Skip to content
Independent perspectives. Global stories.
BREAKING

ਚੋਣ ਪ੍ਰਚਾਰ ਖ਼ਤਮ ਹੋਣ ’ਤੇ ਬਾਹਰੋਂ ਆਏ ਸਿਆਸਤਦਾਨਾਂ ਤੇ ਵਰਕਰਾਂ ਨੂੰ ਚੋਣ ਹਲਕੇ ਛੱਡਣ ਦੀਆਂ ਹਦਾਇਤਾਂ

Share this story

ਚੰਡੀਗੜ੍ਹ, 16 ਅਗਸਤ (ਪੀ. ਟੀ)- ਭਾਰਤੀ ਚੋਣ ਕਮਿਸ਼ਨ ਨੇ ਪਟਿਆਲਾ ਅਤੇ ਤਲਵੰਡੀ ਸਾਬੋ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਚੋਣ ਪ੍ਰਚਾਰ ਖ਼ਤਮ ਹੋਣ ’ਤੇ ਬਾਹਰਲੇ ਹਲਕਿਆਂ ਤੋਂ ਆਏ ਸਿਆਸਤਦਾਨਾਂ ਅਤੇ ਵਰਕਰਾਂ ਨੂੰ ਚੋਣ ਹਲਕੇ ਛੱਡਣ ਸਬੰਧੀ ਵਿਸਥਾਰਤ ਹਦਾਇਤਾਂ ਜਾਰੀ ਕੀਤੀਆਂ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਪਟਿਆਲਾ ਅਤੇ ਬਠਿੰਡਾ ਜ਼ਿਲ੍ਹਿਆਂ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਤੁਰੰਤ ਬਾਅਦ ਬਾਹਰੀ ਖੇਤਰਾਂ ਤੋਂ ਆਏ ਸਮੂਹ ਸਿਆਸਤਦਾਨਾਂ ਤੇ ਵਰਕਰਾਂ ਵੱਲੋਂ ਚੋਣ ਹਲਕੇ ਛੱਡਣਾ ਯਕੀਨ ਬਣਾਉਣ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਇਹ ਵੀ ਫ਼ੈਸਲਾ ਲਿਆ ਗਿਆ ਹੈ। ਕਿ ਇਨ੍ਹਾਂ ਹਲਕਿਆਂ ਨਾਲ ਸਬੰਧਤ ਚੁਣੇ ਹੋਏ ਸੰਸਦ ਮੈਂਬਰ ਨੂੰ ਇਸ ਪ੍ਰਕਿਰਿਆ ਤੋਂ ਛੋਟ ਦਿੱਤੀ ਗਈ ਹੈ ਭਾਵੇਂ ਕਿ ਉਹ ਇਸ ਹਲਕੇ ਦਾ ਵੋਟਰ ਨਾ ਹੋਵੇ। ਉਨ੍ਹਾਂ ਕਿਹਾ ਕਿ ਚੋਣ ਖੇਤਰ ’ਚ ਵਿਚਰ ਰਹੇ ਅਜਿਹੇ ਨੁਮਾਇੰਦੇ

ਨੂੰ ਚੋਣ ਪ੍ਰਚਾਰ ਖ਼ਤਮ ਹੋਣ ਤੋਂ ਬਾਅਦ ਪ੍ਰਚਾਰ ਕਰਨ ਦੀ ਆਗਿਆ ਨਹੀਂ ਹੋਵੇਗੀ। ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 126 ਤਹਿਤ ਚੋਣ ਪ੍ਰਚਾਰ ਖ਼ਤਮ ਪਿੱਛੋਂ ਸਬੰਧਤ ਹਲਕਿਆਂ ’ਚ ਕਿਸੇ ਤਰ੍ਹਾਂ ਦੀ ਮੁਹਿੰਮ ਨਹੀਂ ਵਿੱਢੀ ਜਾਵੇਗੀ ਅਤੇਬਾਹਰੀ ਹਲਕਿਆਂ ਤੋਂ ਆਏ ਸਿਆਸਤਦਾਨ, ਪਾਰਟੀ ਤੇ ਹੋਰ ਵਰਕਰ, ਜੋ ਸਬੰਧਤ ਹਲਕੇ ਦੇ ਵੋਟਰ ਨਾ ਹੋਣ, ਦਾ ਵੀ ਤੁਰੰਤ ਚੋਣ ਹਲਕਾ ਛੱਡਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿਉਂ ਜੋ ਉਨ੍ਹਾਂ ਦੀ ਹਲਕੇ ’ਚ ਮੌਜੂਦਗੀ ਨਾਲ ਨਿਰਪੱਖ ਚੋਣਾਂ ਕਰਾਉਣ ’ਚ ਦਿੱਕਤ ਆਉਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਚੋਣ ਤੇ ਪੁਲਿਸ ਪ੍ਰਸ਼ਾਸਨ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਧਰਮਸ਼ਾਲਾਵਾਂ ਆਦਿ ਚੈਕ ਕਰ ਕੇ ਯਕੀਨੀ ਬਣਾਉਣ ਕਿ ਉਥੇ ਕੋਈ ਬਾਹਰੀ ਸ਼ਖ਼ਸ ਮੌਜੂਦ ਨਾ ਹੋਵੇ। ਇਸ ਤੋਂ ਇਲਾਵਾ ਹੋਟਲਾਂ ਤੇ ਗੈਸਟਹਾਊਸਾਂ ’ਚ ਰਹਿ ਰਹੇ ਵਿਅਕਤੀਆਂ ਨੂੰ ਤਸਦੀਕ ਕਰਨ, ਚੋਣ ਹਲਕਿਆਂ ਦੀਆਂ ਸਰਹੱਦਾਂ ’ਤੇ ਚੈਕ ਪੋਸਟਾਂ ਬਣਾ ਕੇ ਬਾਹਰੋਂ ਆ ਰਹੇ ਵਾਹਨਾਂ ਦੀ ਆਵਾਜਾਈ ’ਤੇ ਨਿਰੰਤਰ ਨਿਗ੍ਹਾ ਰੱਖਣ ਅਤੇ ਵੋਟ ਪਾਉਣ ਆਉਣ ਵਾਲੇ ਵਿਅਕਤੀ/ਵਿਅਕਤੀਆਂ ਸਮੂਹਾਂ ਦੀ ਸ਼ਨਾਖ਼ਤਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

WRITTEN BY