ਮੈਰਿਟ ਵਿੱਚ ਨਹੀਂ ਜੁੜਣਗੇ ਅੰਗਰੇਜ਼ੀ ਪੇਪਰ ਦੇ ਅੰਕ
ਨਵੀਂ ਦਿੱਲੀ, 4 ਅਗਸਤ (ਪੀ. ਟੀ)- ਸੀ ਸੈਟ-11 ‘ਚ ਅੰਗਰੇਜੀ ਦੇ ਅੰਕ ਗਰੇਡੇਸ਼ਨ ਜਾਂ ਮੈਰਿਟ ‘ਚ ਨਹੀਂ ਜੋੜੇ ਜਾਣਗੇ ਤੇ 2011 ਦੇ ਉਮੀਦਵਾਰਾਂ ਨੂੰ ਅਗਲੇ ਸਾਲ ਹੋਣ ਵਾਲੇ ਇਮਤਿਹਾਨ ‘ਚ ਦੂਸਰਾ ਮੌਕਾ ਮਿਲ ਸਕਦਾ ਹੈ। ਅੱਜ ਇਹ ਐਲਾਨ ਲੋਕ ਸਭਾ ‘ਚ ਸਰਕਾਰ ਨੇ ਕੀਤਾ ਹੈ। ਪ੍ਰਸੋਨਲ ਰਾਜ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਸਰਕਾਰ ਦਾ ਵਿਚਾਰ ਹੈ ਕਿ ਸਿਵਲ ਸਰਵਿਸਜ ਪ੍ਰੀਖਿਆ (ਮੁੱਢਲੀ) ਪੇਪਰ-11 ‘ਚ ‘ਅੰਗਰੇਜੀ ਭਾਸ਼ਾ ‘ਚ ਨਿਪੁਨਤਾ‘ ਬਾਰੇ ਸਵਾਲਾਂ ਦੇ ਅੰਕ ਦਰਜਾਬੰਦੀ ਜਾਂ ਮੈਰਿਟ ‘ਚ ਸ਼ਾਮਿਲ ਨਹੀਂ ਹੋਣੇ ਚਾਹੀਦੇ। ਲੋਕ ਸਭਾ ‘ਚ ਦਿੱਤੇ ਸੰਖੇਪ ਬਿਆਨ ‘ਚ ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੇ ਸਿਵਲ ਸਰਵਿਸਜ ਪ੍ਰੀਖੀਆ-2011 ਦਿੱਤੀ ਸੀ, ਉਨਾਂ ਨੂੰ 2015 ‘ਚ ਇਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ।ਇਸ
ਦੌਰਾਨ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਇਹ ਮਸਲਾ ਜਲਦ ਹੀ ਹੱਲ ਕਰ ਲਿਆ ਜਾਵੇਗਾ। ਸ੍ਰੀ ਮੋਦੀ ਦੀ ਦੇਸ਼ ਵਾਪਸੀ ਤੋਂ ਬਾਅਦ ਕੈਬਨਿਟ ਇਸ ’ਤੇ ਵਿਚਾਰ ਕਰੇਗੀ। ਦੂਜੇ ਪਾਸੇ ਕਾਂਗਰਸੀ ਆਗੂ ਮੁਨੀਸ਼ ਤੀਵਾਰੀ ਨੇ ਆਖਿਆ ਹੈ ਕਿ ਸਰਕਾਰ ਨੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ।



