ਚੰਡੀਗੜ੍ਹ, 16 ਅਗਤ (ਪੀ. ਟੀ)- ‘ਦੀ ਪੰਜਾਬ ਸਟੇਟ ਆਈ. ਏ. ਐਸ. ਅਫਸਰਜ਼ ਐਸੋਸੀਏਸ਼ਨ’ ਨੇ ਈਸੜੂ ਵਿਖੇ ਬੀਤੇ ਦਿਨੀਂ ਵਾਪਰੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਜੀ ਖਿਲਾਫ ਵਾਪਰੀ ਇਹ ਘਟਨਾ ਹਰ ਪੱਖ ਤੋਂ ਨਿੰਦਣਯੋਗ ਹੈ ਅਤੇ ਦੋਸ਼ੀ ਨੂੰ ਕਰੜੀ ਸਜ਼ਾ ਦੇਣੀ ਚਾਹੀਦੀ ਹੈ। ਐਸੋਸੀਏਸ਼ਨ ਨੇ ਸੂਬੇ ਦੇ ਲੋਕਾਂ ਲਈ ਭਲਾਈ ਲਈ ਕੰਮ ਕਰਨ ਦੇ ਆਪਣੇ ਅਹਿਦ ਨੂੰ ਮੁੜ ਦੁਹਰਾਉਂਦਿਆਂ ਸੂਬਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਅਜਿਹੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰਨਾ ਚਾਹੀਦਾ ਹੈ।



