ਪੁਣੇ, 2 ਅਗਸਤ (ਪੀ. ਟੀ)- ਪੰਜ ਹੋਰ ਲਾਸ਼ਾਂ ਮਿਲਣ ਨਾਲ ਮਾਲਿਨ ਪਿੰਡ ‘ਚ ਜਮੀਨ ਖਿਸਕਣ ਨਾਲ ਮਰਨ ਵਾਲਿਆਂ ਦੀ ਗਿਣਤੀ 75 ਹੋ ਗਈ ਹੈ, ਜਦਕਿ ਮਲਬੇ ‘ਚ 100 ਹੋਰ ਲੋਕਾਂ ਦੇ ਦਬੇ ਹੋਣ ਦਾ ਸ਼ੱਕ ਜਾਹਰ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਕੰਟਰੋਲ ਰੂਮ ਨੇ ਦੱਸਿਆ ਕਿ ਮਰਨ ਵਾਲਿਆਂ ‘ਚ 37 ਮਹਿਲਾਵਾਂ ਅਤੇ 10 ਬੱਚੇ ਹਨ। ਪਰਿਵਾਰਾਂ ਦੁਆਰਾ ਮ੍ਰਿਤਕਾਂ ਦੀ ਪਹਿਚਾਣ ਕੀਤੇ ਜਾਣ ਤੋਂ ਬਾਅਦ ਮ੍ਰਿਤਕਾਂ ਦਾ ਪਿੰਡ ‘ਚ ਸਮੂਹਿਕ ਅੰਤਮ ਸਸਕਾਰ ਕੀਤਾ ਜਾ ਰਿਹਾ ਹੈ। ਪਿਛਲੇ ਤਿੰਨ ਦਿਨ ਤੋਂ ਇਥੇ ਬਚਾਅ ਮੁਹਿੰਮ ਚਲ ਰਹੀ ਹੈ ਪਰ ਮੀਂਹ ਅਤੇ ਖਰਾਬ ਮੌਸਮ ਦੇ ਕਾਰਨ ਇਸ ‘ਚ ਅੜਚਨ ਆ ਰਹੀ ਹੈ। 30 ਜੁਲਾਈ ਨੂੰ ਹੋਈ ਇਸ ਘਟਨਾ ‘ਚ 44 ਮਕਾਨ ਢੇਹ-ਢੇਰੀ ਹੋ ਗਏ ਸਨ। ਸਮਾਂ ਬੀਤਣ ਨਾਲ ਹੀ ਮਲਬੇ ‘ਚ ਫਸੇ ਲੋਕਾਂ ਦੇ ਜਿਓਂਦੇ ਹੋਣ ਦੀ ਉਮੀਦ ਨਹੀਂ ਹੈ।



