Skip to content
Independent perspectives. Global stories.
BREAKING

ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਵੱਲੋਂ ਜ਼ਿਮਨੀ ਚੋਣ ’ਚ ਸਰਗਰਮੀ

Share this story

Page-1_41 ਤਲਵੰਡੀ ਸਾਬੋ 16 ਅਗਸਤ (ਰਣਜੀਤ ਸਿੰਘ ਰਾਜੂ) ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਦੀ ਜਿਮਨੀ ਚੋਣ ਵਿੱਚ ਜਿੱਥੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਅਤੇ ਆਜਾਦ ਉਮੀਦਵਾਰ ਬਲਕਾਰ ਸਿੱਧੂ ਵਿੱਚ ਪਹਿਲਾਂ ਹੀ ਸ਼ਬਦੀ ਜੰਗ ਚੱਲ ਰਹੀ ਹੈ ਉ¤ਥੇ ਹੀ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜਨ:ਸਕੱ: ਪ੍ਰੋ.ਮਹਿੰਦਰਪਾਲ ਸਿੰਘ ਨੇ ਇੱਕ ਪ੍ਰੈ¤ਸ ਕਾਨਫਰੰਸ ਕਰਕੇ ਜਿੱਥੇ ਹੋਰਨਾਂ ਪਾਰਟੀਆਂ ਦੇ ਆਗੂਆਂ ਤੇ ਲੋਕਾਂ ਦਾ ਫਰੇਬ ਦੇ ਦੋਸ਼ ਲਾਏ ਹਨ ਉ¤ਥੇ ਹੀ ਉਨ੍ਹਾਂ ਨੇ ‘ਆਪ’ ਉਮੀਦਵਾਰ ਜੋ ਕਿ ਇੱਕ ਖਾੜਕੁੂ ਪਰਿਵਾਰ ਨਾਲ ਸਬੰਧਿਤ ਹੈ ਤੇ ਸਿੱਖਾਂ ਦੀ ਭਾਵਨਾਵਾਂ ਨੂੰ ਵੋਟਾਂ ਲਈ ਵਰਤਣ ਦੇ ਦੋਸ਼ ਲਾਏ ਹਨ। ਆਗੂਆਂ ਨੇ ਕਿਹਾ ਕਿ ਇਸ ਜਿਮਨੀ ਚੋਣ ਵਿੱਚ ਜਿੱਥੇ ਕਾਂਗਰਸ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ

ਡੇਰਾ ਸਿਰਸਾ ਮੁਖੀ ਦੇ ਕੁੜਮ ਹਰਮਿੰਦਰ ਜੱਸੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਜਿਸਨੂੰ ਸਿੱਖ ਵੋਟ ਪਾਉਣ ਬਾਰੇ ਸੋਚ ਵੀ ਨਹੀ ਸਕਦੇ ਉ¤ਥੇ ਅਕਾਲੀ ਭਾਜਪਾ ਉਮੀਦਵਾਰ ਨੇ ਵੀ ਹਲਕੇ ਦੇ ਲੋਕਾਂ ਵੱਲੋਂ ਉਨ੍ਹਾਂ ਵਿੱਚ ਪਹਿਲਾਂ ਪ੍ਰਗਟਾਏ ਵਿਸ਼ਵਾਸ ਨੂੰ ਤੋੜਨ ਦੇ ਦੋਸ਼ ਲਾਏ ਹਨ।ਆਗੂਆਂ ਨੇ ਇਸ ਮੌਕੇ ‘ਆਪ’ਉਮੀਦਵਾਰ ਪ੍ਰੋ.ਬਲਜਿੰਦਰ ਕੌਰ ਬਾਰੇ ਕਿਹਾ ਕਿ ਬਲਜਿੰਦਰ ਕੌਰ ਪਿੰਡ ਜਗ੍ਹਾ ਰਾਮ ਤੀਰਥ ਦੇ ਖਾੜਕੂ ਪਰਿਵਾਰ ਦੀ ਬੇਟੀ ਹੈ ਅਤੇ ਉਕਤ ਪਰਿਵਾਰ ਹਮੇਸ਼ਾਂ ਖਾਲਿਸਤਾਨ ਦੀ ਵਿਚਾਰਧਾਰਾ ਦੀ ਗੱਲ ਕਰਦਾ ਰਿਹਾ ਹੈ।ਉਕਤ ਪਰਿਵਾਰ ਖਾੜਕੂ ਭਾਈ ਸੁਖਪਾਲ ਸਿੰਘ ਪਾਲਾ ਦੀ ਬਰ੍ਹਸੀ ਹਰ ਸਾਲ ਖਾਲਿਸਤਾਨੀ ਵਿਚਾਰਧਾਰਾ ਸਦਕਾਂ ਮਨਾਉਦਾ ਰਿਹਾ ਹੈ।ਉਨ੍ਹਾਂ ਉਮੀਦਵਾਰ ਦੇ ਪਰਿਵਾਰ ਨੂੰ ਸਵਾਲ ਕੀਤਾ ਕਿ ਕੀ ਹੁਣ ਕੇਜਰੀਵਾਲ ਉਨ੍ਹਾਂ ਨੂੰ ਖਾਲਿਸਤਾਨ ਲੈ ਕੇ ਦੇਵੇਗਾ ਜਾਂ ਫਿਰ ਉਨ੍ਹਾਂ ਨੇ ਵੀ ਸਿੱਖ ਕੌਮ ਨਾਲ ਧੋਖਾ ਕਰਕੇ ਗਾਂਧੀ ਟੋਪੀ ਸਵੀਕਾਰ ਕਰ ਲਈ ਹੈ?ਉਨ੍ਹਾਂ ਕਿਹਾ ਕਿ ਬਲਜਿੰਦਰ ਕੌਰ ਦੇ ਪਿਤਾ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਜਨ:ਸਕੱ: ਹਨ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂਆਂ ਦਲਜੀਤ ਸਿੰਘ ਬਿੱਟੂ ਜਾਂ ਹਰਪਾਲ ਸਿੰਘ ਚੀਮਾਂ ਨੇ ਵੀ ਅਜੇ ਤੱਕ ਇਸ ਮਾਮਲੇ ਬਾਰੇ ਸਪੱਸ਼ਟੀਕਰਨ ਨਹੀ ਦਿੱਤਾ ਕਿ ਉਨ੍ਹਾਂ ਨੇ ਦਰਸ਼ਨ ਸਿੰਘ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਜਾਂ ੁਿਫਰ ਉਹ ਵੀ ਗਾਂਧੀਵਾਦੀ ਹੋ ਗਏ ਹਨ।ਉਨ੍ਹਾਂ ਕਿਹਾ ਕਿ ਪੰਚ ਪ੍ਰਧਾਨੀ ਆਗੂ ਦੱਸਣਗੇ ਕਿ ਉਨ੍ਹਾਂ ਦੇ ਵੱਡੇ ਆਗੂ ਦੀ ਲੜਕੀ ਖਾਲਿਸਤਾਨੀ ਵਿਚਾਰਧਾਰ ਦੇ ਉਲਟ ਗਾਂਧੀਵਾਦੀ ਵਿਚਾਰਧਾਰਾ ਵਾਲਿਆਂ ਦੀ ਉਮੀਦਵਾਰ ਬਣ ਕੇ ਚੋਣ ਲੜ ਰਹੀ ਹੈ ਪ੍ਰੰਤੂ ਉਹ ਚੁੱਪ ਕਿਉਂ ਬੈਠੇ ਹਨ?
      ਪ੍ਰੋ.ਸੁਰਿੰਦਰਪਾਲ ਨੇ ਅੱਗੇ ਕਿਹਾ ਕਿ ‘ਆਪ’ਉਮੀਦਵਾਰ ਨੇ ਆਪਣੇ ਸ਼ੋਸਲ ਸਾਈਟਾਂ ਤੇ ਤਾਂ ਆਪਣੇ ਖਾੜਕੂ ਚਾਚੇ ਭਾਈ ਸੁਖਪਾਲ ਸਿੰਘ ਪਾਲਾ ਦੀ ਤਸਵੀਰ ਲਾ ਕੇ ਸਿੱਖ ਸੰਘਰਸ਼ ਨਾਲ ਹਮਦਰਦੀ ਰੱਖਣ ਵਾਲਿਆਂ ਦੀਆਂ ਵੋਟਾਂ ਹਾਸਿਲ ਕਰਨ ਦੀ ਤਰਕੀਬ ਬਣਾਈ ਹੈ ਜਦੋਂ ਕਿ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਮੌਕੇ ਉਹ ਆਪਣੇ ਖਾੜਕੂ ਚਾਚੇ ਜਾਂ ਸਿੱਖ ਸੰਘਰਸ਼ ਬਾਰੇ ਕੋਈ ਗੱਲ ਹੀ ਨਹੀ ਕਰਦੀ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੀਆਂ ਹਿੰਦੂ ਵੋਟਾਂ ਤੇ ਅਸਰ ਪੈ ਸਕਦਾ ਹੈ।ਇਸ ਮੌਕੇ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ‘ਆਪ’ਉਮੀਦਵਾਰ ਨੇ ਆਪਣੇ ਸ਼ੋਸਲ ਸਾਈਟਾਂ ਦੇ ਅਕਾਂਊਟਾਂ ਤੇ ਆਪਣੇ ਖਾੜਕੂ ਚਾਚੇ ਦੀ ਫੋਟੋ ਦੇ ਨਾਲ ਨਾਲ ਆਪਣਾ ਬੈਂਕ ਅਕਾਂਊਟ ਨੰ: ਵੀ ਦਿੱਤਾ ਹੋਇਆ ਤਾਂ ਕਿ ਉਹ ਸਿੱਖ ਸੰਘਰਸ਼ ਨਾਲ ਲਗਾਅ ਰੱਖਣ ਵਾਲੇ ਵਿਦੇਸ਼ੀ ਸਿੱਖਾਂ ਤੋਂ ਪੈਸੇ ਇਕੱਠੇ ਕਰ ਸਕਣ।ਉਨ੍ਹਾਂ ਇਹ ਵੀ ਦੱਸਿਆ ਕਿ ਫੇਸਬੁੱਕ ਤੇ ‘ਆਪ’ਉਮੀਦਵਾਰ ਦਾ ਦਿਖਾਇਆ ਗਿਆ ਆਮ ਘਰ ਸੱਚ ਨਹੀ ਹੈ ਜਦੋਂਕਿ ਸੱਚਾਈ ਤਾਂ ਇਹ ਹੈ ਕਿ ਪ੍ਰੋ.ਬਲਜਿੰਦਰ ਕੌਰ ਦਾ ਪਰਿਵਾਰ ਪੁਰਾਣੇ ਜੈਲਦਾਰਾਂ ਦੇ ਪਰਿਵਾਰ ਵਿੱਚੋਂ ਹੋਣ ਕਰਕੇ ਰੱਜੇ ਪੁੱਜੇ ਘਰਾਂ ਵਿੱਚੋਂ ਹੈ।ਇਸ ਮੌਕੇ ਪਾਰਟੀ ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਉਮੀਦਵਾਰ ਨੂੰ ਵੋਟ ਪਾਉਣ ਦੀ ਵਜਾਏ ਨੋਟਾ ਦਾ ਬਟਨ ਦਬਾਉਣ।
    ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਥ ਵਿੰਗ ਦੇ ਕੌਮੀ ਪ੍ਰਧਾਨ ਰਣਦੇਵ ਸਿੰਘ ਦੇਬੀ,ਭਾਈ ਮਹਿੰਦਰ ਸਿੰਘ ਖਾਲਸਾ,ਬਰਨਾਲਾ ਦੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੰਘੇੜਾ,ਜਿਲ੍ਹਾ ਪ੍ਰਧਾਨ ਬਠਿੰਡਾ ਪਰਮਿੰਦਰ ਸਿੰਘ ਬਾਲਿਆਂਵਾਲੀ,ਸੀਨ:ਆਗੂ ਗੁਰਨੈਬ ਸਿੰਘ ਸੰਗਰੂਰ,ਬਲਾਕ ਤਲਵੰਡੀ ਸਾਬੋ ਦੇ ਪ੍ਰਧਾਨ ਸੁਖਦੇਵ ਸਿੰਘ ਕਿੰਗਰਾ,ਭਾਈ ਰਾਮ ਸਿੰਘ ਲੇਲੇਵਾਲਾ,ਭਾਈ ਲਛਮਣ ਸਿੰਘ ਭਾਗੀਵਾਂਦਰ,ਭਾਈ ਹਰਫੂਲ ਸਿੰਘ ਬਠਿੰਡਾ ਆਦਿ ਆਗੂ ਹਾਜਿਰ ਸਨ।

WRITTEN BY