ਧੂਰੀ, 4 ਅਗਸਤ (ਸਨੀ/ਸੋਨੀ ਘਨੌਰ)- ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸਨ ਜਿਲਾ ਸੰਗਰੂਰ ਦੇ ਪਰਧਾਨ ਡਾ. ਅਨਵਰ ਭਸੌੜ ਨੇ ਪਰੈੱਸ ਨਾਲ ਗੱਲਬਾਤ ਕਰਦਿਆ ਕਿਹਾ ਕਿ ਲੋਕ ਮੈਡੀਕਲ ਪ੍ਰੈਕਟਿਸਨਰ ਸਹੂਲਤਾ ਤੇ ਨਿਰਭਰ ਕਰਦੇ ਹਨ। ਸਮੇਂ ਦੀਆਂ ਸਰਕਾਰਾ ਨੇ ਪਿੰਡਾ ਦੇ ਲੋਕਾ ਲਈ ਸਿਹਤ ਸਹੂਲਤਾ ਕੋਈ ਯੋਗ ਪਰਬੰਧ ਨਹੀਂ ਕੀਤਾ।ਡਾ. ਭਸੌੜ ਨੇ ਕਿਹਾ ਕਿ 13700 ਲਗਭਗ ਪਿਡ ਹਨ ।ਸਾਰੇ ਪੰਜਾਬ ਵਿਚ 2200 ਦੇ ਕਰੀਬ ਡਿਸਪੈਂਸਰੀਆ ਹਨ , ਇਹਨਾਂ ਡਿਸਪੈਂਸਰੀਆ ਵਿਚ ਡਾਕਟਰ ਨਹੀਂ ,ਜਿਥੇ ਡਾਕਟਰ ਹੈ ਉਥੇ ਦਵਾਈ ਨਹੀਂ ਅਤੇ ਇਹਨਾਂ ਡਿਸਪੈਂਸਰੀਆ ਦਾ ਸਮਾਂ 2 ਵਜੇ ਤਕ ਹੈ। ਉਸ ਤੋ ਬਾਅਦ ਲੋਕ ਕਿਸ ਤੋ ਸਿਹਤ ਸਹੂਲਤਾ ਲੈਣ,ਡਾਂ ਅਨਵਰ ਨੇ ਕਿਹਾ ਕਿ ਇਹ ਮੈਡੀਕਲ ਪਰੈਕਟਿਸ਼ਨਰ ਪੰਜਾਬ ਦੀਆਂ ਬਾਹਰਲੀ ਸਟੇਟਾ ਤੋ
ਰਜਿਸਟਰਡ ਹਨ । ਸਰਕਾਰ ਜਾਣਾ-ਬੁੱਝ ਕਿ ਇਹਨਾਂ ਦੇ ਮਸਲੇ ਨੂੰ ਉਲਝਾ ਰਹੀ ਹੈ। ਸਰਕਾਰ ਨੂੰ ਕਾਨੂੰਨ ਬਣਾਕੇ ਬਾਹਰਲੀ ਸਟੇਟਾ ਤੋ ਰਜਿਸਟਰਡ ਡਾਕਟਰਾ ਨੂੰ ਮਾਈਗ੍ਰੇਸ਼ਨ ਕੀਤਾ ਜਾ ਸਕਦਾ ਹੈ,ਚੋਣਾ ਦੇ ਦੌਰਾਨ ਸਰਕਾਰ ਮਿਟੰਗਾ ਬੁਲਾ ਕੇ ਲਾਰੇ ਲਾ ਦਿੰਦੀ ਹੈ, ਅਤੇ ਉਠ ਦੇ ਬੁੱਲ੍ਹ ਵਾਲਾ ਮਸਲਾ ਜਿਉ ਦੀ ਤਿਉ ਲਟਕ ਰਿਹਾ ਹੈ।
ਬੀ.ਜੇ.ਪੀ. ਮੰਤਰੀਆ ਦੀ ਟਿਪਣੀ ਕਰਦਿਆ ਡਾ. ਨੇ ਕਿਹਾ ਕਿ ਸਰਕਾਰ ਪਹਿਲਾਂ ਪਿੰਡਾ ਦਾ ਸਰਵੇਖਣ ਕਰੇ ਤੇ ਪਿਡਾ ਦੇ ਲੋਕਾ ਤੋ ਪਤਾ ਲਗੇਗਾ ਕਿ ਸਿਹਤ ਸਹੂਲਤਾ ਕੌਣ ਦੇ ਰਿਹਾ ਹੈ। ਡਾ. ਅਨਵਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਲੋਕਾ ਨੂੰ ਲਾਮ -ਬੰਦ ਕਰਕੇ ਵੱਡੀ ਲੜਾਈ ਵਿੰਡਣ ਵਾਲੇ ਸੰਕੇਤ ਦਿਤੇ ਹਨ ।



