Skip to content
Independent perspectives. Global stories.
BREAKING

ਦਿੱਲੀ ਪ੍ਰਦੇਸ਼ ਵਿੱਚ ਸਰਕਾਰ ਦੇ ਗਠਨ ਜਾਂ ਨਵੀਆਂ ਚੋਣਾਂ ਬਾਰੇ ਫੈਸਲਾ ਪੰਜ ਹਫਤਿਆਂ ’ਚ

Share this story

ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਸਲਾਹ – ਦਸੰਬਰ ’ਚ ਹੋ ਸਕਦੀ ਹੈ ਦਿੱਲੀ ’ਚ ਨਵੀਂ ਚੋਣ

Page-1_06 ਨਵੀਂ ਦਿੱਲੀ, 5 ਅਗਸਤ (ਪੀ. ਟੀ. ਲਾਇਵ)- ਸੁਪਰੀਮ ਕੋਰਟ ਨੇ ਅੱਜ ਕੇਂਦਰ ਤੋਂ ਦਿੱਲੀ ‘ਚ ਸਰਕਾਰ ਗਠਨ ਦੇ ਮਸਲੇ ’ਤੇ ਪੁੱਛਿਆ ਹੈ ਕਿ ਇਸ ਦਿਸ਼ਾ ’ਚ ਹੁਣ ਤੱਕ ਕੀ ਕੋਸ਼ਿਸ਼ ਹੋਈ ਹੈ। ਦਿੱਲੀ ’ਚ ਸਰਕਾਰ ਬਣਾਉਣ ਨੂੰ ਲੈ ਕੇ ਕੇਂਦਰ ਵੱਲੋਂ ਕੀ ਪਹਿਲ ਕੀਤੀ ਗਈ ਹੈ।ਦੂਜੇ ਪਾਸੇ ਦਿੱਲੀ ਸਟੇਟ ਵਿੱਚ ਭਾਜਪਾ ਵੱਲੋਂ ਸਰਕਾਰ ਬਣਾਏ ਜਾਣ ਦੀਆਂ ਅਟਕਲਾਂ ਧੁੰਦਲੀਆਂ ਪੈਂਦੀਆਂ ਜਾ ਰਹੀਆਂ ਹਨ। ਸਰਕਾਰੀ ਹਲਕਿਆਂ ਮੁਤਾਬਿਕ ਫਿਲਹਾਲ ਦਿੱਲੀ ਵਿੱਚ ਸਰਕਾਰ ਬਣਨ ਦੀ ਸੰਭਾਵਨਾ ਨਹੀਂ ਹੈ ਅਤੇ ਇਸ ਸਾਲ ਦਸੰਬਰ ਵਿੱਚ ਵਿਧਾਨ ਸਭਾ ਦੀਆਂ ਨਵੀਆਂ ਚੋਣਾਂ ਹੋ ਸਕਦੀਆਂ ਹਨ। ਇਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਸ੍ਰੀ ਸਤੀਸ਼ ਉਪਾਧੇ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਕੇਂਦਰ ਸਰਕਾਰ ਵੱਲੋਂ ਦਿੱਤੇ ਗਏ ਸੁਝਾਅ ਦਾ ਸਵਾਗਤ ਕੀਤਾ ਹੈ ਕਿ

ਆਉਣ ਵਾਲੇ ਪੰਜ ਹਫਤਿਆਂ ਵਿੱਚ ਦਿੱਲੀ ਦੀ ਸਰਕਾਰ ਬਣਾਉਣ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ।  ਸੁਪਰੀਮ ਕੋਰਟ ਨੇ ਅੱਜ ਦਿੱਲੀ ’ਚ ਵਿਧਾਨ ਸਭਾ ਮੁਅੱਤਲ ਹੋਣ ਦੇ ਮਾਮਲੇ ’ਤੇ ਸੁਣਵਾਈ ਕਰਦੇ ਹੋਏ ਕੇਂਦਰ ਤੋਂ ਇਹ ਜਾਣਕਾਰੀ ਦੇਣ ਨੂੰ ਕਿਹਾ ਕਿ ਰਾਜਧਾਨੀ ’ਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਉਸ ਦੇ ਵੱਲੋਂ ਕੀ ਯਤਨ ਕੀਤੇ ਗਏ ਹਨ। ਸੁਪਰੀਮ ਕੋਰਟ ਨੇ ਸਰਕਾਰ ਨੂੰ ਇਹ ਸਾਫ਼ ਕਰਨ ਨੂੰ ਕਿਹਾ ਕਿ ਦਿੱਲੀ ਵਿਧਾਨ ਸਭਾ ਕਦੋਂ ਤੱਕ ਮੁਅੱਤਲ ਰਹੇਗੀ ਅਤੇ ਵਿਧਾਇਕ ਕਦੋਂ ਤੱਕ ਘਰ ਬੈਠੇ ਰਹਿਣਗੇ। ਗੌਰਤਲਬ ਹੈ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ 14 ਫਰਵਰੀ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਦਿੱਲੀ ’ਚ ਵਿਧਾਨ ਸਭਾ ਮੁਅੱਤਲ ਹੈ ਅਤੇ ਰਾਸ਼ਟਰਪਤੀ ਰਾਜ ਲਾਗੂ ਹੈ।
ਆਮ ਆਦਮੀ ਪਾਰਟੀ ਨੇ ਨਵੀਆਂ ਚੋਣਾਂ ਲਈ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਸੀ। ਸੁਪਰੀਮ ਕੋਰਟ ਦੇ ਸੰਵਿਧਾਨਕ ਬੈਚ ਵੱਲੋਂ ਇਹ ਮਾਮਲਾ ਸੁਣਿਆ ਗਿਆ। ਬੈਚ ਦਾ ਕਹਿਣਾ ਹੈ ਕਿ ਭਾਜਪਾ ਪਹਿਲਾਂ ਹੀ ਸਰਕਾਰ ਬਣਾਉਣ ਤੋਂ ਮਨਾ ਕਰ ਚੁੱਕੀ ਹੈ। ਆਪ ਕਹਿ ਚੁੱਕੀ ਹੈ ਕਿ ਉਸ ਕੋਲ ਸਰਕਾਰ ਬਣਾਉਣ ਲਈ ਬਹੁਮਤ ਨਹੀਂ ਹੈ ਇਸ ਉਪਰ ਹੀ ਸੁਪਰੀਮ ਕੋਰਟ ਨੇ ਸਵਾਲ ਕੀਤਾ ਹੈ ਕਿ ਆਖਿਰ ਕਦੋਂ ਤੱਕ ਦਿੱਲੀ ਵਿਧਾਨ ਸਭਾ ਮੁਅੱਤਲ ਰਹੇਗੀ।
ਪੰਜ ਹਫਤੇ ਲਈ ਟਲੀ ਸੁਣਵਾਈ- ਸੁਪਰੀਮ ਕੋਰਟ ਨੇ ਕੇਂਦਰ ਨੂੰ ਸਲਾਹ ਦਿੱਤੀ ਹੈ ਕਿ ਉਸ ਨੂੰ ਦਿੱਲੀ ਵਿੱਚ ਸਰਕਾਰ ਬਣਾਉਣ ਲਈ ਠੋਸ ਰਾਇ ਰੱਖਣੀ ਚਾਹੀਦੀ ਹੈ। ਜਸਟਿਸ ਐਚ ਐਲ ਦੱਤੂ ਦੀ ਅਗਵਾਈ ਹੇਠ ਬੈਚ ਨੇ ਕੇਂਦਰ ਨੂੰ ਪੰਜ ਹਫਤਿਆਂ ਵਿੱਚ ਦਿੱਲੀ ’ਚ ਸਰਕਾਰ ਬਣਾਉਣ ਜਾਂ ਨਵੀਆਂ ਚੋਣਾਂ ਬਾਰੇ ਕਿਸੇ ਸਕਾਰਾਤਮਕ ਨਤੀਜੇ ਨਾਲ ਅਦਾਲਤ ਆਉਣ ਲਈ ਕਿਹਾ ਹੈ। ਇਸ ਲਈ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਪੰਜ ਹਫਤੇ ਲਈ ਟਾਲ ਦਿੱਤੀ ਹੈ ਅਤੇ ਉਮੀਦ ਜਾਹਰ ਕੀਤੀ ਹੈ ਕਿ ਕੇਂਦਰ ਸਰਕਾਰ ਇਸ ਸਮੇਂ ਦੇ ਅੰਦਰ ਕੋਈ ਥਾਂ ਪੱਖੀ ਨਤੀਜਾ ਲੈ ਕੇ ਅਦਾਲਤ ਆਵੇਗੀ। ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਤੋਂ ਮੰਗ ਕੀਤੀ ਹੈ ਕਿ ਉਹ ਉਪ ਰਾਜਪਾਲ ਨੂੰ ਵਿਧਾਨ ਸਭਾ ਭੰਗ ਕਰਕੇ ਨਵੀਆਂ ਚੋਣਾਂ ਲਈ ਕਹਿਣ।

WRITTEN BY