ਮੁੰਬਈ, 18 ਅਗਸਤ (ਪੀ. ਟੀ)- ਰਾਸ਼ਟਰੀ ਸਵੈਸੇਵਕ ਸੰਘ (ਆਰ ਐ¤ਸ ਐ¤ਸ) ਦੇ ਮੁਖੀ ਸ੍ਰੀ ਮੋਹਨ ਭਾਗਵਤ ਨੇ ਹਿੰਦੂੁਆਂ ਵਿੱਚ ਸਮਾਨਤਾ ਦਾ ਸੱਦਾ ਦਿੱਤਾ ਹੈ। ਇੱਥੇ ਇੱਕ ਸਮਾਰੋਹ ਵਿੱਚ ਲੋਕਾਂ ਨੂੰ ਦਿੱਤੇ ਇਸ ਸੰਦੇਸ਼ ਵਿੱਚ ਰਾਜਨੀਤੀ ਦੇ ਜਾਣਕਾਰਾਂ ਨੂੰ ਚੋਣ ਦਾ ਏਜੰਡਾ ਦਿਖਾਈ ਦੇ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਅਹਿਮ ਰਾਜਾਂ ‘ਮਹਾਰਾਸ਼ਟਰ ਅਤੇ ਹਰਿਆਣਾ’ ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਸ੍ਰੀ ਮੋਹਨ ਭਾਗਵਤ ਦੀ ਇਸ ਗੱਲ ਜਾ ਵੱਡਾ ਅਰਥ ਹੈ। ਮੁੰਬਈ ਵਿੱਚ ਇੱਕ ਸਮਾਹੋਰ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਭਾਗਵਤ ਨੇ ਕਿਹਾ ਕਿ ਅਗਲੇ ਪੰਜ ਸਾਲਾਂ ਵਿੱਚ ਸਾਨੂੰ ਹਿੰਦੂਆਂ ਦੇ ਤਮਾਮ ਵਰਗਾਂ ਵਿੱਚ ਸਮਾਨਤਾ ਲਿਆਉਣ ਦੀ ਕੋਸ਼ਿਸ਼ ਕਰਨੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਾਰੇ ਹਿੰਦੂਆਂ ਵਿੱਚ ਇੱਕ ਹੀ ਜਗ੍ਹਾ ’ਤੇ ਪਾਣੀ ਪੀਣ, ਪੂਜਾ ਕਰਨੀ ਅਤੇ ਇੱਥੋਂ ਤੱਕ ਕਿ ਮਰਨ ਤੋਂ
ਬਾਅਦ ਇੱਕੋ ਸਥਾਨ ’ਤੇ ਜਲਾਉਣ ਦੀ ਵਿਵਸਥਾ ਹੋਣੀ ਚਾਹੀਦੀ ਹੈ। ਵਰਣਨਯੋਗ ਹੈ ਕਿ ਆਰ ਐਸ ਐਸ ਨੂੰ ਭਾਜਪਾ ਦਾ ਸਿਧਾਂਤਕ ਗੁਰੂ ਮੰਨਿਆ ਜਾਂਦਾ ਹੈ ਅਤੇ ਪਾਰਟੀ ਦੇ ਲਈ ਜ਼ਮੀਨੀ ਸਤਰ ’ਤੇ ਪ੍ਰਚਾਰ ਕਰਨ ਦਾ ਜਿੰਮਾ ਆਰ ਐਸ ਐਸ ਦੇ ਕਾਰਜਕਰਤਾ ਹੀ ਉਠਾਉਂਦੇ ਹਨ। ਸ੍ਰੀ ਭਾਗਵਤ ਦੀ ਇਹ ਟਿੱਪਣੀ ਤਮਾਮ ਰਾਜਨੀਤਿਕ ਵਿਸ਼ਲੇਸ਼ਕਾਂ ਨੂੰ ਮਹਾਰਾਸ਼ਟਰ ਅਤੇ ਹਰਿਆਣਾ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਦਲਿਤਾਂ ਨੂੰ ਨਾਲ ਜੋੜਣ ਦੇ ਯਤਨ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਸ ਦੀ ਵਜਾਅ ਦੱਸੀ ਜਾ ਰਹੀ ਹੈ ਕਿ ਇਸ ਕਾਰਨ ਹੀ ਉ¤ਤਰ ਪ੍ਰਦੇਸ਼ ਵਿੱਚ ਭਾਜਪਾ ਨੂੰ ਬੀਤੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਹੋਈ ਸੀ। ਯੂਪੀ ਵਿੱਚ ਲੋਕਸਭਾ ਦੀਆਂ 80 ਸੀਟਾਂ ਵਿੱਚੋਂ 71 ਵਿੱਚ ਭਾਜਪਾ ਅਤੇ 2 ਵਿੱਚ ਭਾਜਪਾ ਸਹਿਯੋਗੀ ਦਲ ਜਿੱਤੇ ਸਨ। ਅਜਿਹਾ ਹਿੰਦੂਆਂ ਅਤੇ ਦਲਿਤਾਂ ਨੂੰ ਜੋੜਣ ਦੀ ਰਣਨੀਤੀ ਦੇ ਹਿੱਸੇ ਵਜੋਂ ਹੀ ਸੰਭਵ ਹੋ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਮੁਜੱਫਰਨਗਰ ਵਿੱਚ ਹੋਏ ਦੰਗੇ ਤੋਂ ਬਾਅਦ ਇਨ੍ਹਾਂ ਹਲਕਿਆਂ ਵਿੱਚ ਭਾਜਪਾ ਦੀ ਜਿੱਤ ਇਹ ਦੱਸ ਰਹੀ ਹੈ ਕਿ ਇਨ੍ਹਾਂ ਇਲਾਕਿਆਂ ਵਿੱਚ ਜਾਤੀਆਂ ਦੀ ਦੀਵਾਰ ਟੁੱਟੀ ਹੈ ਅਤੇ ਲੋਕ ਭਾਜਪਾ ਵੱਲ ਲਾਮਬੰਦ ਹੋਏ ਹਨ। ਇਨ੍ਹਾਂ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਸਵਰਨ ਜਾਤਾਂ ਦੀ ਪਾਰਟੀ ਹੀ ਸਮਝਿਆ ਜਾਂਦਾ ਸੀ।
ਇਸ ਲਈ ਰਾਜਨੀਤਿਕ ਵਿਸ਼ਲੇਸ਼ਣ ਮੰਨ ਰਹੇ ਹਨ ਕਿ ਮਹਾਂਰਾਸ਼ਟਰ ਅਤੇ ਹਰਿਆਣਾ ਵਿੱਚ ਮੁਜੱਫਰਨਗਰ ਵਰਗੀਆਂ ਘਟਨਾਵਾਂ ਨੂੰ ਹੋਣ ਦੀ ਵਜ੍ਹਾਅ ਨਾਲ ਭਾਜਪਾ ਹਿੰਦੂਆਂ ਵਿੱਚ ਸਮਾਨਤਾ ਦੇ ਸਿਧਾਂਤ ’ਤੇ ਚੱਲ ਰਹੀ ਹੈ।
ਕਈਂ ਜਾਣਕਾਰਾਂ ਦੀ ਰਾਏ ਹੈ ਕਿ ਅਗਾਮੀ ਚੋਣਾਂ ਸ੍ਰੀ ਨਰਿੰਦਰ ਮੋਦੀ ਸਰਕਾਰ ਦੇ ਸਬੰਧ ਵਿੱਚ ਇੱਕ ਜਨਮਤ ਵੀ ਹੋ ਸਕਦੀਆਂ ਹਨ। ਗੌਰਤਲਬ ਹੈ ਕਿ ਮਈ 2014 ਵਿੱਚ ਹੀ ਨਰਿੰਦਰ ਮੋਦੀ ਦੀ ਸਰਕਾਰ ਸੱਤਾ ਵਿੱਚ ਆਈ ਹੈ। ਦੱਸ ਦਈਏ ਕਿ ਇਸੇ ਮੰਚ ਤੋਂ ਸ੍ਰੀ ਮੋਹਨ ਭਾਗਵਤ ਨੇ ਇੱਕ ਵਿਵਾਦਿਤ ਬਿਆਨ ਵੀ ਦਿੱਤਾ ਕਿ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਇਸ ਪੂਰੇ ਘਟਨਾਕਰਮ ’ਤੇ ਕਾਂਗਰਸ ਨੇਤਾ ਸ੍ਰੀ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੀ ਮਿਲੀਭਗਤ ਦੀ ਵਜ੍ਹਾਅ ਨਾਲ ਹੀ ਦੇਸ਼ ਵਿੱਚ ਧਾਰਮਿਕ ਆਧਾਰ ’ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।



