Skip to content
Independent perspectives. Global stories.
BREAKING

ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਬੋਬਿਨੀ ਪੈਰਿਸ ਚ ਖੇਡ ਮੇਲਾ ਅੱਜ – ਵਿਰਕ ਤੇ ਕੁਹਾੜ

Share this story

Page-1_31 ਫਰੈਂਕਫਰਟ (ਜਰਮਨੀ), 16 ਅਗਸਤ (ਪੀ. ਟੀ)- ਪੰਜਾਬ ਸਪੋਰਟਸ ਕਲੱਬ ਫਰਾਂਸ ਵੱਲੋਂ ਹਰ ਸਾਲ ਸਮੂੰਹ ਸਿੱਖ ਸ਼ਹੀਦਾਂ ਦੀ ਯਾਦ ਚ ਕਰਵਾਇਆ ਜਾਂਦਾ ਯੂਰਪ ਦਾ ਪ੍ਰਸਿੱਧ  ਕਬੱਡੀ ਖੇਡ ਤੇ ਸੱਭਿਆਚਾਰਕ ਮੇਲਾ ਇਸ ਵਾਰ 17  ਅਗਸਤ ਨੂੰ ਬੋਬਿਨੀ( ਪੈਰਿਸ ) ਵਿਖੇ ਹੋ ਰਿਹਾ ਹੈ, ਜਿਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ! ਅੱਜ ਇੱਥੇ ਖੇਡ ਮੇਲੇ ਬਾਰੇ ਦੱਸਦਿਆਂ ਬਾਜ ਸਿੰਘ ਵਿਰਕ ਪ੍ਰਧਾਨ, ਭਾਈ ਰਘਬੀਰ ਸਿੰਘ ਕੁਹਾੜ ਜਨਰਲ ਸਕੱਤਰ ਪੰਜਾਬ ਸਪੋਰਟਸ ਕਲੱਬ ਫਰਾਂਸ ਨੇ ਕਿਹਾ ਕਿ 17 ਅਗਸਤ ਨੂੰ ਯੂਰਪ ਭਰ ਤੋਂ ਇਨਾਮੀ ਕਬੱਡੀੌ  ਕਬੰਡੀ ਦੀਆਂ ਟੀਮਾਂ ਦੇ ਖਿਡਾਰੀ ਆਪਣੀ ਖੇਡ ਦੇ ਜੌਹਰ ਵਿਖਾਉਣਗੇ! ਇਸ ਮੌਕੇ ਭੰਗੜਾ ਗਰੁੱਪ ਵੀ ਦਰਸ਼ਕਾਂ ਦਾ ਮਨੋਰੰਜਨ ਕਰਾਉਣਗੇ! ਉਨ੍ਹਾਂ ਕਿਹਾ ਖੇਡ ਮੈਦਾਨ ਚ ਨਸ਼ਿਆਂ ਦੀ ਵਰਤੋਂ ਤੇ ਪੂਰਨ ਪਾਬੰਦੀ ਹੋਵੇਗੀ।

WRITTEN BY