Skip to content
Independent perspectives. Global stories.
BREAKING

ਮੁੱਖ ਜੱਜ ਸ੍ਰੀ ਲੋਢਾ ਵੱਲੋਂ ਕੋਲੇਜ਼ੀਅਮ ਪ੍ਰਣਾਲੀ ਦਾ ਬਚਾਅ

Share this story

Page-1_26 ਨਵੀਂ ਦਿ¤ਲੀ, 11 ਅਗਸਤ (ਪੀ. ਟੀ)- ਸੁਪਰੀਮ ਕੋਰਟ ਨੇ ਅਦਾਲਤ ਨੂੰ ਬਦਨਾਮ ਕਰਨ ਲਈ ਕੀਤੀਆਂ ਜਾ ਰਹੀਆਂ ਵਾਰ – ਵਾਰ ਦੀਆਂ ਕੋਸ਼ਿਸ਼ਾਂ ਤੇ ਚਾਲਬਾਜ਼ ਮੁਹਿੰਮ ‘ਤੇ ਸੋਮਵਾਰ ਨੂੰ ਕਠੋਰ ਰੁਖ਼ ਅਪਣਾਉਂਦੇ ਹੋਏ ਕਿਹਾ ਕਿ ਇਸਤੋਂ ਲੋਕਤੰਤਰ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਆਰਐਮ ਲੋਢਾ ਨੇ ਸੋਮਵਾਰ ਨੂੰ ਕੋਲੇਜਿਅਮ ਸਿਸਟਮ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਸ ‘ਚ ਕੋਈ ਗੜਬੜੀ ਨਹੀਂ ਹੈ। ਕੋਲੇਜਿਅਮ ਸਿਸਟਮ ਫੇਲ ਨਹੀਂ ਹੋਇਆ ਹੈ। ਜੇਕਰ ਇਹ ਸਿਸਟਮ ਗ਼ਲਤ ਹੈ ਤਾਂ ਅਸੀ ਵੀ ਗ਼ਲਤ ਹਾਂ। ਉਨ੍ਹਾਂ ਨੇ ਕਿਹਾ ਕਿ ਜਨਤਾ ਨਿਆਂਪਾਲਿਕਾ ‘ਚ ਭਰੋਸਾ ਕਰਦੀ ਹੈ ਤੇ ਸਾਨੂੰ ਇਸਦਾ ਸਨਮਾਨ?ਕਰਨਾ ਚਾਹੀਦਾ ਹੈ। ਇਸਤੋਂ ਬਹੁਤ ਵ¤ਡਾ ਨੁਕਸਾਨ ਹੋ ਰਿਹਾ ਹੈ। ਮੈਂ ਜ¤ਜਾਂ ਦੇ ਉਸ ਪਹਿਲੇ ਬੈਚ ਤੋਂ

ਹਾਂ ਜੋ ਕੋਲੇਜਿਅਮ ਸਿਸਟਮ ਦੇ ਜਰੀਏ ਆਏ। ਉਨ੍ਹਾਂ ਨੇ ਕਿਹਾ ਕਿ ਸੋਸਾਇਟੀ ਵੀ ਪਰਫੈਕਟ ਨਹੀਂ ਹੈ ਤੇ ਅਸੀ ਵੀ ਉਸੇ ਸਮਾਜ ਤੋਂ ਆਉਂਦੇ ਹਾਂ। ਲੋਢਾ ਨੇ ਜ¤ਜਾਂ ਦੀ ਨਿਯੁਕਤੀ ਲਈ ਕਾਲੇਜਿਅਮ ਨੂੰ ਭੰਗ ਕਰਨ ਦੀ ਕੋਸ਼ਿਸ਼ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਕਿਹਾ ਕਿ ਜਨਤਾ ਦੇ ਭਰੋਸੇ ਨੂੰ ਨਾ ਤੋੜਿਆ ਜਾਵੇ। ਸਾਨੂੰ ਜਨਤਾ ਦੇ ਭਰੋਸੇ ਨੂੰ ਕਾਇਮ ਰ¤ਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਨਿਆਂਪਾਲਿਕਾ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਚ¤ਲ ਰਹੀ ਹੈ। ਗੌਰਤਲਬ ਹੈ ਕਿ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਕੋਲੇਜਿਅਮ ਸਿਸਟਮ ਰ¤ਦ ਕਰਨ ਦੀ ਅਰਜ਼ੀ ਖ਼ਾਰਜ ਹੋ ਗਈ। ਸੁਪਰੀਮ ਕੋਰਟ ਨੇ ਜ¤ਜਾਂ ਦੀ ਨਿਯੁਕਤੀ ‘ਤੇ ਕਾਲੇਜਿਅਮ ਦੀ ਸਿਫ਼ਾਰਿਸ਼ ਨੂੰ ਉਸਦੀ ਵੈਬਸਾਈਟ ‘ਤੇ ਸਰਵਜਨਕ ਕਰਨ ਦੀ ਮੰਗ ਕਰਨ ਵਾਲੀ ਜਨਹਿਤ ਅਰਜ਼ੀ ਖਾਰਜ ਕਰ ਦਿ¤ਤੀ ਸੀ। ਪ੍ਰਧਾਨ ਜ¤ਜ ਨੇ ਕਿਹਾ ਕਿ ਵਰਤਮਾਨ ‘ਚ ਸਾਰੇ ਜ¤ਜ ਕਾਲੇਜਿਅਮ ਪ੍ਰਣਾਲੀ ਦੀ ਦੇਣ ਹਨ। ਉਨ੍ਹਾਂ ਨੇ ਕਿਹਾ ਕਿ ਅਦਾਲਤ ਦਾ ਨਾਮ ਖ਼ਰਾਬ ਕਰਨ ਲਈ ਜਿਸ ਤਰ੍ਹਾਂ ਮੁਹਿੰਮ ਚਲਾਈ ਜਾ ਰਹੀ ਹੈ, ਉਸ ਨਾਲ ਦੇਸ਼ ਦਾ ਵ¤ਡਾ ਨੁਕਸਾਨ ਕੀਤਾ ਜਾ ਰਿਹਾ ਹੈ।

WRITTEN BY