ਕੋਚੀ, 5 ਅਗਸਤ (ਪੀ. ਟੀ)- ਹਿੰਸਾ ਪ੍ਰਭਾਵਿਤ ਲਿਬੀਆ ਤੋਂ ਭਾਰਤੀ ਨਰਸਾਂ ਨੂੰ ਕ¤ਢਣ ਦੇ ਯਤਨਾਂ ਤਹਿਤ ਅ¤ਜ ਸਵੇਰੇ ਨਰਸਾਂ ਦਾ ਪਹਿਲਾ ਸਮੂਹ ਦੁਬਈ ਤੋਂ ਕੋਚੀ ਪਹੁੰਚ ਗਿਆ ਹੈ। ਭਾਰਤੀ ਨਰਸਾਂ ਦੇ ਇਸ ਦਲ ‘ਚ ਕੇਰਲ ਦੀਆਂ 44 ਨਰਸਾਂ ਸ਼ਾਮਲ ਹਨ। ਹਵਾਈ ਅ¤ਡੇ ਦੇ ਅਧਿਕਾਰੀਆਂ ਨੇ ਇ¤ਥੇ ਦ¤ਸਿਆ ਕਿ ਨਰਸਾਂ ਨੂੰ ਟਿਊਨੀਸ਼ੀਆ ਤੋਂ ਦੁਬਈ ਲਿਆਂਦਾ ਗਿਆ ਅਤੇ ਤੜਕੇ 3 ਵਜੇ ਉਹ ਅਮੀਰਾਤ ਦੀ ਕੋਚੀ ਲਈ ਨਿਯਮਤ ਉਡਾਣ ‘ਚ ਸਵਾਰ ਹੋਈਆਂ। ਇਹ ਨਰਸਾਂ ਲਿਬੀਆ ਦੇ ਕਈ ਹਸਪਤਾਲਾਂ ‘ਚ ਕੰਮ ਕਰਦੀਆਂ ਸਨ। ਇਹ 44 ਨਰਸਾਂ ਉਨ੍ਹਾਂ 58 ਨਰਸਾਂ ‘ਚ ਸ਼ਾਮਲ ਸਨ ਜੋ ਦੋ ਦਿਨ ਪਹਿਲਾ ਹੀ ਤ੍ਰਿਪੋਲੀ ਤੋਂ ਟਿਊਨੀਸ਼ੀਆ ਪਹੁੰਚੀਆਂ ਸਨ।
ਹਿੰਸਾ ਪ੍ਰਭਾਵਿਤ ਲਿਬੀਆ ਤੋਂ ਭਾਰਤ ਪਹੁੰਚੀਆਂ 44 ਨਰਸਾਂ



