Skip to content
Independent perspectives. Global stories.
BREAKING

ਚੀਨ ’ਚ ਭੁਚਾਲ ’ਚ ਮਰਨ ਵਾਲਿਆਂ ਦੀ ਗਿਣਤੀ 381 ਤੱਕ ਪਹੁੰਚੀ

Share this story

Page-1_20 ਬੀਜਿੰਗ, 4 ਅਗਸਤ (ਪੀ. ਟੀ)- ਚੀਨ ਦੇ ਦੱਖਣ ਪੱਛਮੀ ਪ੍ਰਾਂਤ ਯੁਨਾਨ ਨੂੰ ਹਿਲਾ ਦੇਣ ਵਾਲੇ 6. 5 ਤੀਵਰਤਾ ਦੇ ਭੁਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ ਤਕ 381 ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ। ਭੁਚਾਲ ਐਤਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 4 ਵੱਜ ਕੇ 30 ਮਿੰਟ ‘ਤੇ ਆਇਆ। ਭੁਚਾਲ ਦਾ ਕੇਂਦਰ ਜ਼ਮੀਨ ਤੋਂ 12 ਕਿਲੋਮੀਟਰ ਦੀ ਡੂੰਘਾਈ ‘ਤੇ ਸੀ ਤੇ ਭੁਚਾਲ ਦਾ ਕੇਂਦਰ ਯੁਨਾਨ ਸੂਬੇ ਦੀ ਲੁਡਿਆਨ ਕਾਊਂਟੀ ‘ਚ ਸਥਿਤ ਸੀ। ਗੂਈਝਾਓ ਤੇ ਸਿਚੁਆਨ ਸੂਬਿਆਂ ਦੀ ਤੁਲਨਾ ‘ਚ ਯੁਨਾਨ ‘ਚ ਭੁਚਾਲ ਦੇ ਜ਼ਿਆਦਾ ਝਟਕੇ ਮਹਿਸੂਸ ਕੀਤੇ ਗਏ। ਸ਼ਿਨਹੁਆ ਸਮਾਚਾਰ ਏਜੰਸੀ ਦੇ ਮੁਤਾਬਕ ਸੋਮਵਾਰ ਸਵੇਰ ਤੱਕ ਮਰਨ ਵਾਲਿਆਂ ਦੀ ਗਿਣਤੀ ਘੱਟ ਤੋਂ ਘੱਟ 381 ਹੋ ਗਈ ਹੈ। ਇਸ ਭਿਆਨਕ ਤੇ

ਵਿਨਾਸ਼ਕਾਰੀ ਭੁਚਾਲ ‘ਚ 12 ਹਜ਼ਾਰ ਤੋਂ ਜ਼ਿਆਦਾ ਘਰ ਡਿੱਗ ਪਏ ਤੇ 30 ਹਜ਼ਾਰ ਘਰ ਜਮੀਂਨ ‘ਚ ਧਸ ਗਏ। ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਲੋਕਾਂ ਦੀ ਜਾਨ ਬਚਾਉਂਣ ਨੂੰ ਪਹਿਲ ਦੇਣ ਤੇ ਭੁਚਾਲ ਪੀੜਤਾਂ ਦੀ ਉਚਿੱਤ ਸਹਾਇਤਾ ਨੂੰ ਯਕੀਨੀ ਬਣਾਇਆ ਜਾਵੇ।

WRITTEN BY