ਨਵੀਂ ਦਿ¤ਲੀ, 11 ਅਗਸਤ (ਪੀ. ਟੀ)- ਕਾਂਗਰਸ ਦੇ ਸਖ਼ਤ ਵਿਰੋਧ ਨੂੰ ਨਜ਼ਰਅੰਦਾਜ਼ ਕਰਦਿਆਂ ਸਰਕਾਰ ਨੇ ਨਿਆਇਕ ਨਿਯੁਕਤੀਆਂ ਲਈ ਪਿਛਲੀ ਸਾਂਝਾ ਪ੍ਰਗਤੀਸ਼ੀਲ ਗ¤ਠਜੋੜ ਸਰਕਾਰ ਵ¤ਲੋਂ ਪੇਸ਼ ਕੀਤਾ ਗਿਆ ਬਿ¤ਲ ਅ¤ਜ ਰਾਜ ਸਭਾ ਚੋਂ ਵਾਪਸ ਲੈ ਲਿਆ ਤੇ ਇਸ ਦੀ ਥਾਂ ਨਵਾਂ ਤੇ ਵਿਆਪਕ ਬਿ¤ਲ ਪੇਸ਼ ਕਰਨ ਦਾ ਵਾਅਦਾ ਕੀਤਾ। ਸਰਕਾਰ ਦੀ ਇਸ ਕਾਰਵਾਈ ਦਾ ਦੂਸਰੀਆਂ ਵਿਰੋਧੀ ਪਾਰਟੀਆਂ ਨੇ ਹਮਾਇਤ ਕੀਤੀ। ਉ¤ਪਰਲੇ ਸਦਨ ‘ਚ ਇਸ ਮਾਮਲੇ ‘ਤੇ ਕਾਂਗਰਸ ਅਲ¤ਗ ਥਲ¤ਗ ਪੈ ਗਈ ਕਿਉਂਕਿ ਸਮਾਜਵਾਦੀ ਪਾਰਟੀ, ਬਸਪਾ, ਅੰਨਾ ਡੀ. ਐਮ. ਕੇ., ਡੀ. ਐਮ. ਕੇ. ਤੇ ਟੀ. ਐਮ. ਸੀ ਦੇ ਮੈਂਬਰਾਂ ਨੇ ਨਿਆਇਕ ਨਿਯੁਕਤੀ ਪ੍ਰਕਿਰਿਆ ‘ਚ ਸੁਧਾਰ ਲਈ ਸਰਕਾਰ ਦੇ ਯਤਨ ਦੀ ਖੁ¤ਲ੍ਹੀ ਹਮਾਇਤ ਕੀਤੀ ਤੇ
ਕੁ¤ਝ ਮੈਂਬਰਾਂ ਨੇ ਕਿਹਾ ਕਿ ਕਾਂਗਰਸ ਕੇਵਲ ਆਪਣੇ ਕਰਕੇ ਇਸ ਕਾਰਵਾਈ ਦਾ ਵਿਰੋਧ ਨਾ ਕਰੇ। ਕਾਂਗਰਸ ਜਿਸ ਦੇ 245 ਮੈਂਬਰੀ ਸਦਨ ‘ਚ ਸਭ ਤੋਂ ਵ¤ਧ 69 ਮੈਂਬਰ ਹਨ ਨੇ ਆਪਣੇ ਕਾਰਜਕਾਲ ਦੌਰਾਨ ਪੇਸ਼ ਕੀਤੇ ਬਿ¤ਲ ਨੂੰ ਵਾਪਸ ਲੈਣ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਦੀ ਬਜਾਏ ਪਹਿਲੇ ਬਿ¤ਲ ‘ਚ ਸੋਧਾਂ ਕੀਤੀਆਂ ਜਾਣ। ਨਿਆਇਕ ਨਿਯੁਕਤੀਆਂ ਬਿ¤ਲ 2013 ਨੂੰ ਵਾਪਸ ਲੈਣ ਲਈ ਮਤਾ ਪੇਸ਼ ਕਰਦਿਆਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਇਸ ਸਬੰਧੀ ਸੰਵਿਧਾਨਕ ਸੋਧ ਬਿ¤ਲ ਸਮੇਤ ਦੋ ਬਿ¤ਲ ਲਿਆਂਦੇ ਸਨ ਜਿਹੜਾ ਖ਼ਾਰਜ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਹੁਣ ਨਵੇਂ ਬਿ¤ਲ ਲਿਆਉਣ ਦਾ ਇਰਾਦਾ ਹੈ ਕਿਉਂਕਿ ਇਹ ਬਿ¤ਲ ਸੰਸਦ ਦੀ ਸਥਾਈ ਕਮੇਟੀ ਕੋਲ ਭੇਜਿਆ ਗਿਆ ਸੀ ਜਿਸ ਨੇ ਕੁ¤ਝ ਸਿਫ਼ਾਰਸ਼ਾਂ ਕੀਤੀਆਂ ਸਨ ਤੇ ਨਵੇਂ ਬਿ¤ਲ ‘ਚ ਇਨ੍ਹਾਂ ਸਿਫਰਾਸ਼ਾਂ ਨੂੰ ਸ਼ਾਮਿਲ ਕੀਤਾ ਜਾਵੇਗਾ।



