Skip to content
Independent perspectives. Global stories.
BREAKING

ਸਿੱਧੀ ਲੜਾਈ ਨਹੀਂ ਲੜ ਸਕਦਾ ਪਾਕਿਸਤਾਨ- ਮੋਦੀ

Share this story

Page-1_22 ਲੇਹ, 12 ਅਗਸਤ (ਪੀ. ਟੀ)- ਭਾਰਤ ਦੇ ਖ਼ਿਲਾਫ਼ ਅੱਤਵਾਦ ਦੇ ਰੂਪ ’ਚ ਜੰਗ ਜਾਰੀ ਰੱਖਣ ‘ਤੇ ਅੱਜ ਪਾਕਿਸਤਾਨ ਦੇ ਖ਼ਿਲਾਫ਼ ਸਖ਼ਤ ਰੁੱਖ ਅਪਣਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ (ਪਾਕਿਸਤਾਨ) ਪਾਰੰਪਰਕ ਜੰਗ ਲੜਨ ਦੀ ਸਮਰੱਥਾ ਗੁਆ ਚੁੱਕਾ ਹੈ। ਆਪਣੀ ਪਹਿਲੀ ਲੇਹ ਅਤੇ ਲਦਾਖ਼ ਯਾਤਰਾ ਦੌਰਾਨ ਥਲ ਸੈਨਾ ਅਤੇ ਭਾਰਤੀ ਹਵਾਈ ਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਪਾਕਿਸਤਾਨ ਦੁਆਰਾ ਜਾਰੀ ਠੰਢੀ ਜੰਗ ਦੀ ਨਿਖੇਧੀ ਕੀਤੀ। ਮੋਦੀ ਨੇ ਕਿਹਾ ਕਿ ਗੁਆਂਢੀ ਦੇਸ਼ ਪਾਰੰਪਰਕ ਜੰਗ ਲੜਨ ਦੀ ਸਮਰੱਥਾ ਗੁਆ ਚੁੱਕਾ ਹੈ ਪਰ ਅੱਤਵਾਦ ਦੇ ਰੂਪ ‘ਚ ਜੰਗ ‘ਚ ਅਜੇ ਵੀ ਰੁੱਝਿਆ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਹਥਿਆਰਬੰਦ ਬਲਾਂ ਨੂੰ ਜੰਗ ਦੇ ਮੁਕਾਬਲੇ ਅੱਤਵਾਦ ਤੋਂ ਜ਼ਿਆਦਾ ਨੁਕਸਾਨ ਉਠਾਉਣਾ ਪੈ ਰਿਹਾ ਹੈ।

WRITTEN BY