Skip to content
Independent perspectives. Global stories.
BREAKING

ਕਾਂਗਰਸ ਲਈ ਸੰਜੀਵਨੀ ਬਣੇਗੀ ਪ੍ਰਿਅੰਕਾ, ਮਿਲ ਸਕਦੀ ਹੈ ਵੱਡੀ ਭੂਮਿਕਾ

Share this story

Page-1_17 ਨਵੀਂ ਦਿੱਲੀ, 4 ਅਗਸਤ (ਪੀ. ਟੀ)- ਲੋਕਸਭਾ ਚੋਣਾਂ ਵਿੱਚ ਇਤਿਹਾਸਿਕ ਹਾਰ ਦਾ ਸਾਹਮਣਾ ਕਰਨ ਵਾਲੀ ਕਾਂਗਰਸ ਨੂੰ ਪ੍ਰਿਅੰਕਾ ਗਾਂਧੀ ਵਾਡਰਾ ਸੰਜੀਵਨੀ ਦੇ ਸਕਦੀ ਹੈ। ਅਜਿਹੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਨਿਰਾਸ਼ ਪਾਰਟੀ ਕਾਰਜਕਰਤਾਵਾਂ ਅਤੇ ਨੇਤਾਵਾਂ ਵਿੱਚ ਨਵੀਂ ਜਾਨ ਪਾਉਣ ਲਈ ਸਰਗਰਮ ਰਾਜਨੀਤੀ ਵਿੱਚ ਆ ਸਕਦੇ ਹਨ। ਪ੍ਰਿਅੰਕਾ ਗਾਂਧੀ ਨੂੰ ਕਾਂਗਰਸ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਇਸ ਸਾਲ ਕੁਝ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੇ ਖਤਮ ਹੋਣ ਤੋਂ ਬਾਅਦ ਉਹ ਕਾਂਗਰਸ ਵਿੱਚ ਬਕਾਇਦਾ ਜ਼ਿੰਮੇਵਾਰੀ ਸੰਭਾਲ ਸਕਦੀ ਹੈ।ਪਾਰਟੀ ਨੇਤਾਵਾਂ ਅਨੁਸਾਰ ਪ੍ਰਿਅੰਕਾ ਗਾਂਧੀ ਨੂੰ ਉਤਰ ਪ੍ਰਦੇਸ਼ ਕਾਂਗਰਸ ਦੀ ਵਾਗਡੋਰ ਸੰਭਾਲੀ ਜਾ ਸਕਦੀ ਹੈ ਜਾਂ ਫਿਰ ਉਨ੍ਹਾਂ ਨੂੰ ਸੰਗਠਨ ਦੀ ਮੁਖੀ ਬਣਾਇਆ ਜਾ ਸਕਦਾ

ਹੈ। ਇਸ ਸਮੇਂ ਜਨਾਰਦਨ ਦਿਵੇਦੀ ਸੰਗਠਨ ਨੇ ਮੁਖੀ ਹਨ ਅਤੇ ਨਿਰਮਲ ਖੱਤਰੀ ਯੂਪੀ ਕਾਂਗਰਸ ਦੇ ਪ੍ਰਧਾਨ ਹਨ।ਪਾਰਟੀ ਨੇਤਾਵਾਂ ਨੇ ਕਿਹਾ ਕਿ ਇਸ ਮਸਲੇ ’ਤੇ ਪ੍ਰਿਅੰਕਾ ਦਾ ਨਿਰਣਾ ਹੀ ਅੰਤਿਮ ਹੋਵੇਗਾ।
ਕਾਂਗਰਸ ਨੇਤਾ ਰੀਤਾ ਬਹੁਗੁਣਾ ਜੋਸ਼ੀ ਨੇ ਕਿਹਾ ਕਿ ਉਹ ਵਿਅਕਤੀਗਤ ਤੌਰ ’ਤੇ ਮਹਸੂਸ ਕਰਦੇ ਹਨ ਕਿ ਪ੍ਰਿਅੰਕਾ ਜੀ ਨੂੰ ਸਰਗਰਮ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ, ਪਰ ਆਖਰੀ ਨਿਰਣਾ ਉਨ੍ਹਾਂ ਨੇ ਹੀ ਕਰਨਾ ਹੈ।
ਇਸ ਬਾਰੇ ਭਾਜਪਾ ਨੇਤਾ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਾਂਗਰਸ ਸੋਨੀਆਂ ਜੀ ਦੇ ਘਰ ਤੋਂ ਸ਼ੁਰੂ ਹੁੰਦੀ ਹੈ, ਰਾਹੁਲ ਗਾਂਧੀ ਦੇ ਰੂਮ ਤੋਂ ਹੁੰਦੀ ਹੋਈ ਪ੍ਰਿਅੰਕਾ ਦੇ ਲਾਨ ਵਿੱਚ ਖਤਮ ਹੋ ਜਾਂਦੀ ਹੈ। ਉਥੇ ਹੀ ਸੀਨੀਅਰ ਭਾਜਪਾ ਨੇਤਾ ਮੁਰਲੀ ਮਨੋਹਰ ਜੋਸ਼ੀ ਨੇ ਕਿਹਾ ਕਿ ਇਸ ’ਤੇ ਉਹ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ ਹਨ। ਉਹ ਕਿਤੇ ਵੀ ਭਾਜਪਾ ਨੂੰ ਚੁਣੌਤੀ ਨਹੀਂ ਦੇ ਸਕਦੇ ਹਨ।
ਗੌਰਤਲਬ ਹੈ ਕਿ ਲੋਕਸਭਾ ਦੀਆਂ ਆਮ ਚੋਣਾਂ ਵਿੱਚ ਕਾਂਗਰਸ ਬੁਰੀ ਤਰ੍ਹਾਂ ਨਾਲ ਹਾਰੀ ਅਤੇ ਉਸ ਨੂੰ ਸਿਰਫ 44 ਸੀਟਾਂ ਹੀ ਮਿਲੀਆਂ। ਰਾਹੁਲ ਗਾਂਧੀ ਦੀ ਰਣਨੀਤੀ ਅਤੇ ਸੋਨੀਆਂ ਗਾਂਧੀ ਦਾ ਪ੍ਰਚਾਰ ਪੂਰੀ ਤਰ੍ਹਾਂ ਨਾਲ ਫਲਾਪ ਸ਼ੌਅ ਸਾਬਤ ਹੋਇਆ। ਨਰਿੰਦਰ ਮੋਦੀ ਦੇ ਮੁਕਾਬਲੇ ਵਿੱਚ ਰਾਹੁਲ ਗਾਂਧੀ ਕੀਤੇ ਵੀ ਟਿੱਕ ਨਹੀਂ ਸਕੇ।
ਅਜਿਹੇ ਵਿੱਚ ਰਾਹੁਲ ਦੀ ਅਗਵਾਈ ਅਤੇ ਰਾਜਨੀਤਿਕ ਭਵਿੱਖ ’ਤੇ ਵੀ ਸਵਾਲ ਖੜੇ ਹੋ ਗਏ ਹਨ। ਪਾਰਟੀ ਪ੍ਰਿਅੰਕਾ ਨੂੰ ਰਾਜਨੀਤੀ ਵਿੱਚ ਲਿਆ ਕੇ ਕਾਰਜਕਰਤਾਵਾਂ ਵਿੱਚ ਇੱਕ ਨਵੇਂ ਜੋਸ਼ ਦਾ ਸੰਚਾਰ ਕਰਨਾ ਚਾਹੁੰਦੀ ਹੈ।

WRITTEN BY