ਨਵੀਂ ਦਿੱਲੀ, 14 ਅਗਸਤ (ਪੀ. ਟੀ)- ਸੰਚਾਰ ਅਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਇਲੈਕਟ੍ਰੋਨਿਕਸ ਵਿਭਾਗ ਦੇ ਸਕੱਤਰ ਸ਼੍ਰੀ ਆਰ ਐਸ ਸ਼ਰਮਾ ਦੀ ਮੌਜੂਦਗੀ ਵਿੱਚ ਐਨ ਆਈ ਸੀ ਦੀ ਈ ਵਧਾਈ ਪੋਰਟਲ ਦੀ ਸ਼ੁਰੂਆਤ ਕੀਤੀ। ਇਹ ਭਾਰਤ ਸਰਕਾਰ ਦੀ ਡੀਜ਼ੀਟਲ ਇੰਡੀਆ ਪਹਿਲ ਦੇ ਹਿੱਸੇ ਵਜੋ ਐਨ ਆਈ ਸੀ ਵੱਲੋਂ ਵਿਕਸਿਤ ਕੀਤੀ ਗਈ ਹੈ। ਸਭ ਤੋਂ ਪਹਿਲਾਂ ਇਸ ਪੋਰਟਲ ਉੱਤੇ ਆਜ਼ਾਦੀ ਦਿਵਸ ਲਈ ਈ ਵਧਾਈਆਂ ਭੇਜਣ ਲਈ ਡੀਜ਼ਾਈਨ ਤਿਆਰ ਕੀਤਾ ਗਿਆ ਹੈ।



