Skip to content
Independent perspectives. Global stories.
BREAKING

ਜਗਮੀਤ ਬਰਾੜ, ਸੋਨੀਆ ਤੇ ਰਾਹੁਲ ਸਬੰਧੀ ਬਿਆਨ ਤੋਂ ਪਲਟਿਆ

Share this story

ਨਹਿਰੂ ਪਰਿਵਾਰ ਤੋਂ ਬਿਨਾਂ ਕਾਂਗਰਸ ਅਧੂਰੀ : ਬਰਾੜ

Page-3_06 ਨਵੀਂ ਦਿੱਲੀ 2 ਅਗਸਤ (ਜਗਤਾਰ ਸਿੰਘ)- ਆਲ ਇੰਡੀਆ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਅਤੇ ਪਾਰਟੀ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਦੋ ਵਰ੍ਹੇ ਦੀ ਛੁੱਟੀ ਲੈ ਕੇ ਚਲੇ ਜਾਣ ਸਬੰਧੀ ਬਿਆਨ ਦੇਣ ਤੋਂ ਬਾਅਦ ਨਿਸ਼ਾਨੇ ‘ਤੇ ਆਏ ਕਾਂਗਰਸ ਵਰਕਿੰਗ ਕਮੇਟੀ ਦੇ ਸਾਬਕਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੇ ਬਿਆਨ ਦੇ ਬਿਲਕੁਲ ਗ਼ਲਤ ਅਰਥ ਕੱਢੇ ਗਏ ਹਨ, ਜਦ ਕਿ ਉਨ੍ਹਾਂ ਸਿਰਫ਼ ਪਾਰਟੀ ਹਿਤਾਂ ਦੇ ਮੱਦੇਨਜ਼ਰ ਹੀ ਅਜਿਹੀ ਗੱਲ ਕਹੀ ਸੀ। ਸ. ਬਰਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਸੋਨੀਆ ਤੇ ਰਾਹੁਲ ਗਾਂਧੀ ਵਾਸਤੇ ਛੁੱਟੀ ਦੇ ਸ਼ਬਦ ਦੀ ਵਰਤੋਂ ਕੀਤੀ ਹੀ ਨਹੀਂ ਹੈ। ਸ. ਬਰਾੜ ਨੇ ਕਿਹਾ ਕਿ ਨਹਿਰੂ ਪਰਿਵਾਰ ਤੋਂ ਬਿਨਾਂ ਕਾਂਗਰਸ ਅਧੂਰੀ ਹੈ ਅਤੇ ਉਨ੍ਹਾਂ (ਬਰਾੜ) ਨੂੰ ਸੋਨੀਆ ਜਾਂ ਰਾਹੁਲ ਗਾਂਧੀ ਬਾਰੇ

ਕਿਸੇ ਕਿਸਮ ਦਾ ਕੋਈ ਇਤਰਾਜ਼ ਨਹੀਂ ਹੈ ਪ੍ਰੰਤੂ ਪਾਰਟੀ ਨੂੰ ਇਸ ਗੱਲ ਬਾਰੇ ਗੰਭੀਰਤਾ ਨਾਲ ਚਿੰਤਨ ਜ਼ਰੂਰ ਕਰਨਾ ਚਾਹੀਦਾ ਹੈ ਕਿ ਮੌਜੂਦਾ ਲੋਕ ਸਭਾ ਚੋਣਾਂ ਦੌਰਾਨ ਗੌਰਵਮਈ ਇਤਿਹਾਸ ਵਾਲੀ ਕਾਂਗਰਸ ਦੀ ਜਿਹੜੀ ਕਰਾਰੀ ਹਾਰ ਹੋਈ ਹੈ, ਉਸ ਦੇ ਪਿੱਛੇ ਅਸਲ ਵਿਚ ਕੌਣ-ਕੌਣ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਦੇ ਵਫ਼ਾਦਾਰ ਸਿਪਾਹੀ ਰਹੇ ਹਨ ਅਤੇ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਕੁੱਝ ਦਿੱਤਾ ਹੈ, ਇਸ ਲਈ ਉਹ ਪਾਰਟੀ ਦੀ ਮਜ਼ਬੂਤੀ ਵਾਸਤੇ ਪੂਰੀ ਤਰ੍ਹਾਂ ਚਿੰਤਤ ਹਨ ਅਤੇ ਉਨ੍ਹਾਂ ਦੀ ਰਾਇ ਹੈ ਕਿ ਪਾਰਟੀ ਨੂੰ ਵੀ ਚਿੰਤਨ ਕੈਂਪ ਆਯੋਜਿਤ ਕਰਕੇ ਪਾਰਟੀ ‘ਚ ਸੁਧਾਰ ਦੀ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ। ਬਰਾੜ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹਾਰ ਦੀ ਜ਼ਿੰਮੇਵਾਰੀ ਸਾਰੇ ਆਗੂਆਂ ਦੀ ਹੈ, ਸਿਰਫ਼ ਸੋਨੀਆ ਤੇ ਰਾਹੁਲ ਗਾਂਧੀ ਨੂੰ ਇਸ ਦੇ ਲਈ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਸ. ਬਰਾੜ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਦੇ ਕੁੱਝ ਵੱਡੇ ਆਗੂਆਂ ਵੱਲੋਂ ਜ਼ਮੀਨੀ ਪੱਧਰ ਅਤੇ ਚੰਗੀ ਸੋਚ ਵਾਲੇ ਆਗੂਆਂ ਨੂੰ ਸਿਆਸੀ ਤੌਰ ‘ਤੇ ਨਕਾਰਾ ਕਰਨ ਦੇ ਯਤਨ ਕੀਤੇ ਗਏ,ਜਿਸ ਕਾਰਨ ਚੰਗੀ ਸੋਚ ਰੱਖਣ ਵਾਲੀ ਲੀਡਰਸ਼ਿਪ ਜਾਮ ਹੋ ਕੇ ਰਹਿ ਗਈ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਹੈਰਾਨੀ ਪ੍ਰਗਟਾਉਂਦਿਆਂ ਆਖਿਆ ਕਿ ਜਿਹੜੇ ਆਗੂਆਂ ਦੀ ਕਾਰਗੁਜ਼ਾਰੀ ਨੇ ਕਾਂਗਰਸ ਨੂੰ ਡੁਬਾਉਣ ‘ਚ ਜ਼ਿਆਦਾ ਭੂਮਿਕਾ ਨਿਭਾਈ ਉਹ ਹਾਲੇ ਵੀ ਚਮਚਾਗੀਰੀ ਕਰਨ ‘ਚ ਦੀ ਦੌੜ ‘ਚ ਸਭ ਤੋਂ ਮੋਹਰੇ ਖੜੇ ਹਨ। ਸ. ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਰਾਇ ਹੈ ਕਿ ਪਾਰਟੀ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਉਸੇ ਤਰ੍ਹਾਂ ਪੂਰੇ ਦੇਸ਼ ਦੇ ਦੌਰੇ ‘ਤੇ ਨਿਕਲਣ, ਜਿਸ ਤਰ੍ਹਾਂ ਪਿਛੋਕੜ ‘ਚ ਸ਼੍ਰੀਮਤੀ ਇੰਦਰਾ ਗਾਂਧੀ ਨੇ ਹਾਰ ਤੋਂ ਬਾਅਦ ਦੇਸ਼ ਦੇ ਕੋਨ ਕੋਨੇ ‘ਚ ਪੁੱਜ ਕੇ ਜਨਤਾ ਦਾ ਸਮਰਥਨ ਮੁੜ ਹਾਸਿਲ ਕੀਤਾ ਸੀ। ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਵੀ ਪਾਰਟੀ ਦੀ ਚੰਗੀ ਅਗਵਾਈ ਕਰ ਸਕਦੇ ਹਨ ਪ੍ਰੰਤੂ ਉਨ੍ਹਾਂ ਨਾਲ ਕਾਬਲ ਸਲਾਹਕਾਰ ਜ਼ਰੂਰ ਹੋਣੇ ਚਾਹੀਦੇ ਹਨ।

WRITTEN BY