Skip to content
Independent perspectives. Global stories.
BREAKING

ਬੱਚਿਆਂ ਨੂੰ ਕੁੱਟਣਾ ਪਏਗਾ ਮਹਿੰਗਾ, ਜਾਣਾ ਹੋਵੇਗਾ ਜੇਲ੍ਹ

Share this story

ਨਵੀਂ ਦਿੱਲੀ, 3 ਅਗਸਤ (ਪੀ. ਟੀ)- ਮਾਤਾ ਪਿਤਾ ਜਾਂ ਅਧਿਆਪਕਾਂ ਨੂੰ ਬੱਚਿਆਂ ਨੂੰ ਕੁੱਟਣਾ ਜਾਂ ਗਾਲ੍ਹਾਂ ਕੱਢਣੀਆਂ ਮਹਿੰਗੀਆਂ ਪੈ ਸਕਦੀਆਂ ਹਨ। ਬੱਚਿਆਂ ਖ਼ਿਲਾਫ਼ ਅਜਿਹਾ ਵਿਵਹਾਰ ਕਰਨ ‘ਤੇ ਆਉਣ ਵਾਲੇ ਸਾਲਾਂ ‘ਚ 5 ਸਾਲ ਤੱਕ ਲਈ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸਰਕਾਰ ਬੱਚਿਆਂ ‘ਤੇ ਹੋਣ ਵਾਲੀ ਹਿੰਸਾ ਖ਼ਿਲਾਫ਼ ਨਵਾਂ ਕਾਨੂੰਨ ਲਿਆਉਣ ਦੀ ਤਿਆਰੀ ‘ਚ ਹੈ। ਨਵੇਂ ਕਾਨੂੰਨ ‘ਚ ਕਾਲਜ ‘ਚ ਰੈਗਿੰਗ ਕਰਨ ਲਈ ਵੀ 3 ਸਾਲ ਦੀ ਜੇਲ੍ਹ ਹੋ ਸਕਦੀ ਹੈ। ਬੱਚਿਆਂ ਖ਼ਿਲਾਫ਼ ਹੋਣ ਵਾਲੀ ਹਿੰਸਾ ਨੂੰ ਰੋਕਣ ਲਈ ਸਰਕਾਰ ਸਖ਼ਤ ਕਾਨੂੰਨਾਂ ਦੇ ਡ੍ਰਾਫ਼ਟ ‘ਤੇ ਕੰਮ ਕਰ ਰਹੀ ਹੈ। ਸਰਕਾਰ ਜੁਵੇਨਾਈਲ ਨਿਆਂ ਐਕਟ 2000 ਦੀ ਥਾਂ ‘ਤੇ ਨਵੇਂ ਕਾਨੂੰਨ ‘ਤੇ ਕੰਮ ਕਰ ਰਹੀ ਹੈ। ਪੁਰਾਣੇ ਕਾਨੂੰਨ ਦੀ ਥਾਂ ‘ਤੇ ਸਰਕਾਰ ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ਼ ਚਿਲਡ੍ਰਨ ਬਿੱਲ, 2014 ਪੇਸ਼ ਕਰਨ ਦੀ ਤਿਆਰੀ ‘ਚ ਹੈ। ਨਵੇਂ ਕਾਨੂੰਨਾਂ ਨੂੰ ਸਰਕਾਰ ਨੇ ਬੱਚਿਆਂ ਦੇ ਅਧਿਕਾਰਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਹੈ।

WRITTEN BY