ਚੰਡੀਗੜ•, 03 ਅਗਸਤ (ਨਾਗਪਾਲ)- ਗਲਾਸਗੋ ਵਿਚ ਚੱਲ ਰਹੇ 20ਵੇਂ ਰਾਸ਼ਟਰ ਮੰਡਲ ਖੇਡਾਂ ਵਿਚ 25 ਮੀਟਰ ਰੈਪਿਡ ਸ਼ੂਟਿੰਗ ਮੁਕਾਬਲੇ ਵਿਚ ਚਾਂਦੀ ਦਾ ਤਗਮ ਪ੍ਰਾਪਤ ਕਰਨ ਵਾਲੇ ਹਰਿਆਣਾ ਦੇ ਕਰਨਾਲ ਦੇ ਰਹਿਣ ਵਾਲੇ ਨਿਸ਼ਾਨੇਬਾਜ ਹਰਪ੍ਰੀਤ ਸਿੰਘ ਨੇ ਅੱਜ ਨਵੀਂ ਦਿੱਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਨਾਲ ਉਨ•ਾਂ ਦੀ ਰਿਹਾਇਸ਼ ’ਤੇ ਮੁਲਾਕਾਤ ਕੀਤੀ ਅਤੇ ਉਨ•ਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ । ਇਸ ਮੌਕੇ ’ਤੇ ਉਨ•ਾਂ ਦੀ ਮਾਂ ਸ੍ਰੀਮਤੀ ਅਮਰਜੀਤ ਕੌਰ ਅਤੇ ਉਨ•ਾਂ ਦੇ ਮਾਮਾ ਪ੍ਰੀਤਪਾਲ ਸਿੰਘ ਪੰਨੂੰ ਵੀ ਮੌਜ਼ੂਰ ਸਨ। ਮੁੱਖ ਮੰਤਰੀ ਸ੍ਰੀ ਹੁੱਡਾ ਨੇ ਗਲਾਸਗੋ ਵਿਚ 20ਵੇਂ ਰਾਸ਼ਟਰਮੰਡਲ ਖੇਡਾਂ ਵਿਚ ਸ਼ੂਟਿੰਗ ਵਿਚ ਚਾਂਦੀ ਤਗਮਾ ਪ੍ਰਾਪਤ ਕਰਨ ’ਤੇ ਹਰਪ੍ਰੀਤ ਸਿੰਘ ਨੂੰ ਵਧਾਈ ਦਿੱਤੀ ਅਤੇ ਉਨ•ਾਂ ਦੇ ਵਧੀਆ ਭਵਿੰਖ ਦੀ ਕਾਮਨਾ ਕੀਤੀ । ਇਸ ਮੌਕੇ ’ਤੇ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਨ•ਾਂ ਨੇ ਸਾਲ 2010 ਵਿਚ ਦਿੱਲੀ ਵਿਚ ਹੋਈ ਰਾਸ਼ਟਰ ਮੰਡਲ ਖੇਡਾਂ ਵਿਚ ਵੀ 25 ਮੀਟਰ
ਸੈਂਟਰ ਫਾਇਰ ਪਿਸਟਲ ਵਿਚ ਸਿੰਗਲ ਅਤੇ ਡਬਲ ਮੁਕਾਬਲੇ ਵਿਚ ਦੋ ਸੋਨੇ ਦੇ ਤਗਮੇ ਜਿੱਤੇ ਸਨ । ਉਨ•ਾਂ ਦਸਿਆ ਕਿ ਉਹ 3 ਸਤੰਬਰ, 2014 ਵਿਚ ਸਪੇਨ ਵਿਚ ਸ਼ੁਰੂ ਹੋਣ ਵਾਲੀ ਵਲਡ ਚੈਂਪਿਅਨਸ਼ਿਪ, 2014 ਵਿਚ ਭਾਰਤ ਦੀ ਅਗਵਾਈ ਕਰਨਗੇ । ਇਸ ਤੋਂ ਬਾਅਦ ਉਹ 16 ਸਤੰਬਰ, 2014 ਤੋਂ ਕੋਰਿਆ ਵਿਚ ਸ਼ੁਰੂ ਹੋਣ ਵਾਲੀ ਏਸ਼ਿਅਨ ਖੇਡਾਂ, 2014 ਵਿਚ ਹਿੱਸਾ ਲੈਣਗੇ ।



