ਕਰਮਜੀਤ ਸਿੰਘ ਆਜ਼ਾਦ
ਸੰਪਰਕ : 9592874674
ਪ੍ਰੇਮ ਨਗਰ ਮਾਛੀਵਾੜਾ ਸਾਹਿਬ
ਮੇਰਾ ਇਹ ਲੇਖ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿਚ ਅਤੇ ਨਾ ਹੀ ਹਰਿਆਣਵੀ ਸਿੱਖਾਂ ਵਲੋਂ ਨਵੀਂ ਬਣਾਈ ਗਈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਰੋਧ ਵਿਚ ਹੈ ਕਿਉਂਕਿ ਆਪਸੀ ਭਾਈਚਾਰਿਆਂ ਵਿਚ ਵੱਖਰਾ ਹੋਣ ਦੀ ਰੀਤ ਇਕ ਘਰ ਤੋਂ ਲੈ ਕੇ ਦੇਸ਼ਾਂ ਤੱਕ ਮੁੱਢ ਕਦੀਮ ਤੋਂ ਚੱਲੀ ਆ ਰਹੀ ਹੈ ਪਰ ਮਨੁੱਖ ਦੀ ਹਾਉਮੈ ਉਸਦੇ ਦਿਮਾਗ ਵਿਚ ਇਥੋਂ ਤੱਕ ਘਰ ਕਰ ਚੁੱਕੀ ਹੈ ਕਿ ਜਿਥੇ ਹਰ ਕੋਈ ਵਿੰਗੇ ਟੇਢੇ ਹੱਕਕੰਢੇ ਵਰਤ ਕੇ ਆਪਣੀਆਂ ਲਾਲਸਾਵਾਂ ਨੂੰ ਭੋਗਣਾ ਚਾਹੁੰਦਾ ਹੈ ਉਥੇ ਹਰ ਕੋਈ ਇਕ ਦੂਜੇ ਨੂੰ ਆਪਣੀ ਲੱਤ ਹੇਠ ਵੇਖਣਾ ਚਾਹੁੰਦਾ ਹੈ।
ਦੁਨੀਆ ਦੇ ਇਤਿਹਾਸ ਦੀ ਚੀਰ ਫਾੜ ਕਰਾਂਗਾ ਤਾਂ ਲੇਖ ਕਾਫ਼ੀ ¦ਮਾ ਹੋ ਜਾਵੇਗਾ ਇਸ ਕਰਕੇ ਸੰਖੇਪ ਮਾਤਰ ਹੀ ਆਪਣੇ ਵਿਸ਼ੇ ਦੁਆਲੇ ਰਹਿ ਕੇ ਫੁੱਟ ਦੀ ਗੱਲ ਕਰਦੇ ਹੋਏ ਭਾਰਤ ਦੇ ਇਤਿਹਾਸ ਵਿਚ ਜੇਕਰ ਰਮਾਇਣ ਦੀ ਕਥਾ ਵਾਚੀਏ ਤਾਂ ਇਥੇ ਵੀ ਪਰਿਵਾਰਕ ਫੁੱਟ ਨੇ ਸ੍ਰੀ ਰਾਮ ਚੰਦਰ ਨੂੰ ਬਣਵਾਸ ਦਵਾਇਆ ਤੇ ਬਾਅਦ ਵਿਚ ਰਾਵਣ ਦੀ ਮੌਤ ਵੀ ਉਸਦੇ ਭਰਾ ਭਿਵੀਸ਼ਣ ਵਿਚਕਾਰ ਪਈ ਫੁੱਟ ਦਾ ਕਾਰਣ ਬਣੀ। ਮਹਾਨ ਗ੍ਰੰਥ ਮਹਾਂਭਾਰਤ ਦੀ ਗਾਥਾ ਵਿਚ ਵੀ ਤਾਏ ਚਾਚੇ ਦੇ ਪੁੱਤਰਾਂ ਵਿਚ ਪਈ ਫੁੱਟ ਨੇ ਇਕ ਦੂਜੇ ਨੂੰ ਜਾਨ ਦੇ ਵੈਰੀ ਬਣਾ ਦਿੱਤਾ। ਇਸ ਚੰਦਰੀ ਫੁੱਟ ਕਾਰਣ ਕਈ ਰਾਜਪੂਤ ਰਾਜੇ ਅਤੇ ਪਹਾੜੀ ਰਾਜਿਆਂ ਨੇ ਆਪਣਾ ਰਾਜ ਭਾਗ ਗੁਆ ਲਿਆ ਸੀ। ਇਸ ਫੁੱਟ ਕਾਰਣ ਹੀ ਦਿੱਲੀ ਤੋਂ ਅਫ਼ਗਾਨਿਸਤਾਨ ਤੱਕ ਫੈਲਿਆ ਸਿੱਖ ਰਾਜ ਜਾਂਦਾ ਰਿਹਾ। ਇਸ ਕਲੈਹਣੀ ਫੁੱਟ ਨੇ ਅਜੋਕੇ ਭਾਰਤ ਦੇ ਤਿੰਨ ਹਿੱਸੇ ਕਰ ਦਿੱਤੇ ਹਨ ਅਤੇ ਫੁੱਟ ਦੀਆਂ ਕਰੁੰਬਲਾਂ ਫੁੱਟਣੀਆਂ ਅਜੇ ਵੀ ਜਾਰੀ ਹਨ।
ਅੱਜਕੱਲ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗੁਆਂਢੀ ਸੂਬੇ ਹਰਿਆਣਾ ਵਿਚ ਵੀ ਬਣੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰੇ ਸਿੱਖ ਭਾਈਚਾਰੇ ਵਿਚ ਭਖੇ ਹੋਏ ਵਿਵਾਦ ਨੂੰ ਲੈ ਕੇ ਗੱਲ ਕਰ ਰਿਹਾਂ ਹਾਂ। ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਦੁਨੀਆ ਦਾ ਦਸਤੂਰ ਹੈ ਕਿ ਸਦੀਆਂ ਤੋਂ ਆਪਸ ਵਿਚ ਵੰਡੀਆਂ ਪੈਂਦੀਆਂ ਆਈਆਂ ਹਨ। ਇਕ ਪਰਿਵਾਰ ਤੋਂ ਅੱਗੇ ਕਈ ਪਰਿਵਾਰ ਬਣਦੇ ਆਏ ਹਨ। ਇਸ ਸੰਦਰਭ ਵਿਚ ਹੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣ ਜਾਣਾ ਵੀ ਕੋਈ ਨਵੀਂ ਗੱਲ ਨਹੀ ਹੈ ਭਾਂਵੇਂ ਕਿ ਸ਼੍ਰੋਮਣੀ ਕਮੇਟੀ ਦੇ ਸਮਾਨੰਤਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਬਣੀਆਂ ਹੋਈਆਂ ਹਨ। ਕੁੱਝ ਸਾਲ ਪਹਿਲਾਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਸਾਂਭ ਸੰਭਾਲ ਲਈ ਨਵੀਂ ਕਮੇਟੀ ਬਣ ਚੁੱਕੀ ਹੈ। ਪਾਕਿਸਤਾਨ ਵਿਚਲੀ ਕਮੇਟੀ ਬਣਨ ਵੇਲੇ ਵੀ ਸ਼੍ਰੋਮਣੀ ਕਮੇਟੀ ਵਲੋਂ ਕਾਫ਼ੀ ਰੌਲਾ-ਰੱਪਾ ਪਾਇਆ ਗਿਆ ਪਰ
ਦੂਸਰੇ ਦੇਸ਼ ਵਿਚ ਆਪਾਂ ਕਰ ਵੀ ਕੁੱਝ ਨਹੀ ਸੀ ਸਕਦੇ। ਇਸ ਕਰਕੇ ਜਲਦ ਹੀ ਸਾਬਣ ਦੀ ਝੱਗ ਵਾਂਗ ਬੈਠ ਗਏ ਪਰ ਹੁਣ ਹਰਿਆਣਾ ਕਮੇਟੀ ਬਾਰੇ ਰੌਲਾ ਪਾਇਆ ਜਾ ਰਿਹਾ ਹੈ। ਇਹ ਵੀ ਸਿੱਖਾਂ ਵਿਚ ਪਈ ਫੁੱਟ ਨੂੰ ਘਟਾਉਣ ਦੀ ਥਾਂ ਆਪਸੀ ਦੂਰੀਆਂ ਵਧਾਉਣ ਵਾਲੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਹਰਿਆਣਾ ਕਮੇਟੀ ਦਾ ਜੋ ਫ਼ਲ ਨਿਕਲ ਕੇ ਸਾਹਮਣੇ ਆਇਆ ਹੈ ਇਸਦੇ ਬੀਜ ਪੰਜਾਬ ਦੇ ਸਿੱਖ ਲੀਡਰਾਂ ਵਲੋਂ ਹਰਿਆਣਵੀਂ ਸਿੱਖਾਂ ਨੂੰ ਅੱਖੋਂ ਪਰੋਖੇ ਕਰਕੇ ਪਈ ਫੁੱਟ ਕਾਰਣ ਹੀ ਬੀਜੇ ਗਏ ਸਨ। ਸ਼੍ਰੋਮਣੀ ਕਮੇਟੀ ਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ ਹੈ ਅਤੇ ਇਸ ਨੇ ਨਿਰੋਲ ਧਾਰਮਿਕ ਮੁੱਦਿਆਂ ’ਤੇ ਗੱਲ ਕਰਨੀ, ਗੁਰਧਾਮਾਂ ਦਾ ਵਿਕਾਸ ਅਤੇ ਧਰਮ ਦੀਆਂ ਸਾਖਾਵਾਂ ਨੂੰ ਵਧਾਉਣ ਦਾ ਕਾਰਜ਼ ਕਰਨ ਵਰਗੇ ਮੁੱਦੇ ਪਿਛਾਂਹ ਸੁੱਟ ਕੇ ਆਪਣੀਆਂ ਨਿੱਜੀ ਗਰਜ਼ਾਂ ਪੂਰੀਆਂ ਕਰਨ ਲਈ ਧਰਮ ਨੂੰ ਰਾਜਨੀਤੀ ਦਾ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਸਿੱਧੀ ਜਿਹੀ ਗੱਲ ਹੈ ਕਿ ਜੇਕਰ ਰਾਜਨੀਤੀ ਦੀ ਖੇਡ ਨਾ ਖੇਡੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਾਉਣ ਦੀ ਲੋੜ ਨਹੀ ਪਵੇਗੀ ਜੇਕਰ ਕਾਨੂੰਨੀ ਤੌਰ ’ਤੇ ਗੁਰਦੁਆਰਾ ਐਕਟ ਦੀ ਮਾਨਤਾ ਅਨੁਸਾਰ ਚੋਣਾਂ ਕਰਾਉਣੀਆਂ ਵੀ ਪੈਣ ਤਾਂ ਇਨ੍ਹਾਂ ਚੋਣਾਂ ਵਿਚ ਰਾਜਸ਼ੀ ਚੋਣਾਂ ਵਾਂਗ ਨਸ਼ਾ ਅਤੇ ਪੈਸਾ ਕਿਉਂ ਵੰਡਿਆ ਜਾਂਦਾ ਹੈ ਅਤੇ ਇਕ ਦੂਜੇ ਨੂੰ ਦਬਾਉਣ ਲਈ ਰਾਜਸ਼ੀ ਦਬਾਅ ਕਿਉਂ ਪਾਇਆ ਜਾਂਦਾ ਹੈ। ਕੀ ਅਸੀਂ ਸ਼ਰਾਬ ਦੀਆਂ ਬੋਤਲਾਂ ਵੰਡ ਕੇ ਸਿੱਖ ਸੰਗਤਾਂ ਨੂੰ ਨਸ਼ਿਆਂ ਤੋਂ ਗੁਰੇਜ਼ ਕਰਨ ਦਾ ਉਪਦੇਸ਼ ਦੇ ਸਕਦੇ ਹਾਂ? ਕੀ ਅਸੀਂ ਸਿੱਖ ਵੋਟਾਂ ਲੈਣ ਲਈ ਖੁੱਲੇਆਮ ਪੈਸਾ ਅਤੇ ਹੋਰ ਤੋਹਫ਼ਿਆਂ ਦੇ ਰੂਪ ਵਿਚ ਵਸਤਾਂ ਵੰਡ ਕੇ ਜਿੱਤਣ ਵਾਲੇ ਮੈਬਰਾਂ ਤੋਂ ਗੁਰੂ ਦੀ ਗੋਲਕ ਦੀ ਰਾਖੀ ਦੀ ਆਸ ਰੱਖ ਸਕਦੇ ਹਾਂ? ਪਹਿਲੀ ਗੱਲ ਤਾਂ ਸ਼੍ਰੋਮਣੀ ਕਮੇਟੀ ਵਿਚਲੇ ਪੰਜਾਬ ਨਾਲ ਸਬੰਧਿਤ ਆਗੂ ਹੀ ਫ਼ੁੱਟ ਪਾਉਣ ਵਾਲੀਆਂ ਗੱਲਾਂ ਕਰਦੇ ਆ ਰਹੇ ਹਨ। ਜਿਸ ਕਾਰਣ ਹਰਿਆਣਾ ਦੇ ਸਿੱਖ ਲੀਡਰਾਂ ਦਾ ਸਬਰ ਦਾ ਪਿਆਲਾ ਛਲਕਣਾ ਕੁਦਰਤੀ ਹੈ ਕਿਉਂਕਿ ਉਨ੍ਹਾਂ ਨੂੰ ਕਮੇਟੀ ਵਿਚ ਵੀ ਕੋਈ ਯੋਗ ਆਹੁਦਾ ਨਹੀ ਦਿੱਤਾ ਜਾਂਦਾ ਅਤੇ ਹਰਿਆਣਾ ਵਿਚਲੇ ਗੁਰਧਾਮਾਂ ਦੀ ਦੇਖ-ਰੇਖ ਵਿਚ ਵੀ ਕਾਣੀ ਵੰਡ ਕੀਤੀ ਜਾਂਦੀ ਹੈ। ¦ਘੀ ਮਈ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਵਲੋਂ ਚੱਪੜ ਚਿੜੀ ਦੇ ਮੈਦਾਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਮਰਪਿਤ ਫ਼ਤਹਿ ਦਿਵਸ ਮਨਾਇਆ ਗਿਆ। ਕੀ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਹਰਿਆਣਾ, ਦਿੱਲੀ, ਵਿਚਲੇ ਵਿਰੋਧੀ ਧਿਰ ਵਾਲੇ ਸਿੱਖਾਂ ਨੂੰ ਬੁਲਾਇਆ ਗਿਆ?ਕੀ ਇਹ ਫ਼ਤਹਿ ਦਿਵਸ ਤੇ ਹੋਰ ਪਾਰਟੀਆਂ ਵਿਚ ਕੰਮ ਕਰਦੇ ਸਿੱਖਾਂ ਨੂੰ ਬੁਲਾਇਆ ਗਿਆ ਸੀ? ਜੇਕਰ ਨਹੀ ਬੁਲਾਇਆ ਗਿਆ ਤਾਂ ਕੌਣ ਜਿੰਮੇਵਾਰ ਹੈ। ਜਦੋਂ ਸ਼੍ਰੋਮਣੀ ਕਮੇਟੀ ਦਾ ਜਨਮ ਹੋਇਆ ਉਦੋਂ ਵੀ ਇਹੋ ਜਿਹੇ ਹੀ ਕਾਰਣ ਬਣੇ ਹੋਏ ਸਨ ਫ਼ਰਕ ਸਿਰਫ਼ ਏਨਾ ਸੀ ਕਿ ਉਦੋਂ ਅੰਗਰੇਜਾਂ ਦਾ ਰਾਜ ਸੀ। ਉਸ ਤੋਂ ਪਹਿਲਾਂ ਸਿੱਖ ਮਿਸਲਾਂ ਵਿਚ ਫ਼ੁੱਟ ਦਾ ਕਾਰਣ ਸਿੱਖ ਕੌਮ ਖੇਰੂੰ-ਖੇਰੂੰ ਹੋਈ ਪਈ ਸੀ। ਅੰਗਰੇਜਾਂ ਨੂੰ ਜਿੰਨਾ ਕੁ ਸਿੱਖ ਧਰਮ ਬਾਰੇ ਗਿਆਨ ਸੀ ਉਸ ਤਰ੍ਹਾਂ ਦਾ ਹੀ ਉਨ੍ਹਾਂ ਨੇ ਗੁਰਦੁਆਰਿਆਂ ਨੂੰ ਤਾਲੇ ਲਾਉਣ ਦੀ ਥਾਂ ਨਿਰਮਲੇ ਮਾਹੰਤਾਂ ਨੂੰ ਗੁਰਧਾਮਾਂ ਦੀ ਸੇਵਾ ਸੰਭਾਲ ਕਰਨ ਦਾ ਮੌਕਾ ਦਿੱਤਾ। ਇਨ੍ਹਾਂ ਨਿਰਮਲੇ ਮਹੰਤਾਂ ਵਿਚ ਸਾਰੇ ਹੀ ਮਾਹੰਤ ਨਰਾਇਣ ਦਾਸ ਵਰਗੇ ਨਹੀ ਸਨ ਪਰ ਪੂਜਾ ਦੇ ਧਾਨ ਨਾਲ ਮਿਲੀ ਐਸ਼ ਪ੍ਰਸਤੀ ਦਾ ਜੋ ਨਤੀਜਾ ਨਿਕਲਣਾ ਸੀ ਉਹੀ ਅੱਜ ਨਿਕਲ ਰਿਹਾ ਹੈ। ਅੱਜ ਸਿੱਖ ਧਰਮ ਦੇ 80 ਪ੍ਰਤੀਸ਼ਤ ਨੌਜਵਾਨ ਸਿਰਾਂ ਦੇ ਕੇਸ ਕਟਾ ਕੇ ਪਤਿਤ ਹੋ ਚੁੱਕੇ ਹਨ। ਅਨੇਕਾਂ ਸਿੱਖ ਨੌਜਵਾਨ ਮੂੰਹ ਸਿਰ ਦੀ ਵਜ੍ਹਾ ਬਿਗਾੜ ਕੰਨਾਂ ਵਿਚ ਮੁੰਦਰਾਂ ਪਾ ਕੇ ਆਪਣੇ ਆਪ ਨੂੰ ਰਾਂਝਿਆਂ ਦੀ ਔਲਾਦ ਕਹਾਉਣ੍ਯਾ ਬੇਹਤਰ ਸਮਝਣ ਲੱਗ ਪਏ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੇ ਅੰਕੜੇ ਅਨੁਸਾਰ ਕਰੀਬ 90 ਪ੍ਰਤੀਸ਼ਤ ਨੌਜਵਾਨ ਕਿਸੇ ਨਾ ਕਿਸੇ ਨਸ਼ੇ ਦੀ ਲੱਤ ਦੇ ਗੁਲਾਮ ਹਨ। ਇਹ ਗੱਲ ਵੀ ਸਾਹਮਣੇ ਆਈ ਹੈ ਕਿ 30 ਪ੍ਰਤੀਸ਼ਤ ਨੌਜਵਾਨ ਦਾ ਸਰੀਰ ਨਸ਼ਿਆਂ ਨੇ ਐਨਾ ਖੋਖਲਾ ਕਰ ਦਿੱਤਾ ਹੈ ਕਿ ਉਹ ਬੱਚਾ ਪੈਦਾ ਕਰਨ ਦੇ ਕਾਬਲ ਨਹੀ ਰਹਿਣਗੇ।
ਅੱਜ ਸਾਡੇ ਪੰਜਾਬ ਖਾਸ ਕਰਕੇ ਸਿੱਖਾਂ ਵਿਚ ਕੰਨਿਆਵਾਂ ਦੀਆਂ ਭਰੂਣ ਹੱਤਿਆਵਾਂ ਕਰਨ ਵਿਚ ਵਾਧਾ ਹੋਇਆ ਹੈ। ਸਿੱਖ ਬੀਬੀਆਂ ਹਰ ਤੀਜੇ-ਚੌਥੇ ਦਿਨ ਬਿਊਟੀ ਪਾਰਲਰ ਦੀਆ ਕੁਰਸੀਆਂ ’ਤੇ ਬੈਠੀਆਂ ਜਿੱਥੇ ਕੇਸਾਂ ਦੀ ਬੇਅਦਬੀ ਕਰਵਾ ਰਹੀਆਂ ਹਨ ਉਥੇ ਅੱਖਾਂ ਦੀਆਂ ਭਿਫ਼ਣਾਂ ਦੀ ਆਈਬਰੋ, ਚਿਹਰੇ ’ਤੇ ਉਗੀ ਬਰੀਕ ਵਾਲਾਂ ਦੀ ਲੂਈਂ ਨੂੰ ਧਾਗੇ ਨਾਲ ਸਾਫ਼ ਕਰਾਉਣ ਤੋਂ ਇਲਾਵਾ ਹੋਰ ਕਈ ਸਰੀਰਕ ਅੰਗਾਂ(ਕੱਛਾਂ ਆਦਿ) ਤੋਂ ਰੋਮਾਂ ਨੂੰ ਕਤਲ ਕਰਾ ਰਹੀਆਂ ਹਨ। ਸ਼੍ਰੋਮਣੀ ਕਮੇਟੀ ਵਲੋਂ ਕੀਤੇ ਜਾ ਰਹੇ ਖਾਨਾ ਪੂਰਤੀ ਵਾਲੇ ਪ੍ਰਚਾਰ ਦਾ ਕੋਈ ਅਸਰ ਨਹੀ ਹੋ ਰਿਹਾ। ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਦੀ ਸੇਵਾ ਕਾਰ ਸੇਵਾ ਵਾਲੇ ਬਾਬੇ ਕਮਾ ਰਹੇ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦਾਨੀ ਸੱਜਣਾਂ ਵਲੋਂ ਸੇਵਾ ਕਰਵਾਈ ਜਾਂਦੀ ਹੈ। ਲੋਕ ਪੁੱਛ ਰਹੇ ਹਨ ਕਿ ਰੋਜ਼ਾਨਾ ਗੁਰਦੁਆਰਿਆਂ ਵਿਚ ਇਕੱਠਾ ਹੁੰਦਾ ਕਰੋੜਾਂ ਰੁਪਏ ਕਿਹੜੇ ਧਰਮ ਕਰਮ ਲਈ ਖਰਚ ਹੋ ਰਿਹਾ ਹੈ ਅਸਲ ਵਿਚ ਸ਼੍ਰੋਮਣੀ ਅਕਾਲੀ ਦਲ ’ਤੇ ਇਕੋ ਪਰਿਵਾਰ ਦਾ ਕਬਜ਼ਾ ਹੋਣ ਕਾਰਣ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਂਦੀ ਸੰਸਥਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਕ ਤਰ੍ਹਾਂ ਇਸ ਪਰਿਵਾਰ ਦੇ ਅਧੀਨ ਹੈ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਨਾਮਜ਼ਦ ਕੀਤਾ ਜਾਂਦਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਤਖ਼ਤਾਂ ਦੇ ਜੱਥੇਦਾਰਾਂ ਦੀ ਨਿਯੁਕਤੀ ਵੀ ਇਕ ਤਰ੍ਹਾਂ ਇਸ ਪਰਿਵਾਰ ਦੇ ਹੁਕਮਾਂ ਨਾਲ ਹੀ ਹੁੰਦੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਤਖ਼ਤਾਂ ਦੇ ਜੱਥੇਦਾਰਾਂ ਬਾਰੇ ਚੱਲੇ ਲਿਫ਼ਾਫਾ ਕਲਚਰ ਤੋਂ ਕੋਈ ਅਣਜਾਣ ਨਹੀ ਭਾਂਵੇ ਕਿ ਪੰਜਾਬ ਵਿਚ ਇਸ ਪਰਿਵਾਰ ਦੇ ਵਿਰੁੱਧ ਜ਼ਮੀਰ ਵਾਲੇ ਆਗੂਆਂ ਨੇ ਆਪਣੀ ਅਵਾਜ਼ ਉਠਾਈ ਤੇ ਇਸ ਤੋਂ ਵੱਖ ਵੀ ਹੋਏ ਪਰ ਉਹ ਇਸ ਸੁਪਰੀਮੋ ਦਾ ਅਜੇ ਤੱਕ ਕੁੱਝ ਨਹੀ ਵਿਗਾੜ ਸਕੇ ਪਰ ਇਹੀ ਬਗਾਵਤ ਹੁਣ ਹਰਿਆਣਾ ਵਿਚ ਉਠੀ ਜਿਸਦੇ ਨਤੀਜੇ ਵਜੋਂ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਮ ਹੋਇਆ।
ਜਦੋਂ ਆਮ ਘਰਾਂ ਵਿਚ ਵੀ ਬਗਾਵਤ ਉਠਦੀ ਹੈ ਤੇ ਵੱਖਰੇ ਹੋਣ ਦੀ ਗੱਲ ਚੱਲਦੀ ਹੈ ਤਾਂ ਕਈ ਅੜਬਾਈ ਕਰਨ ਵਾਲੀਆਂ ਤੇ ਆਪਣੀ ਹੀ ਪੁਗਾਉਣ ਵਾਲੀਆਂ ਬੁੜੀਆਂ ਆਪਣੀਆਂ ਨੂੰਹਾਂ ਨੂੰ ਡੰਡੇ ਨਾਲ ਦਬਾ ਕੇ ਰੱਖਣਾ ਚਾਹੁੰਦੀਆਂ ਹਨ ਪਰ ਜਦੋਂ ਉਨ੍ਹਾਂ ਦੀ ਪੇਸ਼ ਨਹੀ ਚੱਲਦੀ ਫਿਰ ਉਹ ਆਪਣੇ ਵਿਚ ਕਸੂਰ ਕੱਢਣ ਦੀ ਥਾਂ ਗੁਆਢਣਾਂ ’ਤੇ ਦੋਸ਼ ਲਗਾਉਣਾ ਸ਼ੁਰੂ ਕਰ ਦਿੰਦਿਆਂ ਹਨ ਕਿ ਫ਼ਲਾਣੀ ਗੁਆਂਢਣ ਨੇ ਸਾਡਾ ਘਰ ਪੱਟ ਦਿੱਤਾ ਇਹੋ ਜਿਹਾ ਇਲਜ਼ਾਮ ਹੀ ਹੁਣ ਪੰਥਕ ਤੋਂ ਪੰਜਾਬੀ ਪਾਰਟੀ ਬਣਿਆ ਸ਼੍ਰੋਮਣੀ ਅਕਾਲੀ ਦਲ ਕਾਂਗਰਸ ’ਤੇ ਖ਼ਾਸ ਕਰਕੇ ਸੋਨੀਆ ਗਾਂਧੀ ’ਤੇ ਲਗਾ ਰਿਹਾ ਹੈ ਕਿ ਹਰਿਆਣਵੀ ਲੀਡਰਾਂ ਨੂੰ ਕਾਂਗਰਸੀ ਵਿਗਾੜ ਰਹੇ ਹਨ। ਗੱਲਾਂ ਕਰਨ ਨੂੰ ਤਾਂ ਬਹੁਤ ਹਨ ਪਰ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਮੈਂ ਕਿਸੇ ਦੇ ਹੱਕ ਜਾਂ ਵਿਰੋਧ ਵਿਚ ਨਹੀ ਪਰ ਗੁਰਬਾਣੀ ਦੇ ਫ਼ਰਮਾਨ ‘ਸੱਚੁ ਸ੍ਯੁਣਾਇਸੀ ਸਚ ਕੀ ਬੇਲਾ’ ਅਨੁਸਾਰ ਸਮੇਂ ਸਿਰ ਸੱਚ ਕਹਿਣਾ ਹੀ ਬਾਬੇ ਨਾਨਕ ਦੇ ਮਾਰਗ ਦਰਸ਼ਕ ਦਾ ਧਾਰਨੀ ਹੋਣਾ ਹੈ। ਹੁਣ ਕਰੋੜਾਂ ਅਰਬਾਂ ਦਾ ਇਕੋ ਸੁਝਾਅ ਹੈ ਕਿ ਦੁਨੀਆ ਨੂੰ ਤਮਾਸ਼ਾ ਦਿਖਾਉਣ ਦੀ ਥਾਂ ਦੋਵੇਂ ਧਿਰਾਂ ਬੈਠ ਕੇ ਪਿਆਰ ਸਤਿਕਾਰ ਨਾਲ ਵਿਚਾਰ ਸਾਂਝੇ ਕਰਨ ਅਤੇ ਪੰਥ ਨੂੰ ਚੜਦੀ ਕਲਾ ਵੱਲ ਲਿਜਾਣ ਲਈ ਸਾਂਝੇ ਪ੍ਰੋਗਰਾਮ ਉਲੀਕਣ। ਖਾੜਕੂਬਾਦ ਤੋਂ ਬਾਅਦ ਜਿੱਥੇ ਸਿੱਖਾਂ ਦੀ ਹਾਨੀ ਅਤੇ ਬਦਨਾਮੀ ਦਾ ਦੌਰ ਚੱਲਿਆ ਹੈ ਉਥੇ ਸਿੱਖਾਂ ਦਾ ਰੌਬ ਵੀ ਖ਼ਤਮ ਹੋ ਗਿਆ ਹੈ। ਸਿੱਖ ਧਰਮ ਅਤੇ ਗੁਰੂ ਸਹਿਬਾਨ ਵਲੋਂ ਰਚੀ ਗਈ ਬਾਣੀ ਤੇ ਹਮਲੇ ਹੋ ਰਹੇ ਹਨ। ਅੱਜ ਸਾਨੂੰ ਸਹੇ ਦੀ ਨਹੀ ਸਗੋਂ ਪਹੇ ਨੂੰ ਬਚਾਉਣ ਦੀ ਲੋੜ ਹੈ। ਹਰ ਕੋਈ ਜਮੀਰ ਵਾਲਾ ਸਿੱਖ ਆਪਣੇ ਦਿਲ ਅੰਦਰ ਝਾਤੀ ਮਾਰੇ ਕਿ ਜਿੱਥੇ ਪਹਿਲਾਂ ਹੀ ਕਈ ਕਮੇਟੀਆਂ ਗੁਰਧਾਮਾਂ ਦਾ ਪ੍ਰਬੰਧ ਸੰਭਾਲ ਰਹੀਆਂ ਹਨ ਤਾਂ ਜੇਕਰ ਹਰਿਆਣਾ ਦੇ ਸਿੱਖ ਆਪਣੇ ਗੁਰਧਾਮਾਂ ਦੀ ਸੇਵਾ ਸੰਭ੍ਯਾਲ ਕਰਨੀ ਲੋਚਦੇ ਹਨ ਤਾਂ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਹੀ ਕਰਨਾ ਚਾਹੀਦਾ ਕਿਉਂਕਿ ਗੁਰਦੁਆਰੇ ਕਿਸੇ ਦੀ ਨਿੱਜੀ ਜਗੀਰ ਨਹੀ। ਗੁਰੂ ਸਹਿਬਾਨ ਨੇ ਆਪੇ ਹੀ ਸੇਵਾ ਲੈਣੀ ਹੈ ਜੇਕਰ ਹਰਿਆਣਵੀ ਲੀਡਰਾਂ ਦੇ ਮਨ ਵਿਚ ਖੋਟ ਹੋਵੇਗਾ ਤਾਂ ਸੱਚ ਦਾ ਪਾਰ ਨਿਤਾਰਾ ਇਕਦਮ ਹੋ ਹੀ ਜਾਵੇਗਾ। ਇਸ ਕਰਕੇ ਫੁੱਟ ਤੋਂ ਬਚੋ ਕਿਉਂਕਿ ਵੱਡੇ ਵੱਡੇ ਬਾਦਸ਼ਾਹ ਫ਼ੁੱਟ ਨੇ ਕੰਗਾਲ ਕਰਕੇ ਰੱਖ ਦਿੱਤੇ ਭਾਂਗੇ ਅਸੀ ਦੁਨਿਆਵੀ ਮਾਇਆ ਪੱਖੋਂ ਜਿੰਨਾਂ ਮਰਜ਼ੀ ਅਮੀਰ ਹੋ ਜਾਈਏ ਪਰ ਧਰਮ ਪੱਖੋਂ ਕੰਗਾਲ ਹੁੰਦੇ ਜਾ ਰਹੇ ਹਾਂ। ਪੰਜਾਬ ਤੇ ਹਰਿਆਣਾ ਦੇ ਲੀਡਰ ਪਿਛਲੇ ਸਮੇਂ ਵਿਚ ਸਿੱਖ ਕੌਮ ਦੀ ਹੋਈ ਹਾਨੀ ਤੇ ਬਦਨਾਮੀ ਨੂੰ ਭਾਪਦਿਆਂ ਅਤੀਤ ਵੱਲ ਝਾਤੀ ਮਾਰਨ ਤੇ ਸਿੱਖ ਕੌਮ ਨੂੰ ਚੜਦੀ ਕਲਾ ਵਿਚ ਲੈ ਜਾਣ ਲਈ ਆਪਸ ਵਿਚ ਗਲਵੱਕੜੀਆਂ ਪਾਉਣ।


