ਚੰਡੀਗੜ੍ਹ, 18 ਅਗਸਤ (ਨਾਗਪਾਲ)- ਹਰਿਆਣਾ ਦੇ ਸਹਿਕਾਰਤਾ ਤੇ ਆਵਾਸ ਮੰਤਰੀ ਸ੍ਰੀ ਸਤਪਾਲ ਸਾਂਗਵਾਨ ਨੇ ਭਾਜਪਾ ਪ੍ਰਧਾਨ ਸ੍ਰੀ ਅਮਿਤ ਸ਼ਾਹ ਵੱਲੋਂ ਪਿਛਲੇਂ ਦਿਨੀਂ ਮਹਿੰਦਰਗੜ੍ਹ ਅਤੇ ਜੀਂਦ ਰੈਲੀਆਂ ਵਿਚ ਉਨ੍ਹਾਂ ’ਤੇ ਪ੍ਰਾਪਰਟੀ ਡੀ¦ਿਗ ਦੇ ਲਗਾਏ ਗਏ ਦੋਸ਼ਾਂ ਨੂੰ ਆਧਾਰਹੀਨ ਅਤੇ ਤੱਥਾ ਤੋਂ ਪਰ੍ਹੇ ਦੱਸਿਆ। ਅੱਜ ਇਥੇ ਜਾਰੀ ਇਕ ਪ੍ਰੈਸ ਬਿਆਨ ਵਿਚ ਸ੍ਰੀ ਸਾਂਗਵਾਨ ਨੇ ਕਿਹਾ ਕਿ ਸ੍ਰੀ ਸ਼ਾਹ ਨੂੰ ਹਰਿਆਣਾ ਦੀ ਰਾਜਨੀਤੀਕ ਤੇ ਸਮਾਜਿਕ ਜ਼ਮੀਨੀ ਪੱਧਰ ਦੇ ਗਿਆਨ ਦਾ ਅਭਾਵ ਹੈ। ਉਨ੍ਹਾਂ ਕਿਹਾ ਕਿ ਉਹ ਦੋਸ਼ਾਂ ਦੀ ਜਾਂਚ ਨੂੰ ਤਿਆਰ ਹਨ। ਜੇਕਰ ਦੋਸ਼ ਸਿੱਧ ਹੁੰਦੇ ਹਨ ਤਾਂ ਕੋਈ ਵੀ ਸਜਾ ਭੁਗਤਣ ਨੂੰ ਤਿਆਰ ਹਨ, ਨਹੀਂ ਸ੍ਰੀ ਸ਼ਾਹ ਨੂੰ ਸਰਵਜਨਕ ਤੌਰ ’ਤੇ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਸ਼੍ਰੀ ਸਾਹ ਨੇ ਦੋਸ ਲਗਾਕੇ ਉਨ੍ਹਾਂ ਦੀ ਰਾਜਨੀਤਕ ਛਵੀ ਨੂੰ ਧੁੰਦਲਾ ਕਰਨ ਦੇ ਨਾਲ ਨਾਲ ਮਾਨਸਿਕ ਠੇਸ ਵੀ ਪਹੁੰਚਾਈ ਹੈ। ਸ੍ਰੀ ਸਾਂਗਵਾਨ ਨੇ ਕਿਹਾ ਕਿ ਉਹ ਜ਼ਮੀਨ
ਨਾਲ ਜੁੜੇ ਹੋਏ ਆਗੂ ਹਨ ਅਤੇ ਹਮੇਸ਼ਾ ਲੋਕਾਂ ਦੇ ਸੁਖ ਦੁਖ ਵਿਚ ਨਾਲ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਸ਼ਾਹ ਦੇ ਆਰੋਪਾਂ ਨਾਲ ਉਨ੍ਹਾਂ ਨੂੰ ਖੁਦ ਹੀ ਨਹੀਂ ਸਗੋਂ ਉਨ੍ਹਾਂ ਦੇ ਸਮਰਥਕਾਂ ਨੂੰ ਵੀ ਦੁਖ ਪਹੁਚਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਆਗੂ ਦੇ ਵਿਰੁੱਧ ਬਿਆਨਬਾਜੀ ਦੇਣ ਤੋਂ ਪਹਿਲਾਂ ਤੱਥਾਂ ਦੀ ਸਹੀ ਜਾਣਕਾਰੀ ਪ੍ਰਾਪਤ ਕਰ ਲੈਣਾ ਹੀ ਸੱਚੇ ਲੋਕਤੰਤਰ ਦਾ ਧਰਮ ਹੈ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਉਨ੍ਹਾਂ ’ਤੇ ਕਿਸੇ ਤਰ੍ਹਾਂ ਦੇ ਦੋਸ ਲੱਗੇ ਹਨ, ਦਾਦਰੀ ਵਿਧਾਨ ਸਭਾ ਖੇਤਰ ਦੇ ਲੋਕਾਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ ਹੈ ਅਤੇ ਉਹ ਖੁਦ ਆਰੋਪਾਂ ਤੋਂ ਬਰੀ ਹੋਈ ਹਨ।



