ਰਾਜਦੂਤ ਵਲੋਂ ਡਾ. ਅਟਵਾਲ ਨੂੰ ਬੁਲਗਾਰੀਆ ਦੇ ਦੌਰੇ ’ਤੇ ਆਉਣ ਦਾ ਸੱਦਾ
ਚੰਡੀਗੜ, 10 ਅਗਸਤ (ਪੀ. ਟੀ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਪੰਜਾਬ ਅਤੇ ਬੁਲਗਾਰੀਆ ਨੂੰ ਟੂਰਿਜ਼ਮ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਆਪਸੀ ਸਹਿਯੋਗ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਇਹ ਪ੍ਰਗਟਾਵਾ ਬੁਲਗਾਰੀਆ ਦੇ ਰਾਜਦੂਤ ਸ੍ਰੀ ਪੈਟਕੋ ਡੋਏਕੋਵ ਦੀ ਅਗਵਾਈ ’ਚ ਪੰਜਾਬ ਦੇ ਦੌਰੇ ’ਤੇ ਆਏ ਵਫ਼ਦ ਨਾਲ ਮਿਲਣੀ ਮੌਕੇ ਕੀਤਾ। ਪੰਜਾਬ ਵਿਧਾਨ ਸਭਾ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਪੈਟਕੋ ਡੋਏਕੋਵ ਨਾਲ ਆਏ ਵਫ਼ਦ ਮੈਂਬਰਾਂ ਸ੍ਰੀ ਮਾਰੀਕੋ ਡੋਏਕੋਵ, ਮਿਸ ਕਾਲੀਨਾ ਡੋਏਕੋਵਾ, ਮਿਸ ਮੀਲੇਨਾ ਨਿਕੋਲਵਾ, ਸ੍ਰੀ ਜੈਵਰ ਸਟੋਏਕੋਵ, ਸ੍ਰੀਮਤੀ ਮਾਰੀਆ ਸਟੋਏਕੋਵਾ, ਵੈਲੇਟਿਨ ਸਟੋਏਕੋਵ ਆਦਿ ਨੇ ਅੱਜ ਵਿਧਾਨ ਸਭਾ ਦਾ ਦੌਰਾ ਕੀਤਾ ਅਤੇ ਪੰਜਾਬ ਵਿਧਾਨ ਸਭਾ ਦੀ ਕਾਰਜਪ੍ਰਣਾਲੀ ਦੀ ਜਾਣਕਾਰੀ
ਹਾਸਲ ਕੀਤੀ। ਡਾ. ਅਟਵਾਲ ਨੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦੀ ਜਾਣਕਾਰੀ ਵੀ ਦਿੱਤੀ। ਡਾ. ਅਟਵਾਲ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਦੇ ਨਾਲ-ਨਾਲ ਧਾਰਮਿਕ ਅਤੇ ਸੈਰ ਸਪਾਟੇ ਦੇ ਪ੍ਰਮੁੱਖ ਸਥਾਨਾਂ ’ਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਬੁਲਗਾਰੀਆ ਨੂੰ ਟੂਰਿਜ਼ਮ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਆਪਸੀ ਸਹਿਯੋਗ ਕਰਨਾ ਦੋਵਾਂ ਦੇਸ਼ਾਂ ਲਈ ਲਾਹੇਵੰਦ ਸਿੱਧ ਹੋਵੇਗਾ। ਬੁਲਗਾਰੀਆ ਦੇ ਰਾਜਦੂਤ ਸ੍ਰੀ ਪੈਟਕੋ ਡੋਏਕੋਵ ਨੇ ਪੰਜਾਬ ਦੇ ਦੌਰੋ ਨੂੰ ਯਾਦਗਾਰੀ ਦੱਸਦਿਆਂ ਕਿਹਾ ਕਿ ਬੁਲਗਾਰੀਆਂ, ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ਨਾਲ ਵਿਭਿੰਨ ਖੇਤਰਾਂ ’ਚ ਸਹਿਯੋਗ ਦਾ ਇੱਛੁਕ ਹੈ। ਉਨ੍ਹਾਂ ਨੇ ਵਿਭਿੰਨ ਅੰਤਰਰਾਸ਼ਟਰੀ ਮਸਲਿਆਂ ’ਚ ਭਾਰਤ ਦੀ ਸਕਰਾਤਮਕ ਭੂਮਿਕਾ ਨੂੰ ਸਲਾਹਿਆ ਅਤੇ ਪੰਜਾਬ ਸੂਬੇ ਦੇ ਆਮ ਲੋਕਾਂ ਦੇ ਹਿ¤ਤਾਂ ਨੂੰ ਸੁਰ¤ਖਿਅਤ ਰ¤ਖਣ ਅਤੇ ਹੋਰ ਵਿਭਿੰਨ ਭਲਾਈ ਸਕੀਮਾਂ ਲਈ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ। ਸ੍ਰੀ ਪੈਟਕੋ ਡੋਏਕੋਵ ਨੇ ਯ.ਐਨ.ਓ. ’ਚ ਭਾਰਤ ਦੀ ਪੱਕੀ ਮੈਂਬਰੀ ਦੀ ਵਕਾਲਤ ਕਰਦਿਆਂ ਕਿਹਾ ਕਿ ਬੁਲਗਾਰੀਆਂ ਸ਼ਾਤੀ ਪਸੰਦ ਭਾਰਤ ਦੇ ਹੱਕ ’ਚ ਵੋਟ ਪਾਏਗਾ। ਸ੍ਰੀ ਪੈਟਕੋ ਡੋਏਕੋਵ ਨੇ ਡਾ ਅਟਵਾਲ ਦਾ ਚੰਗੀ ਖ਼ਾਤਰਦਾਰੀ ਲਈ ਧੰਨਵਾਦ ਕੀਤਾ ਅਤੇ ਉਨ੍ਹਾ ਨੂੰ ਬੁਲਾਗਾਰੀਆ ਦੇ ਸਰਕਾਰੀ ਦੌਰੇ ’ਤੇ ਆਉਣ ਦਾ ਸੱਦਾ ਦਿੱਤਾ। ਇਸ ਮੌਕੇ ਡਾ. ਅਟਵਾਲ ਵਲੋਂ ਸ੍ਰੀ ਪੈਟਕੋ ਡੋਏਕੋਵ ਅਤੇ ਵਫ਼ਦ ਦੇ ਮੈਂਬਰਾਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀਮਤੀ ਸ਼ਸ਼ੀ ਲਖਨਪਾਲ ਮਿਸ਼ਰਾ, ਸਕੱਤਰ, ਪੰਜਾਬ ਵਿਧਾਨ ਸਭਾ, ਸ੍ਰੀ ਅਨਿੱਲ ਵਿਜ, ਵਧੀਕ ਸਕੱਤਰ, ਸ੍ਰੀ ਸੁਰਿੰਦਰਪਾਲ ਸਿੰਘ, ਸਕੱਤਰ ਟੂ ਸਪੀਕਰ, ਸ੍ਰੀ ਜਸਬੀਰ ਸਿੰਘ, ਕੋਆਰਡੀਨੇਟਰ ਅਤੇ ਸ੍ਰੀਮਤੀ ਪਰਮਜੀਤ ਕੌਰ, ਅਧੀਨ ਸਕੱਤਰ ਆਦਿ ਹਾਜ਼ਰ ਸਨ।



