ਚੰਡੀਗੜ੍ਹ, 11 ਅਗਸਤ (ਨਾਗਪਾਲ)- ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਸ੍ਰੀਕਾਂਤ ਵਾਲਦ ਨੇ ਕਿਹਾ ਕਿ ਜਿੰਨ੍ਹਾਂ ਪਾਤਰ ਵਿਅਕਤੀਆਂ ਨੇ ਅਜੇ ਤਕ ਆਪਣਾ ਨਾਂਅ ਵੋਟਰ ਸੂਚੀ ਵਿਚ ਨਹੀਂ ਦਰਜ ਕਰਵਾਇਆ ਹੈ, ਉਨ੍ਹਾਂ ਲਈ ਚੋਣ ਵਿਭਾਗ ਵੱਲੋਂ ਹਰਿਆਣਾ ਵਿਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਵਿਚ ਨਾਮਜਦਗੀ ਦੇ 10 ਦਿਨ ਪਹਿਲਾਂ ਤਕ ਉਨ੍ਹਾਂ ਫਾਰਮ ਦਸਤਾਵੇਜਾਂ ਸਮੇਤ ਲੈਣ ਦਾ ਫੈਸਲਾ ਕੀਤਾ ਹੈ । ਸ੍ਰੀ ਵਾਲਦ ਅੱਜ ਇੱਥੇ ਰਾਜ ਦੇ ਸਾਰੇ ਜਿਲਾ ਚੋਣ ਅਧਿਕਾਰੀਆਂ ਦੇ ਨਾਲ ਆਉਣ ਵਾਲੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਲਈ ਵੀਡਿਓ ਕੰਨਫੈਂਸਿੰਗ ਰਾਹੀਂ ਇਕ ਸਮੀਖਿਆ ਬੈਠਕ ਨੂੰ ਸੰਬੋਧਿਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਜੋ ਪਾਤਰ ਵਿਅਕਤੀ 1 ਜਨਵਰੀ, 2014 ਨੂੰ 18 ਸਾਲ ਦਾ ਹੋ ਚੁੱਕਾ ਹੈ, ਉਹ ਵਿਭਾਗ ਦੀ ਵੈਬਸਾਇਟ ’ਤੇ ਜਾ ਕੇ ਫਾਰਮ ਡਾਊਨਲੋਡ ਕਰਕੇ, ਭਰ ਕੇ ਫਾਰਮ ਜਮ੍ਹਾਂ ਕਰਵਾ ਸਕਦਾ ਹੈ । ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਜੇ ਤਕ ਲਗਾਤਾਰ ਵੋਟਰ ਸੂਚੀ ਦੀ ਅਪਗ੍ਰੇਡੇਸ਼ਨ ਦਾ
ਕੰਮ ਜਾਰੀ ਹੈ । ਉਨ੍ਹਾਂ ਕਿਹਾ ਕਿ ਹਰਿਆਣਾ ਚੋਣ ਵਿਭਾਗ ਦੀ ਹਾਲ ਹੀ ਵਿਚ ਭਾਰਤ ਚੋਣ ਕਮਿਸ਼ਨ ਨਾਲ ਸਮੀਖਿਆ ਬੈਠਕ ਹੋਈ ਸੀ, ਜਿਸ ਵਿਚ ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ । ਉਨ੍ਹਾਂ ਦਸਿਆ ਕਿ ਹੁਣ ਕਦੇ ਵੀ ਚੋਣ ਜਾਬਤਾ ਲੱਗ ਸਕਦੀ ਹੈ ਅਤੇ ਕਮਿਸ਼ਨ ਨੇ ਪੇਡ ਨਿਊਜ ਟੀਮ, ਚੋਣ ਟੀਮ, ਉਡਨਦਸਤਾ ਟੀਮ ਦੇ ਗਠਨ ਅਤੇ ਸਿੱਖਲਾਈ ਲਈ ਕਿਹਾ ਹੈ, ਜਿਸ ਦੇ ਤਹਿਤ ਰਾਜ ਦੇ ਵੱਧ ਤੋਂ ਵੱਧ ਜਿਲੇ ਆਪਣੀ ਤਿਆਰ ਕਰ ਚੁੱਕੇ ਹਨ । ਉਨ੍ਹਾਂ ਦਸਿਆ ਕਿ ਸਵੀਪ ਪ੍ਰੋਗ੍ਰਾਮ ਦੇ ਤਹਿਤ ਵੋਟਰ ਜਾਗਰੂਕਤਾ ਮੁਹਿੰਮ 15 ਅਗਤਸ ਤੋਂ ਚਲਾਈ ਜਾਵੇਗੀ। ਵੀਡਿਓ ਕੰਨਫਰੈਂਸ ਦੌਰਾਨ ਉਨ੍ਹਾਂ ਨੇ ਸਾਰੇ ਜਿਲਾ ਚੋਣ ਅਧਿਕਾਰੀਆਂ ਨੂੰ ਵਿਧਾਨ ਸਭਾ ਚੋਣਾਂ ਦੇ ਸਮੇਂ ਵੀਡਿਓਗ੍ਰਾਫੀ, ਫੋਟੋਗ੍ਰਾਫੀ, ਮੈਨ ਮੈਟਿਰਿਅਲ, ਚੋਣ ਸਬੰਧਤ ਮੈਟਿਰਿਅਲ, ਸਿੱਖਲਾਈ, ਟੀਮਾਂ ਦਾ ਗਠਨ, ਚੋਣ ਜਾਬਤਾ, ਪੇਡ ਨਿਊਜ ਅਤੇ ਹੋਰ ਵਿਵਸਥਾਵਾਂ ਦੇ ਬਾਰੇ ਵਿਚ ਜਾਣਕਾਰੀ ਲਈ ਅਤੇ ਵਿਚਾਰ-ਵਟਾਂਦਰਾ ਕੀਤਾ ।



