ਇਸਲਾਮਾਬਾਦ, 8 ਅਗਸਤ (ਪੀ. ਟੀ)- ਚੇਨਾਬ ਦਰਿਆ ਦੇ ਤੇਜ ਵਹਾ ਕਾਰਨ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਬੀ.ਐਸ.ਐਫ ਜਵਾਨ ਸਤਿਆਸ਼ੀਲ ਨੇ ਕਿਹਾ ਹੈ ਕਿ ਉਥੇ ਉਸ ਦੇ ਨਾਲ ਉਮੀਦ ਤੋਂ ਬਿਹਤਰ ਸਲੂਕ ਕੀਤਾ ਗਿਆ ਹੈ । ਬੀ. ਐਸ. ਐਫ. ਅਧਿਕਾਰੀਆਂ ਨੂੰ ਸੌਂਪੇ ਜਾਣ ਤੋਂ ਪਹਿਲਾਂ ਸਤਿਆਸ਼ੀਲ ਯਾਦਵ ਨੇ ਪਾਕਿਸਤਾਨ ‘ਚ ਪੱਤਰਕਾਰਾਂ ਨੂੰ ਕਿਹਾ ਕਿ ਨਦੀ ਦੇ ਤੇਜ ਵਹਾ ‘ਚ ਵਹਿ ਕੇ ਉਸ ਦੀ ਕਿਸ਼ਤੀ ਦੁਰਘਟਨਾਗ੍ਰਸਤ ਹੋ ਕੇ ਪਾਕਿਸਤਾਨ ਪਹੁੰਚ ਗਈ। ਘਟਨਾ ਦੇ ਬਾਰੇ ‘ਚ ਦੱਸਦੇ ਹੋਏ ਉਸ ਨੇ ਕਿਹਾ ਕਿ ਉਸ ਦੇ ਸਹਿਯੋਗੀ ਤੈਰ ਕੇ ਬਾਹਰ ਨਿਕਲ ਗਏ ਪਰ ਉਸ ਨੂੰ ਤੈਰਨਾ ਨਹੀਂ ਆਉਂਦਾ ਸੀ। ਕਿਸ਼ਤੀ ਦੇ ਨਾਲ ਉਹ ਪਾਕਿਸਤਾਨ ਪਹੁੰਚ ਗਿਆ।
ਪਾਕਿਸਤਾਨ ’ਚ ਮੇਰੇ ਨਾਲ ਬਿਹਤਰ ਸਲੂਕ ਕੀਤਾ ਗਿਆ – ਬੀ. ਐਸ. ਐਫ. ਜਵਾਨ


