Skip to content
Independent perspectives. Global stories.
BREAKING

ਸੁਮੇਧ ਸੈਣੀ ਦੇ ਆਦੇਸ਼ਾਂ ਉਤੇ ਜੰਮੂ-ਕਸ਼ਮੀਰ ਦੇ ਸਿੱਖ ਨੌਜ਼ਵਾਨਾਂ ਨੂੰ ਗ੍ਰਿਫ਼ਤਾਰ ਕਰਨਾ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ : ਮਾਨਟ

Share this story

ਅੰਮ੍ਰਿਤਸਰ, 5 ਅਗਸਤ (ਪੀ. ਟੀ)- ‘‘ਜੋ ਜੰਮੂ-ਕਸ਼ਮੀਰ ਤੋਂ ਬੀਤੇ ਦਿਨੀਂ 5 ਸਿੱਖ ਨੌਜ਼ਵਾਨਾਂ ਸ. ਹਰਪ੍ਰੀਤ ਸਿੰਘ, ਸ. ਹਰਮੀਤ ਸਿੰਘ, ਤਰਨਜੀਤ ਸਿੰਘ, ਰਣਜੀਤ ਸਿੰਘ ਅਤੇ ਸਰਵਣ ਸਿੰਘ ਨੂੰ ਖ਼ਾਲਿਸਤਾਨ ਕਮਾਡੋ ਫੋਰਸ ਅਤੇ ਖ਼ਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੈਂਬਰ ਦੱਸਕੇ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਕੇ ਜਲੰਧਰ ਲਿਆਦੇ ਗਏ ਹਨ, ਇਹ ਕਾਰਵਾਈ ਪੰਜਾਬ ਦੇ ਮੌਜੂਦਾ ਡੀ.ਜੀ.ਪੀ. ਜਿਸ ਉਤੇ ਸਿੱਖ ਕੌਮ ਦੇ ਕਤਲ ਕਰਨ ਅਤੇ ਹੋਰ ਅਪਰਾਧਿਕ ਜੁਰਮਾਂ ਵਿਚ ਦਿੱਲੀ ਦੀ ਅਦਾਲਤ ਅਤੇ ਸੀ.ਬੀ.ਆਈ. ਵਿਚ ਕੇਸ ਚੱਲ ਰਹੇ ਹਨ । ਉਸ ਨੇ ਆਪਣੇ ਆਪ ਨੂੰ ਅਦਾਲਤੀ ਕਾਰਵਾਈਆ ਤੋ ਬਚਾਉਣ ਲਈ ਹੁਣ ਸਿੱਖ ਦਹਿਸਤਗਰਦੀ ਦਾ ਰੌਲਾ ਪਾ ਕੇ ਬਚਣਾ ਚਾਹੁੰਦਾ ਹੈ । ਜਦੋਕਿ ਸਮੁੱਚੀ ਦੁਨੀਆਂ ਨੂੰ ਪਤਾ ਹੈ ਕਿ ਇਸ ਸਮੇਂ ਪੰਜਾਬ ਜਾਂ ਇਸਦੇ ਨਾਲ ਦੇ ਇਲਾਕਿਆ ਵਿਚ ਕਿਸੇ ਤਰ੍ਹਾਂ ਦੀ ਕੋਈ ਦਹਿਸਤਗਰਦੀ ਨਹੀਂ ਹੈ ਅਤੇ ਨਾ ਹੀ ਲੰਮੇਂ ਸਮੇਂ ਤੋ ਅਜਿਹੀ ਕੋਈ ਕਾਰਵਾਈ ਹੋਈ ਹੈ । ਸਿੱਖ

ਨੌਜ਼ਵਾਨਾਂ ਨੂੰ ਦਹਿਸਤਗਰਦ ਗਰਦਾਨਕੇ ਪੁਲਿਸ ਵੱਲੋ ਗੈਰ ਕਾਨੂੰਨੀ ਤਰੀਕੇ ਚੁੱਕ ਕੇ ਤਸੱਦਦ ਢਾਹੁਣ ਦੇ ਅਮਲ ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਹਨ ਅਤੇ ਸੁਪਰੀਮ ਕੋਰਟ ਤੇ ਹਾਈ ਕੋਰਟਾਂ ਵੱਲੋਂ ਜ਼ਾਲਿਮ ਪੁਲਿਸ ਅਫ਼ਸਰਾਂ ਵਿਰੁੱਧ ਕਸੇ ਜਾ ਰਹੇ ਸਿਕੰਜ਼ੇ ਨੂੰ ਢਿੱਲ੍ਹਾ ਕਰਨ ਲਈ ਕੀਤੇ ਜਾ ਰਹੇ ਹਨ ।ੂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੇ ਉਹਨਾਂ ਪੁਲਿਸ ਅਧਿਕਾਰੀਆਂ, ਜਿਨ੍ਹਾਂ ਦੀ ਦੇਖ-ਰੇਖ ਹੇਠ ਇਹਨਾਂ ਨੌਜ਼ਵਾਨਾਂ ਨੂੰ ਇਹਨਾਂ ਦੇ ਘਰਾਂ ਤੋ ਚੁੱਕ ਕੇ ਲਿਜਾਂਦਾ ਗਿਆ ਹੈ, ਉਹਨਾਂ ਨੂੰ ਖ਼ਬਰਦਾਰ ਕਰਦੇ ਹੋਏ ਅਤੇ ਇਹਨਾਂ ਨੌਜ਼ਵਾਨਾਂ ਉਤੇ ਤਸੱਦਦ ਨਾ ਢਾਹੁਣ ਦੀ ਸਲਾਹ ਦਿੰਦੇ ਹੋਏ ਇਕ ਬਿਆਨ ਵਿਚ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਪਰਿਵਾਰਾਂ ਨੂੰ ਅਤੇ ਨੌਜ਼ਵਾਨਾਂ ਨੂੰ ਦਹਿਸਤਗਰਦੀ ਦਾ ਬਹਾਨਾ ਬਣਾਕੇ ਤਸੱਦਦ ਢਾਹੁਣ ਤੇ ਤੰਗ ਪ੍ਰੇਸ਼ਾਨ ਕਰਨ ਦੀ ਬਿਲਕੁਲ ਇਜ਼ਾਜਤ ਨਹੀਂ ਦਿੱਤੀ ਜਾਵੇਗੀ । ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਜੰਮੂ-ਕਸ਼ਮੀਰ ਸਟੇਟ ਦੇ ਯੂਨਿਟ ਨੂੰ ਹਦਾਇਤ ਜਾਰੀ ਕੀਤੀ ਹੈ ਕਿ ਉਹ ਇਹਨਾਂ ਸਿੱਖ ਨੌਜ਼ਵਾਨਾਂ ਦੇ ਪਰਿਵਾਰਾਂ ਨਾਲ ਨਿਰੰਤਰ ਸੰਪਰਕ ਬਣਾਈ ਰੱਖਣ ਅਤੇ ਇਹਨਾਂ ਦੀ ਗੈਰ ਕਾਨੂੰਨੀ ਤਰੀਕੇ ਕੀਤੀ ਗਈ ਗ੍ਰਿਫ਼ਤਾਰੀ ਤੇ ਤਸੱਦਦ ਢਾਹੁਣ ਦੇ ਅਮਲਾਂ ਨੂੰ ਅਦਾਲਤਾਂ ਵਿਚ ਚੁਣੋਤੀ ਦੇਣ ਦੇ ਫਰਜ ਵੀ ਅਦਾ ਕਰਨ । ਤਾਂ ਕਿ ਪੁਲਿਸ ਅਤੇ ਮੋਦੀ ਦੀ ਹਿੰਦੂਤਵ ਹਕੂਮਤ ਦਹਿਸਤਗਰਦੀ ਦੇ ਨਾਮ ਹੇਠ ਇਹਨਾਂ ਨੌਜ਼ਵਾਨਾਂ ਅਤੇ ਉਹਨਾਂ ਦੇ ਪਰਿਵਾਰਾਂ ਨਾਲ ਕੋਈ ਗੈਰ ਕਾਨੂੰਨੀ ਅਮਲ ਨਾ ਕਰ ਸਕੇ । ਉਹਨਾਂ ਸਿੱਖ ਕੌਮ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਨੂੰ ਫਿਰ ਤੋ ਦਹਿਸਤਗਰਦ ਐਲਾਨਣ ਦੇ ਹੋ ਰਹੇ ਦੁੱਖਦਾਇਕ ਅਮਲਾਂ ਉਤੇ ਕਾਂ ਨਜ਼ਰ ਰੱਖਦੇ ਹੋਏ ਸੁਚੇਤ ਰਹੇ ਤਾਂ ਕਿ ਹੁਕਮਰਾਨ ਆਪਣੀਆਂ ਮੰਦਭਾਵਨਾਵਾਂ ਵਿਚ ਕਾਮਯਾਬ ਨਾ ਹੋ ਸਕਣ ਅਤੇ ਪੰਜਾਬ ਸੂਬੇ ਅਤੇ ਸਿੱਖ ਕੌਮ ਨੂੰ ਜ਼ਲੀਲ ਨਾ ਕਰ ਸਕਣ।

WRITTEN BY