Skip to content
Independent perspectives. Global stories.
BREAKING

ਵੀਰਭੱਦਰ ਖ਼ਿਲਾਫ਼ ਕੇਸ ਬਣਦਾ ਹੈ- ਕੇਂਦਰ ਨੇ ਹਾਈਕੋਰਟ ਨੂੰ ਕਿਹਾ

Share this story

Page-1_03 ਨਵੀਂ ਦਿੱਲੀ, 6 ਅਗਸਤ (ਪੀ. ਟੀ)- ਕੇਂਦਰ ਸਰਕਾਰ ਨੇ ਅੱਜ ਦਿੱਲੀ ਹਾਈ ਕੋਰਟ ਨੂੰ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ‘ਚ ਪ੍ਰਤੱਖ ਤੌਰ ‘ਤੇ ਕੇਸ ਬਣਦਾ ਹੈ। ਜਸਟਿਸ ਜੀ. ਰੋਹਿਨੀ ਦੀ ਅਗਵਾਈ ਵਾਲੇ ਬੈਂਚ ਨੇ ਵੀ ਆਮਦਨ ਕਰ ਵਿਭਾਗ ਨੂੰ ਹਿਦਾਇਤ ਕੀਤੀ ਹੈ ਕਿ ਉਹ ਇੱਕ ਹਫ਼ਤੇ ‘ਚ ਮੁੱਖ ਮੰਤਰੀ ਦੇ ਟੈਕਸ ਸਬੰਧੀ ਰਿਕਾਰਡ ਤੇ ਹੋਰ ਦਸਤਾਵੇਜ਼ ਅਦਾਲਤ ‘ਚ ਪੇਸ਼ ਕਰੇ। ਬੈਂਚ ਨੇ ਕਿਹਾ ਕਿ ਅਸੀਂ ਇਸ ਮਾਮਲੇ ‘ਚ ਸੀ. ਬੀ. ਆਈ. ਵੱਲੋਂ ਦਾਇਰ ਸਟੇਟਸ ਰਿਪੋਰਟ ਵੀ ਦੇਖਾਂਗੇ। ਇਸ ਮੌਕੇ ਕੇਂਦਰ ਵੱਲੋਂ ਹਾਜ਼ਰ ਹੋਏ ਵਧੀਕ ਸਲਿਸਟਰ ਜਨਰਲ ਸੰਜੇ ਜੈਨ ਨੇ ਕਿਹਾ ਕਿ ਕਾਫ਼ੀ ਦਸਤਾਵੇਜ਼ ਰਿਕਾਰਡ ‘ਚ ਹਨ ਜਿਸ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਵੀਰਭੱਦਰ ਖ਼ਿਲਾਫ਼ ਮਨੀ ਲਾਂਡਰਿੰਗ ਦਾ ਪ੍ਰਤੱਖ ਕੇਸ ਬਣਦਾ ਹੈ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਹੀ ਜਾਂਚ ਦੀ ਸਪੱਸ਼ਟ ਸਥਿਤੀ ਦਸ ਸਕਦੀ ਹੈ।

WRITTEN BY