ਪਟਨਾ, 11 ਅਗਸਤ (ਪੀ. ਟੀ)- ਅ¤ਜ ਪਹਿਲਾ ਮੌਕਾ ਹੈ ਜਦੋਂ 20 ਸਾਲ ਪੁਰਾਣੇ ਰਾਜਨੀਤਿਕ ਦੁਸ਼ਮਣ ਲਾਲੂ ਯਾਦਵ ਤੇ ਨਿਤਿਸ਼ ਕੁਮਾਰ ਦੋਸਤ ਦੇ ਤੌਰ ‘ਤੇ ਇ¤ਕ ਮੰਚ ‘ਤੇ ਇਕ¤ਠੇ ਨਜ਼ਰ ਆਏ। ਦੋਵਾਂ ਨੇਤਾਵਾਂ ਨੇ ਗਰਮਜੋਸ਼ੀ ਨਾਲ ਇ¤ਕ ਦੂਜੇ ਦਾ ਸਵਾਗਤ ਕੀਤਾ ਤੇ ਮੰਚ ‘ਤੇ ਇ¤ਕ ਦੂਜੇ ਨਾਲ ਗ¤ਲਬਾਤ ਕਰਦੇ ਦਿਖੇ। ਇਸ ਮੌਕੇ ‘ਤੇ ਨਿਤਿਸ਼ ਕੁਮਾਰ ਨੇ ਮੋਦੀ ਸਰਕਾਰ ‘ਤੇ ਜੰਮਕੇ ਨਿਸ਼ਾਨਾ ਸਾਧਿਆ। ਨਿਤਿਸ਼ ਨੇ ਕਿਹਾ ਕਿ ਵਾਅਦੇ ਕੀਤੇ ਗਏ ਸਨ ਕਿ ਚੰਗੇ ਦਿਨ ਆਉਣਗੇ, ਲੇਕਿਨ ਅਜੇ ਤਕ ਤਾਂ ਚੰਗੇ ਦਿਨ ਨਹੀਂ ਆਏ। ਹਾਂ ਭਾਜਪਾ ਲਈ ਜ਼ਰੂਰ ਚੰਗੇ ਦਿਨ ਆ ਗਏ ਹਨ। ਨਿਤਿਸ਼ ਨੇ ਕਿਹਾ ਕਿ ਚੋਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਗਏ ਲੇਕਿਨ ਚੋਣ ਜਿ¤ਤਣ ਤੋਂ ਬਾਅਦ ਸਰਕਾਰ ਸਭ ਭੁ¤ਲ ਗਈ ਹੈ। ਲਾਲੂ ਤੇ ਨਿਤਿਸ਼ ਦੇ ਨਾਲ ਆਉਣ ‘ਤੇ ਕਾਂਗਰਸ ਨੇਤਾ
ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਧਰਮ ਨਿਰਪੇਖ ਪਾਰਟੀਆਂ ਨਾਲ ਆ ਰਹੀਆਂ ਹਨ ਜੋ ਕਿ ਇ¤ਕ ਚੰਗਾ ਕਦਮ ਹੈ। ਉ¤ਥੇ ਹੀ ਭਾਜਪਾ ਨੇਤਾ ਰਾਜੀਵ ਪ੍ਰਤਾਪ ਰੂਡੀ ਦਾ ਕਹਿਣਾ ਹੈ ਕਿ ਬਿਹਾਰ ਦੀ ਜਨਤਾ ਲਾਲੂ – ਨਿਤਿਸ਼ ਨੂੰ ਪਹਿਚਾਣ ਚੁ¤ਕੀ ਹੈ। ਦੋਵੇਂ ਨੇਤਾ ਸ¤ਤੇ ਦੇ ਭੁ¤ਖੇ ਹਨ ਤੇ ਇਸ ਲਈ ਦੋਵੇਂ ਇਕ¤ਠੇ ਆਏ ਹਨ।



