Skip to content
Independent perspectives. Global stories.
BREAKING

ਭਾਗਵਤ ਦੇ ਬਿਆਨ ਦੀ ਚਿੰਤਾ ਨਹੀ ਅਫਸੋਸ ਜ਼ਰੂਰ ਹੈ : ਸਰਨਾ

Share this story

ਨਵੀ  ਦਿੱਲੀ 18 ਅਗਸਤ (ਪੀ. ਟੀ)- ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਘੱਟ ਗਿਣਤੀਆ ਦੀ ਕੱਟੜ ਦੁਸ਼ਮਣ ਜਮਾਤ ਆਰ.ਐਸ.ਐਸ ਦੇ ਮੁੱਖੀ ਮੋਹਨ ਭਾਗਵਤ ਵੱਲੋ ਇੱਕ ਵਾਰੀ ਫਿਰ ਘੱਟ ਗਿਣਤੀਆ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ਦੇ ਦਿੱਤੇ ਗਏ ਬਿਆਨ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਭਾਗਵਤ ਦੇ 15 ਦਿਨਾਂ ਵਿੱਚ ਦਿੱਤੇ ਗਏ ਤੀਸਰੇ ਅਜਿਹੇ ਬਿਆਨ ਦੀ ਉਹਨਾਂ ਨੂੰ ਚਿੰਤਾ ਨਹੀ ਸਗੋ ਅਫਸੋਸ ਜਰੂਰ ਹੈ ਕਿਉਕਿ ਭਾਰਤੀ ਸੰਵਿਧਾਨ ਕਿਸੇ ਵੀ ਦੂਸਰੇ ਧਰਮ ਨੂੰ ਆਪਣੇ ਵਿੱਚ ਜ਼ਜ਼ਬ ਕਰਨ ਦੀ ਇਜਾਜਤ ਨਹੀ ਦਿੰਦਾ। ਜਾਰੀ ਇੱਕ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੀ ਜਦੋ ਤਾਰੀਖ ਲਿਖੀ ਗਈ ਸੀ ਤਾਂ ਉਸ ਵਿੱਚ ਸਾਰੇ ਧਰਮਾਂ ਨੂੰ ਬਰਾਬਰ ਦਾ ਅਧਿਕਾਰ ਤੇ ਸਤਿਕਾਰ ਦਿੱਤਾ ਗਿਆ ਸੀ ਅਤੇ ਸਾਰੇ ਧਰਮਾਂ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਜਿੰਮਵਾਰੀ ਸਰਕਾਰ ਨੂੰ ਸੋਂਪੀ ਗਈ ਹੈ।

ਉਹਨਾਂ ਕਿਹਾ ਕਿ ਕਿਸੇ ਵੀ ਦੂਸਰੇ ਧਰਮ ਨੂੰ ਹਿੰਦੂ ਧਰਮ ਵਿੱਚ ਜ਼ਜ਼ਬ ਕਰਨ ਦੇ ਬਿਆਨ ਦੇਣੇ ਬਦਅਮਨੀ ਫੈਲਾਉਣ ਦੇ ਤੁਲ ਹਨ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸੰਵਿਧਾਨ ਸਾਰੇ ਧਰਮਾਂ ਦੀ ਸੁਰੱਖਿਆ ਦੀ ਆਹ ਭਰਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਗਵਤ ਦੇ ਬਿਆਨ ਤੇ ਤੁਰੰਤ ਟਿੱਪਣੀ ਕਰਕੇ ਉਸ ਨੂੰ ਅਜਿਹੀ ਬੇਚੈਨੀ ਫੈਲਾਉਣ ਵਾਲੀ ਬਿਆਨਬਾਜੀ ਕਰਨ ਤੋ ਰੋਕਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਸਾਰੇ ਧਰਮਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਉਹਨਾਂ ਕਿਹਾ ਕਿ ਅੱਜ ਦੇ ਯੁੱਗ ਵਿੱਚ ਕਿਸੇ ਵੀ ਵਿਅਕਤੀ ਦੀ ਮਰਜੀ ਤੋ ਬਗੈਰ ਕਿਸੇ ਵੀ ਦੂਸਰੇ ਧਰਮ ਦੇ ਵਿਅਕਤੀ ਦਾ ਜਬਰੀ ਧਰਮ ਤਬਦੀਲ ਨਹੀ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਸਿੱਖਾਂ ਨੂੰ ਮੁਗਲ ਸਾਮਰਾਜ ਨੇ ਵੀ ਖਤਮ ਕਰਨ ਦੀ ਹਰ ਸੰਭਵ ਤੇ ਆਸੰਭਵ ਕੋਸ਼ਿਸ਼ ਕੀਤੀ ਸੀ ਪਰ ਉਸ ਨੂੰ ਤਾਂ ਸਫਲਤਾ ਨਾ ਮਿਲੀ ਸਗੋਂ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਮੁਗਲ ਸਾਮਰਾਜ ਦੀ ਰੇਖ ਵਿੱਚ ਮੇਖ ਠੋਕਦਿਆ ਵੰਗਾਰਿਦਆ ਇੱਕ ਆਰਜੀ ਨਾਕਾ ਲਗਾ ਕੇ ਇਹ ਦੱਸ ਦਿੱਤਾ ਸੀ ਕਿ ਸਿੱਖ ਧਰਮ ਕਦੇ ਵੀ ਖਤਮ ਹੋਣ ਵਾਲਾ ਨਹੀ ਹੈ ਕਿਉਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਕੁਰਬਾਨੀਆ ਕਰਨ ਦਾ ਜ਼ਜ਼ਬਾ ਇਸ ਕੌਮ ਵਿੱਚ ਭਰਿਆ ਹੈ ਉਸ ਬਾਰੇ ਭਾਗਵਤ ਤੇ ਉਸ ਦੀ ਟੀਮ ਨੂੰ ਵੀ ਭਲੀਭਾਂਤ ਜਾਣਕਾਰੀ ਹੈ।

WRITTEN BY