Skip to content
Independent perspectives. Global stories.
BREAKING

ਅਮਰੀਕਾ ਨੇ ਹਵਾਈ ਹਮਲਿਆਂ ’ਚ ਬਾਗ਼ੀਆਂ ਦੇ ਹਥਿਆਰ ਕੀਤੇ ਨਸ਼ਟ

Share this story

Page-1_03 ਬਗ਼ਦਾਦ 10 ਅਗਸਤ (ਪੀ. ਟੀ)- ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਕਿਹਾ ਹੈ ਕਿ ਅਮਰੀਕਾ ਨੇ ਹਵਾਈ ਹਮਲਿਆਂ ਵਿਚ ਹਥਿਆਰ ਨਸ਼ਟ ਕਰ ਦਿੱਤੇ ਹਨ ਜਿਨ੍ਹਾਂ ਦੀ ਵਰਤੋਂ ਇਸਲਾਮਿਕ ਸਟੇਟ ਦੇ ਅੱਤਵਾਦੀ ਇਰਾਕੀ ਕੁਰਦਸ਼ਾਂ ਵਿਰੁੱਧ ਕਰ ਸਕਦੇ ਸਨ। ਉਬਾਮਾ ਨੇ ਨਾਲ ਹੀ ਚਿਤਾਵਨੀ ਦਿੱਤੀ ਹੈ ਕਿ ਸੰਕਟ ਦਾ ਛੇਤੀ ਹੱਲ ਹੋਣ ਦੀ ਆਸ ਨਹੀਂ ਹੈ। ਲੰਘੇ ਦਿਨ ਉਬਾਮਾ ਨੇ ਪ੍ਰਧਾਨ ਮੰਤਰੀ ਨੂਰੀ ਅਲ ਮਲੀਕੀ ਦੀ ਅਗਵਾਈ ਵਾਲੀ ਸ਼ੀਆ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਉਹ ਇਰਾਕ ਦੇ ਸੁੰਨੀਆਂ ਨੂੰ ਅਧਿਕਾਰ ਦੇਣ ‘ਚ ਅਸਫਲ ਰਹੀ ਹੈ। ਵਾਸ਼ਿੰਗਟਨ ਵਿਚ ਇੱਕ ਪ੍ਰੈੱਸ ਕਾਨਫ਼ਰੰਸ ‘ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਂ ਨਹੀਂ ਸੋਚਦਾ ਕਿ ਅਸੀਂ ਕੁੱਝ ਹਫ਼ਤਿਆਂ ਵਿਚ ਸਮੱਸਿਆ ਹੱਲ ਕਰ ਲਵਾਂਗੇ। ਸਮੱਸਿਆ ਨਾਲ

ਨਜਿੱਠਣ ਲਈ ਕੁੱਝ ਸਮਾਂ ਲੱਗੇਗਾ। ਓਬਾਮਾ ਵੱਲੋਂ ਗੱਲਬਾਤ ਕਰਨ ਦੇ ਥੋੜ੍ਹੇ ਸਮੇਂ ਬਾਅਦ ਅਮਰੀਕੀ ਜੰਗੀ ਜਹਾਜ਼ਾਂ ਨੇ ਹਥਿਆਰਬੰਦ ਵਾਹਨਾਂ ਤੇ ਖ਼ਿੱਤੇ ਵਿਚਲੇ ਇਸਲਾਮਿਕ ਸਟੇਟ ਦੇ ਹੋਰ ਟਿਕਾਣਿਆਂ ਉੱਪਰ ਬੰਬਾਰੀ ਕੀਤੀ। ਅਮਰੀਕਾ ਦੀ ਕੇਂਦਰੀ ਕਮਾਂਡ ਨੇ ਕਿਹਾ ਕਿ 4 ਹਵਾਈ ਹਮਲੇ ਕੀਤੇ ਗਏ ਹਨ। ਇਨ੍ਹਾਂ ਵਿਚ ਡਰੋਨ ਤੇ ਜੰਗੀ ਜੈੱਟ ਜਹਾਜ਼ਾਂ ਦੇ ਹਮਲੇ ਸ਼ਾਮਿਲ ਹਨ। ਇਨ੍ਹਾਂ ਹਮਲਿਆਂ ਵਿਚ ਅਨੇਕਾਂ ਹਥਿਆਰਬੰਦ ਗੱਡੀਆਂ ਤੇ ਟਰੱਕ ਨਸ਼ਟ ਹੋ ਗਏ। ਇਸਲਾਮਿਕ ਸਟੇਟ ਦੇ ਲੜਾਕੇ ਆਪਣੇ ਤਾਜਾਂ ਹਮਲਿਆਂ ਵਿਚ 5ਵਾਂ ਤੇਲ ਖੇਤਰ,ਅਨੇਕਾਂ ਕਸਬੇ ਤੇ ਇਰਾਕ ਦਾ ਵੱਡਾ ਡੈਮ ਆਪਣੇ ਕਬਜ਼ੇ ਵਿਚ ਲੈ ਚੁੱਕੇ ਹਨ ਜਿਸ ਦੌਰਾਨ ਹਜ਼ਾਰਾਂ ਲੋਕ ਆਪਣੀਆਂ ਜਾਨਾਂ ਬਚਾਅ ਕੇ ਭੱਜਣ ਲਈ ਮਜਬੂਰ ਹੋ ਗਏ ਹਨ। ਇਸਲਾਮਿਕ ਸਟੇਟ ਵਿਚ ਮੁੱਖ ਤੌਰ ‘ਤੇ ਅਰਬ ਤੇ ਹੋਰ ਵਿਦੇਸ਼ੀ ਲੜਾਕੇ ਸ਼ਾਮਿਲ ਹਨ ਜੋ ਮੱਧ ਪੂਰਬ ਦਾ ਨਕਸ਼ਾ ਦੁਬਾਰਾ ਬਣਾਉਣਾ ਚਾਹੁੰਦੇ ਹਨ। 2003 ਵਿਚ ਅਮਰੀਕਾ ਵੱਲੋਂ ਸੱਦਾਮ ਹੁਸੈਨ ਦਾ ਤਖ਼ਤਾ ਪਲਟ ਦੇਣ ਤੋਂ ਬਾਅਦ ਇਸਲਾਮਿਕ ਸਟੇਟ ਦੇ ਲੜਾਕਿਆਂ ਨੇ ਇਰਾਕ ਲਈ ਸਭ ਤੋਂ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ।

WRITTEN BY