ਸ੍ਰੀਨਗਰ, 2 ਅਗਸਤ (ਏਜੰਸੀ)- ਦੱਖਣੀ ਕਸ਼ਮੀਰ ‘ਚ ਕੋਓਨਸਾਰੰਗ ਯਾਤਰਾ ਮੁੱਦੇ ‘ਤੇ ਹੁਰੀਅਤ ਕਾਨਫਰੰਸ ਦੇ ਕੱਟੜ ਗੁੱਟ ਦੇ ਪ੍ਰਧਾਨ ਸਈਦ ਅਲੀ ਸ਼ਾਹ ਗਿਲਾਨੀ ਵੱਲੋਂ ਬੰਦ ਦੇ ਸੱਦੇ ਦੇ ਮੱਦੇਨਜ਼ਰ ਸ੍ਰੀਨਗਰ ਦੇ ਕੁਝ ਹਿੱਸਿਆਂ ‘ਚ ਧਾਰਾ 144 ਲੱਗਾ ਦਿੱਤੀ ਗਈ ਹੈ। ਇਕ ਪੁਲਿਸ ਬੁਲਾਰੇ ਨੇ ਕਿਹਾ ਕਿ ਸ੍ਰੀਨਗਰ ਸ਼ਹਿਰ ਦੇ ਪੰਜ ਖੇਤਰਾਂ ‘ਚ ਸੁੱਰਖਿਆ ਦੇ ਕਦਮ ਚੁਕਦੇ ਹੋਏ ਸ਼ਹਿਰ ਦੇ ਖਾਨਯਾਰ, ਨੌਹੱਟਾ, ਰੇਨਾਵਾਰੀ, ਐਮ ਆਰ ਗੰਜ ਅਤੇ ਸਫਾਕਦਲ ਥਾਣਾ ਖੇਤਰਾਂ ‘ਚ ਧਾਰਾ 144 ਲਗਾ ਦਿੱਤੀ ਗਈ ਹੈ ਅਤੇ ਲੋਕਾਂ ਦੇ ਇਕ ਜਗ੍ਹਾ ਇੱਕਠੇ ਹੋਣ ‘ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦੇ ਮੱਦੇਨਜ਼ਰ ਸੰਵੇਦਨਸ਼ੀਲ ਖੇਤਰਾਂ ‘ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।



