Skip to content
Independent perspectives. Global stories.
BREAKING

ਹਾਕੀ ਦੇ ਜਾਦੂਗਰ ਧਿਆਨ ਚੰਦ ਨੂੰ ਭਾਰਤ ਰਤਨ ਦੇਣ ਦੀ ਸਿਫ਼ਾਰਿਸ਼

Share this story

Page-1_24 ਨਵੀਂ ਦਿੱਲੀ 12 ਅਗਸਤ (ਪੀ. ਟੀ)- ਕੇਂਦਰੀ ਗ੍ਰਹਿ ਮੰਤਰਾਲੇ ਨੇ ਹਾਕੀ ਦੇ ਪ੍ਰਸਿੱਧ ਖਿਡਾਰੀ ਮੇਜਰ ਧਿਆਨ ਚੰਦ ਜਿਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਹਿਕੇ ਮਾਣ ਦਿੱਤਾ ਜਾਂਦਾ ਹੈ, ਦੇ ਨਾਂ ਦੀ ਭਾਰਤ ਰਤਨ ਪੁਰਸਕਾਰ ਲਈ ਸਿਫ਼ਾਰਸ਼ ਕੀਤੀ ਹੈ ਤੇ ਇਸ ਸਿਫ਼ਾਰਿਸ਼ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਲੋਕ ਸਭਾ ਵਿਚ ਅੱਜ ਗ੍ਰਹਿ ਰਾਜ ਮੰਤਰੀ ਕੀਰੇਨ ਰੀਜੀਜੂ ਨੇ ਦਿੱਤੀ। ਭਾਰਤ ਰਤਨ ਚੋਟੀ ਦਾ ਸਿਵਲੀਅਨ ਪੁਰਸਕਾਰ ਹੈ ਜੋ ਮਨੁੱਖੀ ਵਿਵਹਾਰ ਦੇ ਖੇਤਰ ਵਿਚ ਵਿਲੱਖਣ ਸੇਵਾਵਾਂ ਬਦਲੇ ਦਿੱਤਾ ਜਾਂਦਾ ਹੈ।

ਇੱਕ ਲਿਖਤੀ ਉਤਰ ਵਿਚ ਰਾਜ ਮੰਤਰੀ ਰੀਜੀਜੂ ਨੇ ਦੱਸਿਆ ਕਿ ਹਾਲਾਂ ਕਿ ਭਾਰਤ ਰਤਨ ਲਈ ਰਸਮੀ ਸਿਫ਼ਾਰਿਸ਼ ਦੀ ਲੋੜ ਨਹੀਂ ਹੈ, ਸਵਰਗੀ ਧਿਆਨ ਚੰਦ ਨੂੰ ਇਹ ਪੁਰਸਕਾਰ ਦੇਣ ਲਈ ਕਈ ਪਾਸਿਆਂ ਤੋਂ ਸਿਫ਼ਾਰਿਸ਼ਾਂ ਆਈਆਂ ਹਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਦਫ਼ਤਰ ਭੇਜ ਦਿੱਤਾ ਗਿਆ ਹੈ। ਇੱਥੇ ਵਰਨਣਯੋਗ ਹੈ ਕਿ ਹਾਲ ਹੀ ਵਿਚ ਇਹ ਕਿਆਸ ਆਰਾਈਆਂ ਜ਼ੋਰਾਂ ‘ਤੇ ਰਹੀਆਂ ਹਨ ਕਿ ਧਿਆਨ ਚੰਦ ਸਮੇਤ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਇਸ ਸਾਲ ਭਾਰਤ ਰਤਨ ਪੁਰਸਕਾਰ ਦਿੱਤਾ ਜਾ ਸਕਦਾ ਹੈ। ਗ੍ਰਹਿ ਮੰਤਰਾਲੇ ਵੱਲੋਂ 5 ਭਾਰਤ ਰਤਨ ਮੈਡਲ ਤਿਆਰ ਕਰਨ ਲਈ ਕਹੇ ਜਾਣ ਤੋਂ ਬਾਅਦ ਇਨ੍ਹਾਂ ਕਿਆਸ ਅਰਾਈਆਂ ਨੂੰ ਬਲ ਮਿਲਿਆ ਹੈ।

WRITTEN BY