Skip to content
Independent perspectives. Global stories.
BREAKING

ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਸਬੰਧੀ 24000 ਮਾਮਲਿਆਂ ਦੇ ਅੰਕੜੇ ਮਿਲੇ

Share this story

Page-1_10 ਨਵੀਂ ਦਿੱਲੀ 10 ਅਗਸਤ (ਪੀ. ਟੀ. ਲਾਇਵ)- ਵਿਦੇਸ਼ਾਂ ਵਿਚ ਜਮ੍ਹਾਂ ਕਾਲੇ ਧਨ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ ਭਾਰਤ ਨੂੰ ਪਿਛਲੇ ਵਿੱਤੀ ਸਾਲ ਦੌਰਾਨ ਕਥਿਤ ਟੈਕਸ ਚੋਰੀ ਤੇ ਸੰਦੇਹ ਪੂਰਨ ਫ਼ੰਡਾਂ ਦੇ 24000 ਤੋਂ ਵਧ ਮਾਮਲਿਆਂ ਵਿਚ ਗੁਪਤ ਅੰਕੜੇ ਮਿਲੇ ਹਨ। ਇਨ੍ਹਾਂ ਮਾਮਲਿਆਂ ਦੀ ਟੈਕਸ ਵਿਭਾਗ ਨਾਲ ਸਬੰਧਿਤ ਅਧਿਕਾਰੀ ਜਾਂਚ ਕਰ ਰਹੇ ਹਨ ਤੇ ਵਿਸ਼ੇਸ਼ ਜਾਂਚ ਟੀਮ (ਸਿਟ) ਇਸ ਵਿਸ਼ੇਸ਼ ਜਾਣਕਾਰੀ ਜੋ 2013-14 ਦੇ ਵਿੱਤੀ ਸਾਲ ਦੌਰਾਨ ਦਰਜਨ ਤੋਂ ਵਧ ਦੇਸ਼ਾਂ ਤੋਂ ਮਿਲੀ ਹੈ, ਉੱਪਰ ਨਜ਼ਰ ਰੱਖ ਰਹੀ ਹੈ। ਇਨ੍ਹਾਂ ਵਿਦੇਸ਼ੀ ਖਾਤਿਆਂ ਤੇ ਵੇਰਵਿਆਂ ਸਬੰਧੀ ਜ਼ਿਆਦਾਤਰ ਜਾਣਕਾਰੀ ਨਿਊਜ਼ੀਲੈਂਡ, ਸਪੇਨ, ਯੂ.ਕੇ, ਸਵੀਡਨ ਤੇ ਡੈਨਮਾਰਕ ਤੋਂ ਮਿਲੀ ਹੈ। ਇਨ੍ਹਾਂ ਸਾਰੇ ਮਾਮਲਿਆਂ ਦਾ ਬੁਨਿਆਦੀ ਤੌਰ ‘ਤੇ ਸਬੰਧ ਭਾਰਤ ਨਾਲ ਜੁੜਿਆ

ਹੋਇਆ ਹੈ। ਵਿੱਤ ਮੰਤਰਾਲੇ ਵੱਲੋਂ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੇ ਗਏ ਤੇ ਇਸ ਏਜੰਸੀ ਵੱਲੋਂ ਅੰਕੜਿਆਂ ਦੇ ਕੀਤੇ ਗਏ ਮੁਲਾਂਕਣ ਅਨੁਸਾਰ ਕੁਲ 24085 ਮਾਮਲਿਆਂ ਬਾਰੇ ਜਾਣਕਾਰੀ ਮਿਲੀ ਹੈ। ਇਹ ਜਾਣਕਾਰੀ ਸਵੈਚਾਲਿਤ ਟੈਕਸ ਸੂਚਨਾ ਵਟਾਂਦਰਾ ਮਾਰਗ ਰਾਹੀਂ ਪ੍ਰਾਪਤ ਹੋਈ ਹੈ ਜੋ ਕਿ ਟੈਕਸ ਮਾਮਲਿਆਂ ਨਾਲ ਸਬੰਧਿਤ ਅੰਕੜਿਆਂ ਦੇ ਵਟਾਂਦਰੇ ਬਾਰੇ ਕਾਨੂੰਨੀ ਸੰਧੀ ਵੀ ਹੈ। ਸਿੱਧੇ ਟੈਕਸਾਂ ਸਬੰਧੀ ਸੈਂਟਰਲ ਬੋਰਡ (ਸੀ.ਬੀ.ਡੀ.ਟੀ) ਜੋ ਅਜਿਹੇ ਅੰਕੜੇ ਲੈਣ ਲਈ ਦੋਹਰੇ ਟੈਕਸਾਂ ਤੋਂ ਬਚਾਅ ਬਾਰੇ ਸਮਝੌਤਿਆਂ ਤੇ ਟੈਕਸ ਜਾਣਕਾਰੀ ਵਟਾਂਦਰਾ ਸੰਧੀਆਂ ਦੀ ਵਰਤੋਂ ਕਰਦਾ ਹੈ, ਨੇ ਵਿਸ਼ੇਸ਼ ਜਾਂਚ ਟੀਮ ਨੂੰ ਰਿਪੋਰਟ ਦਿੱਤੀ ਹੈ ਕਿ ਪਿਛਲੇ ਸਾਲ ਦੀ ਤੁਲਨਾ ਵਿਚ ਮਾਮਲਿਆਂ ਵਿਚ ਵਾਧਾ ਹੋਇਆ ਹੈ ਤੇ ਭਵਿੱਖ ਵਿਚ ਸਥਿਤੀ ਵਿਸਫੋਟਕ ਬਣਨੀ ਤੈਅ ਹੈ। ਵਿੱਤ ਮੰਤਰਾਲੇ ਦੀ ਰਿਪੋਰਟ ਅਨੁਸਾਰ ਖੁਦ ਬਖ਼ੁਦ ਟੈਕਸ ਸੂਚਨਾ ਦਾ ਵਟਾਂਦਰਾ ਪੈਰਿਸ ਦੇ ਆਰਥਕ ਸਹਿਯੋਗ ਤੇ ਵਿਕਾਸ ਬਾਰੇ ਸੰਗਠਨ (ਓ.ਈ.ਸੀ.ਡੀ) ਵੱਲੋਂ ਨਿਰਧਾਰਿਤ ਨਿਯਮਾਂ ਅਨੁਸਾਰ ਹੁੰਦਾ ਹੈ। ਓ.ਈ.ਸੀ.ਡੀ ਇੱਕ ਅੰਤਰ ਰਾਸ਼ਟਰੀ ਸੰਗਠਨ ਹੈ ਤੇ ਉਹ ਕੌਮਾਂਤਰੀ ਟੈਕਸ ਤੇ ਆਰਥਕ ਨੀਤੀਆਂ ਤੈਅ ਕਰਦਾ ਹੈ ਜੋ ਭਾਰਤ ਸਮੇਤ ਇਸ ਦੇ 34 ਮੈਂਬਰ ਦੇਸ਼ਾਂ ਵੱਲੋਂ ਅਪਣਾਈਆਂ ਜਾਂਦੀਆਂ ਹਨ। ਨਿਊਜ਼ੀਲੈਂਡ ਨੇ 10372, ਸਪੇਨ ਨੇ 4169, ਯੂ.ਕੇ ਨੇ 3164, ਸਵੀਡਨ- 2404, ਡੈਨਮਾਰਕ-2145, ਫਿਨਲੈਂਡ-685, ਪੁਰਤਗਾਲ-625, ਜਪਾਨ-440 ਤੇ ਸਲੋਵੇਨੀਆ ਨੇ ਭਾਰਤ ਨਾਲ 44 ਮਾਮਲਿਆਂ ‘ਚ ਅੰਕੜੇ ਸਾਂਝੇ ਕੀਤੇ ਹਨ। ਹੋਰ ਜਿਨ੍ਹਾਂ ਦੇਸ਼ਾਂ ਨੇ ਭਾਰਤ ਦੀ ਬੇਨਤੀ ਉੱਪਰ ਮੁਕਾਬਲਤਨ ਘੱਟ ਹੁੰਗਾਰਾ ਭਰਿਆ ਹੈ ਉਨ੍ਹਾਂ ਵਿਚ ਆਸਟ੍ਰੇਲੀਆ, ਮੈਕਸੀਕੋ, ਇਟਲੀ ਤੇ ਟੋਬਾਗੋ ਸ਼ਾਮਿਲ ਹਨ। ਇਨ੍ਹਾਂ ਦੇਸ਼ਾਂ ਨੇ ਭਾਰਤ ਨਾਲ ਬਹੁਤ ਥੋੜ੍ਹੇ ਅੰਕੜੇ ਸਾਂਝੇ ਕੀਤੇ ਹਨ।

WRITTEN BY