ਦੇਹਰਾਦੂਨ, 16 ਅਗਸਤ (ਪੀ. ਟੀ)- ਉ¤ਤਰਾਖੰਡ ‘ਚ ਮੋਹਲ਼ੇਧਾਰ ਬਾਰਸ਼ ਨਾਲ ਕੁਦਰਤੀ ਆਫ਼ਤਾਂ ਦਾ ਕਹਿਰ ਜਾਰੀ ਹੈ। ਭਾਰੀ ਬਾਰਸ਼ ਨਾਲ ਪੌੜੀ, ਦੇਹਰਾਦੂਨ ਅਤੇ ਪਿਥੌਰਾਗੜ੍ਹ ਜ਼ਿਲ੍ਹਿਆਂ ‘ਚ ਮੁਸ਼ਕਿਲ ਹਾਲਾਤ ਬਣ ਗਏ ਹਨ। ਪ੍ਰਦੇਸ਼ ਦੇ ਕਈ ਖੇਤਰਾਂ ‘ਚ ਹੁਣ ਤ¤ਕ ਮਰਨ ਵਾਲਿਆਂ ਦੀ ਗਿਣਤੀ 25 ਹੋ ਗਈ ਹੈ। ਸੂਬਾ ਸਰਕਾਰ ਨੇ ਹਾਈ ਅਲਰਟ ਜਾਰੀ ਕਰ ਦਿ¤ਤਾ ਹੈ। ਪੌੜੀ, ਦੇਹਰਾਦੂਨ ਤੇ ਪਿਥੌਰਾਗੜ੍ਹ ‘ਚ ਬਾਰਸ਼ ਦੇ ਕਹਿਰ ਕਾਰਨ 20 ਲੋਕਾਂ ਦੀ ਮੌਤ ਹੋ ਗਈ , ਉ¤ਥੇ ਦੇਰ ਰਾਤ ਦੇਹਰਾਦੂਨ ਜ਼ਿਲ੍ਹੇ ਦੇ ਕਾਠਗਾਂਵ ਖੇਤਰ ‘ਚ ਇ¤ਕ ਪਹਾੜੀ ਖਿਸਕਣ ਨਾਲ ਦੋ ਘਰ ਜ਼ਮੀਨਦੋਜ਼ ਹੋ ਗਏ ਹਨ, ਜਿਸ ‘ਚ 8 ਲੋਕਾਂ ਦੇ ਦ¤ਬੇ ਜਾਣ ਦੀ ਸੂਚਨਾ ਮਿਲੀ ਹੈ ਜਦਕਿ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।



