Skip to content
Independent perspectives. Global stories.
BREAKING

ਡਬਲਿਊ. ਐੱਚ. ਓ. ਨੇ ਈਬੋਲਾ ਮਹਾਂਮਾਰੀ ਨੂੰ ਵਿਸ਼ਵ ਲਈ ਸੰਕਟ ਐਲਾਨਿਆ

Share this story

ਦੇਸ਼ ਦੇ 5 ਹਵਾਈ ਅੱਡਿਆਂ ਤੇ ਹਾਈ ਐਲਰਟ
Page-1_27 ਜੇਨੇਵਾ, 8 ਅਗਸਤ (ਪੀ. ਟੀ)- ਵਿਸ਼ਵ ਸਿਹਤ ਸੰਗਠਨ ਨੇ ਅੱਜ ਈਬੋਲਾ ਮਹਾਂਮਾਰੀ ਨੂੰ ਵਿਸ਼ਵ ਸਿਹਤ ਲਈ ਖ਼ਤਰਾ ਐਲਾਨਿਆ ਹੈ। ਈਬੋਲਾ ਮਹਾਂਮਾਰੀ ਨੇ ਪੱਛਮੀ ਅਫ਼ਰੀਕੀ ਦੇਸ਼ਾਂ ਨੂੰ ਆਪਣੀ ਲਪੇਟ ‘ਚ ਲਿਆ ਹੋਇਆ ਹੈ। ਵਿਸ਼ਵ ਸਿਹਤ ਸੰਗਠਨ ਨੇ ਪ੍ਰਭਾਵਿਤ ਦੇਸ਼ਾਂ ਦੀ ਮਦਦ ਲਈ ਵਿਸ਼ਵ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਘਾਤਕ ਬਿਮਾਰੀ ਕਾਰਨ ਘੱਟੋ-ਘੱਟ 1000 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੇਨੇਵਾ ‘ਚ ਹੋਈ ਦੋ ਦਿਨਾਂ ਦੀ ਬੰਦ ਦਰਵਾਜ਼ਿਆਂ ‘ਚ ਹੰਗਾਮੀ ਬੈਠਕ ਤੋਂ ਬਾਅਦ ਡਬਲਿਊ. ਐੱਚ. ਓ. ਇਸ ਘਾਤਕ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਯਾਤਰਾਵਾਂ ‘ਤੇ ਕੁੱਝ ਪ੍ਰਤੀਬੰਧ ਲਗਾਉਣ ‘ਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਸਿਹਤ ਅਧਿਕਾਰੀਆਂ ਦਾ ਮੰਨਿਆ ਹੈ ਕਿ ਈਬੋਲਾ ਵਾਈਰਸ ਪੱਛਮੀ ਅਫ਼ਰੀਕੀ ਦੇਸ਼ਾਂ ਤੋਂ ਅੱਗੇ ਵੱਧ ਰਿਹਾ

ਹੈ , ਇਸ ਦੇ ਮੱਦੇਨਜ਼ਰ ਡਬਲਿਊ. ਐੱਚ. ਓ. ਨੇ ਇਹ ਕਦਮ ਉਠਾਇਆ ਹੈ।   
ਨਵੀਂ ਦਿੱਲੀ- ਅਫਰੀਕੀ ਦੇਸ਼ਾਂ ਚ ਖਤਰਨਾਕ ਲਾਇਲਾਜ ਇਬੋਲਾ ਨਾਂ ਦੇ ਵਾਇਰਸ ਦੇ ਫੈਲਣ ਕਾਰਨ ਭਾਰਤ ਸਰਕਾਰ ਨੇ ਤੁਰੰਤ ਅਹਿਤਿਹਾਤੀ ਕਦਮ ਚੁੱਕਦਿਆਂ ਦੇਸ਼ ਦੇ 5 ਪ੍ਰਮੁੱਖ ਹਵਾਈ ਅੱਡਿਆਂ ਤੇ ਹਾਈ ਐਲਰਟ ਜਾਰੀ ਕਰ ਦਿਤਾ ਹੈ ਤੇ ਇਥੇ ਅਫਰੀਕਾ ਤੋਂ ਲੈਂਡ ਕਰਨ ਵਾਲੇ ਭਾਰਤੀਆਂ ਤੇ ਅਫਰੀਕੀ ਲੋਕਾਂ ਦੀ ਜਾਂਚ ਤੋਂ ਬਾਦ ਹੀ ਉਨ੍ਹਾਂ ਨੂੰ ਬਾਹਰ ਨਿਕਲਣ ਦਿਤਾ ਜਾਵੇਗਾ।
ਰਿਪੋਰਟਾਂ ਅਨੁਸਾਰ ਇਬੋਲਾ ਨਾਂ ਦਾ ਖਤਰਨਾਕ ਵਾਇਰਸ ਸਿਰਫ ਛੂਹਣ ਨਾਲ ਹੀ ਫੈਲ ਜਾਂਦਾ ਹੈ ਤੇ ਇਸ ਕਾਰਨ ਲਾਈਬੇਰੀਆ, ਸੀਏਰਾ ਲੀਓਨ ਤੇ ਕੁਝ ਹੋਰ ਦੇਸ਼ਾਂ ਚ ਇਸ ਵਾਇਰਸ ਨਾਲ ਕੁਝ ਹੀ ਦਿਨਾਂ ਚ 1000 ਤੋ ਵਧ ਮੌਤਾਂ ਹੋ ਚੁੱਕੀਆਂ ਹਨ ਜਦਕਿ ਮੌਤਾਂ ਦੀ ਅਸਲ ਗਿਣਤੀ ਕਾਫੀ ਜਿਆਦਾ ਦੱਸੀ ਜਾ ਰਹੀ ਹੈ। ਕਈ ਮੌਤਾਂ ਦੇ ਵੇਰਵੇ ਸਰਕਾਰ ਕੋਲ ਦਰਜ ਨਹੀਂ ਹੋਏ ਹਨ। ਇਨ੍ਹਾਂ ਅਫਰੀਕੀ ਦੇਸ਼ਾਂ ਚ ਕਈ ਭਾਰਤੀ ਸਥਾਈ ਤੌਰ ਤੇ ਵਸਦੇ ਵੀ ਹਨ ਤੇ ਕੰਮਾਂ-ਕਾਰ ਦੇ ਸਿਰਸਲੇ ਚ ਆਪਣੀ ਰੋਜੀ ਰੋਟੀ ਵੀ ਕਮਾਉਂਦੇ ਹਨ।
ਵਾਇਰਸ ਦੇ ਫੈਲਣ ਕਾਰਨ ਇਨ੍ਹਾਂ ਦੇ ਨਾਲ ਨਾਲ ਹੋਰ ਅਫਰੀਕੀ ਲੋਕਾਂ ਵਲੋਂ ਵੀ ਭਾਰਤ ਆਉਣ ਦਾ ਖਦਸ਼ਾ ਹੈ ਜਿਸ ਨਾਲ ਵਾਇਰਸ ਦੇ ਭਾਰਤ ਚ ਵੀ ਫੈਲਣ ਦਾ ਖਤਰਾ ਪੈਦਾ ਹੋ ਗਿਆ ਹੈ। ਰਿਪੋਰਟਾ ਅਨੁਸਾਰ ਇਹ ਵਾਇਰਸ ਪੀੜਤ ਵਿਅਕਤੀ ਵਲੋ ਕਿਸੇ ਨੂੰ ਛੂਹਣ ਨਾਲ ਹੀ ਫੈਲ ਜਾਂਦਾ ਹੈ ਜਿਸ ਨਾਲ ਇਸ ਦਾ ਖਤਰਾ ਹੋਰ ਵੀ ਗੰਭੀਰ ਹੈ? ਜੋ ਵੀ ਇਸ ਵਾਇਰਸ ਦਾ ਸ਼ਿਕਾਰ ਹੋਇਆ ਹੈ ਉਸ ਦੀ ਜਲਦੀ ਹੀ ਮੌਤ ਹੋ ਜਾਂਦੀ ਹੈ? ਅਜਿਹੇ ਚ ਹੀ ਭਾਰਤ ਤੋਂ ਪਹਿਲਾਂ ਕੁਝ ਹੋਰ ਦੇਸ਼ਾਂ ਵਲੋਂ ਵੀ ਅਹਿਤਿਹਾਤੀ ਕਦਮ ਚੁੱਕੇ ਗਏ ਹਨ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਇਸ ਬਾਰੇ ਪਤਾ ਲੱਗਣ ਤੇ ਫੌਰੀ ਕਦਮ ਚੁੱਕਦਿਆਂ 5 ਹਵਾਈ ਅੱਡਿਆਂ ਤੇ ਅਲਰਟ ਜਾਰੀ ਕਰਵਾ ਦਿਤਾ ਹੈ।

WRITTEN BY