Skip to content
Independent perspectives. Global stories.
BREAKING

ਧਰਮ ਪਰਿਵਰਤਨ ਤੇ ਜਬਰ ਜਨਾਹ ਮਾਮਲਾ ਲੋਕ ਸਭਾ ’ਚ ਉਠਿਆ

Share this story

ਨਵੀਂ ਦਿੱਲੀ, 5 ਅਗਸਤ (ਪੀ. ਟੀ)- ਅੱਜ ਲੋਕ ਸਭਾ ‘ਚ ਭਾਜਪਾ ਦੇ ਮੇਰਠ ਤੋਂ ਸੰਸਦ ਮੈਂਬਰ ਰਾਜੇਂਦਰ ਅਗਰਵਾਲ ਨੇ ਹਾਪੁਰ ਜ਼ਿਲ੍ਹੇ ‘ਚ ਇਕ ਮਦਰੱਸੇ ਦੀ ਅਧਿਆਪਕਾ ਨੂੰ ਧਰਮ ਪਰਿਵਰਤਨ ਲਈ ਮਜਬੂਰ ਕਰਨ ਤੇ ਮੁਜ਼ੱਫਰਨਗਰ ‘ਚ ਉਸ ਨੂੰ ਬੰਦੀ ਬਣਾ ਕੇ ਰੱਖ ਕੇ ਉਸ ਨਾਲ ਸਮੂਹਿਕ ਜਬਰ ਕਰਨ ਵਾਲੀ ਘਟਨਾ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਜ਼ੀਰੋ ਕਾਲ ਦੌਰਾਨ ਮੁੱਦੇ ਨੂੰ ਉਠਾਉਂਦਿਆਂ ਅਗਰਵਾਲ ਨੇ ਦੋਸ਼ੀ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਸਰਕਾਰ ਇਸ ਮਾਮਲੇ ‘ਚ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਤਸਕਰੀ ਨਾਲ ਸਬੰਧਤ ਕੇਸ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਲੜਕੀ ਮੇਰਠ ਦੇ ਖਰਖੌਦ ਇਲਾਕੇ ਨਾਲ ਸਬੰਧਤ ਹੈ ਅਤੇ ਘਟਨਾ ਦੇ ਬਾਅਦ ਤੋਂ ਉਥੇ ਮਾਹੌਲ ਤਣਾਅਪੂਰਨ ਹੈ।

WRITTEN BY