁੱਟੇ

Share this story

ਪੈਰਿਸ, 18 ਅਗਸਤ (ਪੀ. ਟੀ)- ਫ਼ਰਾਂਸ ਦੀ ਰਾਜਧਾਨੀ ਪੈਰਿਸ ’ਚ ਕੁੱਝ ਹਥਿਆਰਬੰਦ ਲੁਟੇਰਿਆਂ ਨੇ ਸਾਉਦੀ ਅਰਬ ਦੇ ਰਾਜਕੁਮਾਰ ਨੂੰ ਲੁੱਟ ਲਿਆ। ਜਿਸ ਵਕਤ ਇਹ ਵਾਰਦਾਤ ਹੋਈ ਉਸ ਵਕਤ ਸਾਉਦੀ ਦੇ ਰਾਜਕੁਮਾਰ ਸਾਉਦੀ ਅਰਬ ਦੂਤਾਵਾਸ ਤੋਂ ਏਅਰਪੋਰਟ ਵੱਲ ਜਾ ਰਹੇ ਸਨ। ਉਦੋਂ ਹੀ ਉਨ੍ਹਾਂ ਦੇ ਕਾਫ਼ਲੇ ਨੂੰ ਰਸਤੇ ‘ਚ ਲੁਟੇਰਿਆਂ ਨੇ ਰੋਕ ਲਿਆ। ਕੋਈ ਕੁੱਝ ਸਮਝ ਸਕਦਾ ਉਸਤੋਂ ਪਹਿਲਾਂ ਹੀ ਹਥਿਆਰਬੰਦ ਲੁਟੇਰਿਆਂ ਨੇ ਪ੍ਰਿੰਸ ਨੂੰ ਗੰਨ ਪੁਆਇੰਟ ‘ਤੇ ਲੈ ਲਿਆ ਤੇ ਉਨ੍ਹਾਂ ਦੇ ਕੋਲ ਮੌਜੂਦ ਢਾਈ ਲੱਖ ਯੂਰੋ ਯਾਨੀ ਕਰੀਬ 2 ਕਰੋੜ ਰੁਪਏ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਲੁਟੇਰੇ ਕੁੱਝ ਸੰਵੇਦਨਸ਼ੀਲ ਦਸਤਾਵੇਜ਼ ਵੀ ਲੁੱਟ ਕੇ ਲੈ ਗਏ ਹਨ। ਜਿਸ ਗੱਡੀ ‘ਚ ਲੁਟੇਰੇ ਆਏ ਸਨ ਬਾਅਦ ‘ਚ ਉਹ ਸੜੀ ਹੋਈ ਮਿਲੀ। ਪੁਲਿਸ ਨੇ ਪੂਰੇ ਇਲਾਕੇ ਦੀ ਨਾਕਾਬੰਦੀ ਕਰ ਦਿੱਤੀ ਹੈ ਤੇ ਲੁਟੇਰਿਆਂ ਦੀ ਤਲਾਸ਼ ਤੇਜ਼ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਦੇ ਤਰੀਕੇ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਪ੍ਰਿੰਸ ਤੇ ਉਨ੍ਹਾਂ ਦੇ ਰੂਟ ਦੇ ਬਾਰੇ ‘ਚ ਪੂਰੀ ਜਾਣਕਾਰੀ ਸੀ।

WRITTEN BY