Skip to content
Independent perspectives. Global stories.
BREAKING

ਅਟਲ ਬਿਹਾਰੀ ਵਾਜਪਈ ਨੂੰ ਮਿਲ ਸਕਦਾ ਹੈ ਭਾਰਤ ਰਤਨ

Share this story

Page-1_25 ਨਵੀਂ ਦਿੱਲੀ, 10 ਅਗਸਤ (ਪੀ. ਟੀ)- ਅਜਾਦੀ ਦਿਵਸ ਦੇ ਨੇੜੇ ਆਉਂਦੇ ਹੀ ਸਾਬਕਾ ਪ੍ਰਧਾਨ ਮੰਤਰੀ ਸ੍ਰ੍ਰੀ ਅਟਲ ਬਿਹਾਰੀ ਵਾਜਪਈ ਨੂੰ ਭਾਰਤ ਰਤਨ ਦਿੱਤੇ ਜਾਣ ਦੀ ਚਰਚਾ ਫਿਰ ਜ਼ੋਰ ਫੜ੍ਹ ਰਹੀ ਹੈ। ਗ੍ਰਹਿ ਮੰਤਰਾਲੇ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਨੇ ਰਿਜ਼ਰਵ ਬੈਂਕ ਆਫ ਇੰਡੀਆ ਦੀ ਟਕਸਾਲ ਨੂੰ ਪੰਜ ਭਾਰਤ ਰਤਨ ਮੈਡਲ ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਨਾਲ ਰਾਜਸੀ ਗਲਿਆਰਿਆਂ ’ਚ ਇਹ ਚਰਚਾ ਚੱਲ ਰਹੀ ਹੈ ਕਿ ਇਸ ਵਾਰ ਇੱਕ ਤੋਂ ਵੱਧ ਹਸਤੀਆਂ ਨੂੰ ਇਸ ਸਰਵ ਉੱਚ ਸਨਮਾਨ ਨਾਲ ਨਿਵਾਜਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਖਬਰ ਸੀ ਕਿ ਕੇਂਦਰ ਸਰਕਾਰ ਸ੍ਰੀ ਵਾਜਪਈ ਨੂੰ ਭਾਰਤ ਰਤਨ ਦੇਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਪੰਜ ਮੈਡਲ ਬਣਾਉਣ ਦਾ ਹੁਕਮ ਦੇਣ ਦਾ ਮਤਲਬ ਇਹ ਨਹੀਂ ਕਿ ਸਰਕਾਰ ਪੰਜ

ਲੋਕਾਂ ਨੂੰ ਹੀ ਸਨਮਾਨਿਤ ਕਰੇਗੀ। ਸਰਕਾਰ ਘੱਟੋ-ਘੱਟ ਦੋ ਮੈਡਲ ਸੁਰੱਖਿਅਤ ਰੱਖ ਸਕਦੀ ਹੈ। ਉਂਝ ਜਿਨ੍ਹਾਂ ਪੰਜ ਹਸਤੀਆਂ ਨੂੰ ਭਾਰਤ ਰਤਨ ਦੇਣ ਦੀ ਚਰਚਾ ਹੋ ਰਹੀ ਹੈ ਉਨ੍ਹਾਂ ਵਿੱਚ ਸ੍ਰੀ ਵਾਜਪਈ ਤੋਂ ਇਲਾਵਾ ਕ੍ਰਾਂਤੀਕਾਰੀ ਨੇਤਾ ਮਰਹੂਮ ਸ੍ਰੀ ਸੁਭਾਸ਼ ਚੰਦਰ ਬੋਸ, ਗੀਤਾ ਪ੍ਰੈੱਸ ਦੇ ਬਾਨੀ ਹਨੂਮਾਨ ਪੌਹਦਾਰ, ਸ੍ਰੀ ਮਦਨ ਮੋਹਨ ਮਾਲਵੀਆ ਅਤੇ ਚਿੱਤਰਕਾਰ ਰਾਜਾ ਰਵੀ ਵਰਮਾ ਸ਼ਾਮਲ ਹਨ।

WRITTEN BY